17.1 C
Chandigarh

TODAY NOW NEWS

Friday, March 20, 2026
HomeBREAKING NEWSਸੁਸਰੀ ਤੋਂ ਪੇਰੇਸ਼ਾਨ ਰਹੌਣ ਵਾਸੀਆਂ ਨੇ ਵੇਅਰ ਹਾਊਸ ਦੇ ਗੁਦਾਮਾਂ ਨੂੰ ਲਾਏ...

ਸੁਸਰੀ ਤੋਂ ਪੇਰੇਸ਼ਾਨ ਰਹੌਣ ਵਾਸੀਆਂ ਨੇ ਵੇਅਰ ਹਾਊਸ ਦੇ ਗੁਦਾਮਾਂ ਨੂੰ ਲਾਏ ਜਿੰਦਰੇ, ਗੁਦਾਮਾਂ ਦੇ ਬਾਹਰ ਲਾਇਆ ਪੱਕਾ ਧਰਨਾ

ਖੰਨਾ :- ਵਾਰਡ ਨੰਬਰ ਇਕ, ਰਹੌਣ, ਖੰਨਾ ਦੇ ਵਸਨੀਕ ਸੁਸਰੀ ਤੋਂ ਪ੍ਰੇਸ਼ਾਨ ਹੋਣ ਕਾਰਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਸੁਸਰੀ ਦਾ ਕੋਈ ਪੱਕਾ ਇਲਾਜ਼ ਨਾ ਹੋਣ ਕਾਰਨ ਅੱਜ ਰਹੌਣ ਵਾਸੀਆਂ ਨੇ ਸੁਸਰੀ ਤੋਂ ਤੰਗ ਆ ਕੇ ਫਿਰ ਦੁਬਾਰਾ ਵੇਅਰ ਹਾਊਸ ਦੇ ਬਾਹਰ ਪੱਕਾ ਧਰਨਾ ਲਗਾ ਕੇ ਗੁਦਾਮਾਂ ਨੂੰ ਪੱਕਾ ਜੰਦਰਾ ਲਗਾ ਦਿੱਤਾ ਹੈ।ਲੋਕਾਂ ਦੀ ਮੰਗ ਹੈ ਕਿ ਜਦੋਂ ਤੱ ਸੁਸਰੀ ਦਾ ਪੱਕਾ ਇਲਾਜ਼ ਨਹੀਂ ਹੁੰਦਾ ਉਦੋਂ ਤਕ ਇਹ ਪੱਕਾ ਧਰਨਾ ਇਸੇ ਤਰਾਂ ਜਾਰੀ ਰਹੇਗਾ। ਨਗਰ ਨਿਵਾਸੀਆਂ ਦਾ ਕਹਿਣਾ ਕਿ ਸਾਨੂੰ ਅਜੇ ਤਕ ਸੁਸਰੀ ਤੋਂ ਕੋਈ ਰਾਹਤ ਨਹੀਂ ਮਿਲੀ।ਇਸ ਸਬੰਧ ‘ਚ ਅਸੀਂ ਪਹਿਲਾ ਵੀ ਕਈ ਉੱਚ ਅਧਿਕਾਰੀਆਂ ਨੂੰ ਇਸ ਸਬੰਧੀ ਮੰਗ ਪੱਤਰ ਦੇ ਚੁੱਕੇ ਹਾਂ ਪਰ ਕਿਸੇ ਵੀ ਉੱਚ ਅਧਿਕਾਰੀ ਨੇ ਸਾਡੀ ਮੰਗ ਵੱਲ ਕੋਈ ਧਿਆਨ ਨਹੀਂ ਦਿੱਤਾ । ਉਹਨਾਂ ਨੇ ਕਿਹਾ ਕਿ ਦੋ ਤਿੰਨ ਦਿਨਾਂ ਤੋਂ ਲਗਾਤਾਰ ਸਾਰਾ ਨਗਰ ਸੁਸਰੀ ਤੋਂ ਬਹੁਤ ਪ੍ਰੇਸ਼ਾਨ ਹੈ।ਸਾਨੂੰ ਰੋਟੀ ਖਾਣੀ ਵੀ ਔਖੀ ਹੋ ਜਾਂਦੀ ਹੈ। ਸੁਸਰੀ ਦੇ ਕਾਰਨ ਬੱਚੇ ਬਜ਼ੁਰਗ ਬਹੁਤ ਦੁਖੀ ਹਨ। ਉਹਨਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਸੁਸਰੀ ਦੀ ਰੋਕਥਾਮ ਲਈ ਸਰਕਾਰ ਕੋਈ ਠੋਸ ਕਦਮ ਚੁੱਕੇ।ਇਸ ਮਸਲੇ ਸਬੰਧੀ ਕੋਈ ਠੋਸ ਕਦਮ ਚੁੱਕੇ।ਇਸ ਮੌਕੇ ਜਦੋਂ ਵੇਅਰਹਾਊਸ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਸੰਪਰਕ ਕੀਤਾ ਤਾਂ ਅਧਿਕਾਰੀ ਉਥੋਂ ਫੁਰਰ ਹੋ ਗਏ।

Today Now News

RELATED ARTICLES
- Advertisment -

POPULAR POSTS