17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਜਸਟਿਨ ਟਰੂਡੋ ਕਰਨਗੇ ਸੰਸਦ ਭੰਗ, ਚੋਣਾਂ ਕਰਾਉਣ ਦੀ ਤਿਆਰੀ

ਜਸਟਿਨ ਟਰੂਡੋ ਕਰਨਗੇ ਸੰਸਦ ਭੰਗ, ਚੋਣਾਂ ਕਰਾਉਣ ਦੀ ਤਿਆਰੀ

ਟਰਾਂਟੋ: ਕੈਨੇਡਾ ਵਿੱਚ 20 ਸਤੰਬਰ ਨੂੰ ਫੈਡਰਲ ਚੋਣਾਂ ਹੋ ਸਕਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਐਤਵਾਰ ਨੂੰ ਸੰਸਦ ਭੰਗ ਕਰਕੇ ਚੋਣਾਂ ਦਾ ਐਲਾਨ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਦਾ ਇਰਾਦਾ 20 ਸਤੰਬਰ ਨੂੰ ਚੋਣਾਂ ਕਰਵਾਉਣ ਦਾ ਹੈ। ਸੂਤਰਾਂ ਮੁਤਾਬਕ ਗਵਰਨਰ ਜਨਰਲ ਨਾਲ ਬੈਠਕ ਮਗਰੋਂ ਟਰੂਡੋ ਐਲਾਨ ਕਰ ਸਕਦੇ ਹਨ।

ਜਸਟਿਨ ਟਰੂਡੋ 15 ਅਗਸਤ ਨੂੰ ਰੀਡੋ ਹਾਲ ‘ਚ ਬੈਠਕ ਕਰਨਗੇ। ਉਧਰ, ਵਿਰੋਧੀ ਧਿਰਾਂ ਨੇ ਕੋਰੋਨਾ ਕਾਲ ‘ਚ ਚੋਣਾਂ ਦਾ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣ ਹੈ ਕਿ ਕੋਰੋਨਾ ਦੀ ਚੌਥੀ ਲਹਿਰ ‘ਚ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ।

ਟਰੂਡੋ ਇਸ ਤੱਥ ਦਾ ਲਾਭ ਉਠਾਉਣਾ ਚਾਹੁੰਦੇ ਹਨ ਕਿ ਕੈਨੇਡਾ ਹੁਣ ਉਹ ਦੇਸ਼ ਹੈ ਜਿੱਥੇ ਵਿਸ਼ਵ ਵਿੱਚ ਪੂਰੀ ਤਰ੍ਹਾਂ ਟੀਕਾ ਲਗਵਾਏ ਗਏ ਲੋਕਾਂ ਦੀ ਸਭ ਤੋਂ ਵੱਡੀ ਆਬਾਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਪਹਿਲਾਂ ਨਾਲੋਂ ਘੱਟ ਨਿੱਜੀ ਤੌਰ ‘ਤੇ ਪ੍ਰਸਿੱਧ ਹਨ। ਪਰ ਉਨ੍ਹਾਂ ਦੀ ਸਰਕਾਰ ਵਲੋਂ ਮਹਾਂਮਾਰੀ ਨਾਲ ਨਜਿੱਠਣ ਨੂੰ ਵਿਆਪਕ ਤੌਰ ‘ਤੇ ਸਫਲਤਾ ਵਜੋਂ ਵੇਖਿਆ ਗਿਆ ਹੈ।

ਕੈਨੇਡਾ ਕੋਲ ਹਰ ਨਾਗਰਿਕ ਲਈ ਟੀਕੇ ਦੀਆਂ ਲੋੜੀਂਦੀਆਂ ਖੁਰਾਕਾਂ ਹਨ ਅਤੇ ਦੇਸ਼ ਨੇ ਲੌਕਡਾਊਨ ਦੌਰਾਨ ਅਰਥ ਵਿਵਸਥਾ ਨੂੰ ਚਾਲੂ ਰੱਖਣ ਲਈ ਅਰਬਾਂ ਡਾਲਰ ਖਰਚ ਕੀਤੇ। ਅਜਿਹੀ ਸਥਿਤੀ ਵਿੱਚ ਟਰੂਡੋ ਮਹਿਸੂਸ ਕਰਦੇ ਹਨ ਕਿ ਇਸ ਸਫਲਤਾ ਰਾਹੀਂ ਵੱਡੇ ਪੱਧਰ ‘ਤੇ ਚੋਣਾਂ ਵਿੱਚ ਲਾਭ ਹਾਸਲ ਕੀਤਾ ਜਾ ਸਕਦਾ ਹੈ।

Today Now News

RELATED ARTICLES
- Advertisment -

POPULAR POSTS