
ਮੋਗਾ 24 ਜੁਲਾਈ (ਹੈਪੀ ਢੰਡ) ਹਲਕਾ ਬਾਘਾਪੁਰਾਣਾ ਤੋ ਅਜ਼ਾਦ ਉਮੀਦਵਾਰ ਦੇ ਤੌਰ ਤੇ ਚੋਣ ਲੜ ਚੁੱਕੇ ਨੌਜਵਾਨ ਆਗੂ ਪਰਮਿੰਦਰ ਸਿੰਘ ਮੈੜ ਵੱਲੋਂ ਆਪਣੇ ਚੋਣਵੇਂ ਸਾਥੀਆਂ ਸਮੇਤ ਹਲਕਾ ਮੋਗਾ ਦੇ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਦੀ ਪ੍ਰੇਰਣਾ ਸਦਕਾ ਬੀਤੇ ਦਿਨ ਦੇਰ ਸ਼ਾਮ ਜਥੇਦਾਰ ਤੋਤਾ ਸਿੰਘ ਜੀ ਦੀ ਅਗਵਾਈ ਵਿੱਚ ਸ਼ਰੋਮਣੀ ਅਕਾਲੀ ਦਲ ਵਿੱਚ ਸ਼ਮੂਲੀਅਤ ਕੀਤੀ ਗਈ ਇਸ ਸਮੇਂ ਹਲਕਾ ਗਿੱਦੜਬਾਹਾ ਤੋ ਸ਼ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸੀਨੀਅਰ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ ਨੇ ਵੀ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਸਮੇਂ ਹਲਕਾ ਇੰਚਾਰਜ ਬਾਘਾਪੁਰਾਣਾ ਤੇ ਜ਼ਿਲ੍ਹਾ ਪ੍ਰਧਾਨ ਤੀਰਥ ਸਿੰਘ ਮਾਹਲਾ ਅਤੇ ਓਹਨਾ ਦੇ ਨਾਲ ਹਲਕਾ ਨਿਹਾਲ ਸਿੰਘ ਵਾਲਾ ਤੋ ਭੁਪਿੰਦਰ ਸਿੰਘ ਸਾਹੋਕੇ ਅਤੇ ਗੁਰਜੰਟ ਸਿੰਘ ਭੁੱਟੋ ਵੀ ਹਾਜ਼ਰ
ਸਨ।
ਸ਼ਾਮਿਲ ਹੋਣ ਵਾਲਿਆਂ ਵਿੱਚ ਕੁਲਦੀਪ ਸਿੰਘ ਬਲਾਕ ਸੰਮਤੀ ਮੈਂਬਰ ਬੰਬੀਹਾ ਭਾਈ,ਗੁਰਵਿੰਦਰ ਸਿੰਘ ਹੇਅਰ ਬੰਬੀਹਾ ਭਾਈ, ਗੁਰਪ੍ਰੀਤ ਸਿੰਘ ਸਾਬਕਾ ਸਰਪੰਚ ਲਧਾਈਕੇ, ਬਲਤੇਜ ਸਿੰਘ ਕਲੱਬ ਪ੍ਰਧਾਨ ਮੌੜ ਨੌ ਆਬਾਦ, ਰਵਿੰਦਰ ਸਿੰਘ ਕਲੱਬ ਪ੍ਰਧਾਨ ਚੰਦ ਨਵਾਂ, ਸੁਖਦੀਪ ਸਿੰਘ ਚੰਦ ਨਵਾਂ, ਮਨਵਿੰਦਰ ਸਿੰਘ ਮੰਨਾਂ ਲੰਡੇ, ਵਰਿੰਦਰ ਸਿੰਘ ਲੰਡੇ,ਅੰਮ੍ਰਿਤਪਾਲ ਸਿੰਘ ਚੰਨੂਵਾਲਾ, ਕਿਰਨਦੀਪ ਸਿੰਘ ਚੰਨੂੰਵਾਲਾ, ਬਲਜਿੰਦਰ ਸਿੰਘ ਭੁੱਲਰ ਲੰਘੇਆਣਾ,ਗੋਪਾਲ ਸਿੰਘ ਲੰਗੇਆਣਾ, ਹਾਕਮ ਸਿੰਘ ਟੋਨਾ ਬਾਰੇਵਾਲਾ ਤੋਂ ਇਲਾਵਾ ਆਦਿ ਨੇ ਪਰਮਿੰਦਰ ਸਿੰਘ ਮੌੜ ਨਾਲ ਅਕਾਲੀ ਦਲ ਵਿੱਚ ਸਮਹੂਲੀਅਤ ਕੀਤੀ।






