
ਮਾਨਸਾ 22 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਸਾਡੇ ਮਾਨਸਾ ਜਿਲ੍ਹੇ ਦਾ ਅੱਜ ਮਾਣ ਹੋਰ ਵੱਧ ਗਿਆ ਹੈ :-ਕਿਉਂਕਿ ਮਾਨਸਾ ਦਾ ਜੰਮਪਲ ਜੋਸ਼ਨੂਰ ਢੀਂਡਸਾ ਵਾਲੀਬਾਲ ਖਿਡਾਰੀ ਇੰਡੀਆ ਟੀਮ ਵਿੱਚ ਚੁਣਿਆਂ ਗਿਆ ਹੈ । ਅਤੇ ਵਾਲੀਬਾਲ ਅਧੀਨ ਵਿਸ਼ਵ ਚੈਂਪੀਅਨਸ਼ਿਪ 19 ਜੋ ਇਰਾਨ ਦੀ ਰਾਜਧਾਨੀ ਤਹਿਰਾਨ ਵਿਚ 24 ਅਗਸਤ ਤੋਂ ਲੈਕੇ 2 ਸਤੰਬਰ ਤੱਕ ਹੋ ਰਹੀ ਹੈ ਉਸ ਵਿੱਚ ਇੰਡੀਆ ਟੀਮ ਦੀ ਅਗਵਾਈ ਕਰੇਗਾ । ਇਸ ਚੈੰਪਿਨਸ਼ਿਪ ਲਈ ਪਿਛਲੇ ਜੁਲਾਈ 21 ਨੂੰ ਟ੍ਰੇਲ ਭੁਬਨੇਸਵਰ ਵਿਖੇ ਹੋਏ ਸੀ ਜਿਸ ਵਿੱਚ ਤਕਰੀਬਨ ਇੰਡੀਆ ਦੇ 300 ਖਿਡਾਰੀ ਨੇ ਹਿੱਸਾ ਲਿਆ ਸੀ । ਜਿਸ ਵਿਚੋਂ ਕੈਂਪ ਲਈ ਸਿਰਫ 20 ਖਿਡਾਰੀ ਚੁਣੇ ਗਏ ਸੀ । ਜਿਨ੍ਹਾਂ ਵਿਚ ਪੰਜਾਬ ਦੇ ਦੋ ਪਲੇਅਰ ਖਿਡਾਰੀ ਹੋਏ ਸਨ । ਪਰ ਹੁਣ ਫਾਈਨਲ 12 ਖਿਡਾਰੀ ਇੰਡੀਆ ਟੀਮ ਲਈ ਛਾਂਟੇ ਗਏ ਹਨ । ਜਿਸ ਵਿੱਚ ਜੋਸ਼ਨੂਰ ਢੀਂਡਸਾ ਖਿਡਾਰੀ ਕਰਿਆ ਗਿਆ ਪੰਜਾਬ ਦਾ । ਅਸੀਂ ਦਿਲੋਂ ਧੰਨਬਾਦ ਕਰਦੇ ਹਾਂ ਕੋਚ ਸਾਹਿਬਾਨ ਦਾ ਜਿਹਨਾਂ ਦੀ ਮਿਹਨਤ ਸਦਕਾ ਬੱਚੇ ਨੇ ਇਹ ਮੁਕਾਮ ਹਾਸਿਲ ਕਰਿਆ ।






