17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਕਬੀਰਪੰਥੀਆਂ ਪਰਿਵਾਰਾਂ ਵੱਲੋਂ ਭਗਤ ਕਬੀਰ ਜੀ ਦੀ 623 ਵੀ ਅਵਤਾਰ ਪੁਰਬ ਜੈਯੰਤੀ...

ਕਬੀਰਪੰਥੀਆਂ ਪਰਿਵਾਰਾਂ ਵੱਲੋਂ ਭਗਤ ਕਬੀਰ ਜੀ ਦੀ 623 ਵੀ ਅਵਤਾਰ ਪੁਰਬ ਜੈਯੰਤੀ ਮਨਾਈ ਗਈ

ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਿਰਕਤ ਕੀਤੀ

ਬਰਨਾਲਾ (ਕਰਨਪਰੀਤ ਧੰਦਰਾਲ) : ਬਰਨਾਲਾ ਦੇ ਜੰਡਾ ਵਾਲਾ ਰੋਡ ਤੇ ਸਥਿਤ ਗੁਰਦੁਆਰਾ ਰਾਮਗੜ੍ਹੀਆ ਵਿਖੇ ਕਬੀਰਪੰਥੀ ਪਰਿਵਾਰਾ ਵੱਲੋਂ ਭਗਤ ਕਬੀਰ ਜੀ 623 ਵੀ ਅਵਤਾਰ ਪੁਰਬ ਜੈਯੰਤੀ ਮਨਾਈ ਗਈ । ਜਿਸ ਵਿੱਚ ਵੱਡੀ ਗਿਣਤੀ ਵਿਚ ਪਰਿਵਾਰਾਂ ਸਮੇਤ ਧਾਰਮਿਕ ਸਮਾਜਿਕ ਸੰਸਥਾਵਾਂ ਨੇ ਸਿਰਕਤ ਕੀਤੀ ਅਤੇ ਪੰਥਕ ਰਾਗੀ ਭਾਈ ਗੁਰਦੀਪ ਸਿੰਘ ਕਥਾਵਾਚਕ ਹਜ਼ੂਰੀ ਰਾਗੀ ਭਾਈ ਅਮਰਜੀਤ ਸਿੰਘ ਨੇ ਕੀਰਤਨ ਸੇਵਾ ਨਿਭਾਈ ! ਕੋਵਿਡ ਨਿਯਮਾਂ ਦੀ ਪਾਲਣਾ ਕਰਦਿਆਂ ਸਮਾਜਿਕ ਦੂਰੀ ਸ਼ੋਸਲ ਡਿਸਟੈਂਸ ਰੱਖ ਕੇ ਆਪਣੀ ਤੇ ਦੂਜਿਆਂ ਦੀ ਸੁਰੱਖਿਆ ਦਾ ਵਿਸੇਸ ਧਿਆਨ ਰੱਖਿਆ ਗਿਆ । ਇਸ ਮੌਕੇ ਸਾਬਕਾ ਐਮ ਪੀ ਸਰਦਾਰ ਰਾਜਦੇਵ ਸਿੰਘ ਖਾਲਸਾ ਨੇ ਭਗਤ ਕਬੀਰ ਜੀ ਦੇ ਸਮੁਚੇ ਜੀਵਨ ਤੇ ਚਾਨਣਾ ਪਾਉਂਦੀਆਂ ਕਿਹਾ ਕਿ ਕਬੀਰ ਜੀ ਨੇ 1398 ਈਸਵੀ ਚ ਜਨਮ ਲੈ ਕੇ ਜੁਲਾਹਾ ਕਿਰਤ ਚ ਰਹਿੰਦਿਆਂ ਹੱਕ ਸੱਚ ਦਾ ਸੰਦੇਸ਼ ਦਿੱਤਾ ਸਮਾਜਿਕ ਤੇ ਪਰਿਵਾਰਿਕ ਜੀਵਨ ਜਿਓਂਦਿਆਂ ਰੱਬ ਨਾਲ ਮਿਲਾਪ ਕੀਤਾ! ਮਿਸਤਰੀ ਮਨਜੀਤ ਸਿੰਘ ਖਾਲਸਾ ਨੇਂ ਕਿਹਾ ਕਿ ਭਗਤ ਕਬੀਰ ਜੀ ਦਾ ਸੁਭਾਗਾ ਸਾਲਾਨਾ ਸਮਾਗਮ ਹਰ ਸਾਲ ਦੀ ਤਰ੍ਹਾ ਇਸ ਵਾਰ ਸੀਮਿਤ ਦਾਇਰੇ ਚ ਰਹਿ ਕੇ ਸਿਰਫ ਮੁਹੱਲੇ ਦੀਆਂ ਸੰਗਤਾਂ ਸਦਕਾ ਮਨਾਇਆ ਗਿਆ ਹੈ ਤਾਂ ਜੋ ਅਸੀਂ ਖੁਦ ਵੀ ਤਦਰੁਸਤ ਰਹੀਏ ਤੇ ਦੂਜਿਆਂ ਨੂੰ ਵੀ ਤੰਦਰੁਸਤ ਰੱਖੀਏ। ਇਸ ਮੌਕੇ ਰਾਜਿੰਦਰ ਸਿੰਘ ਦਰਕਾ,ਗੁਰਦਵਾਰਾ ਪ੍ਰਧਾਨ ਸੁਖਦੇਵ ਸਿੰਘ ਸ਼ੈਂਟੀ,ਸਾਬਕਾ ਐਮ ਸੀ ਜੱਗਾ ਮਲਕੀਤ ਸਿੰਘ ਮੀਤਾ,ਬੀਬੀ ਗੁਰਦੇਵ ਕੌਰ ਮਨਜੀਤ ਸਿੰਘ ਪੀਆਰਟੀਸੀ ਜੋਗਿੰਦਰ ਸਿੰਘ ਪ੍ਰਧਾਨ,, ਮੇਹਰਬਾਨ ਸਿੰਘ ਲੱਕੀ ,ਕਮਲਜੀਤ ਕੌਰ, ਸੋਨੀਆ ਰਾਣੀ, ਯਾਦਵਿੰਦਰ ਸਿੰਘ, ਸੁਰਿੰਦਰ ਕੌਰ ,ਪਰਮਜੀਤ ਕੌਰ ਰਾਜਵਿੰਦਰ ਕੌਰ ਸਮੇਤ ਗੁਰਦੁਆਰਾ ਮਨੇਜਮੈਂਟ ਹਾਜਿਰ ਸੀ।

Today Now News

RELATED ARTICLES
- Advertisment -

POPULAR POSTS