ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਮ ਬੱਸ ਸਟੈਂਡ ਤੋ ਗਾਈਬ ਕਰਨ ਸੰਬੰਧੀ ਜਿਲੇ ਦੀ ਅਕਾਲੀ ਲੀਡਰਸ਼ਿਪ ਵਲੋਂ ਰੁਪਿੰਦਰ ਸੰਧੂ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਅਤੇ ਚੇਅਰਮੈਨ ਮੱਖਣ ਸ਼ਰਮਾ ਨੂੰ ਦਿੱਤਾ ਮੰਗ ਪੱਤਰ

ਬਰਨਾਲਾ, 20,ਜੁਲਾਈ (ਕਰਨਪ੍ਰੀਤ ਧੰਦਰਾਲ)- ਬਰਨਾਲਾ ਸ਼ਹਿਰ ਦੇ ਆਲੀਸ਼ਾਨ ਬੱਸ ਸਟੈਂਡ ਲਈ ਦਿਲ ਖੋਲ ਕੇ ਜਮੀਨ ਦਾਨ ਕਰਨ ਵਾਲੇ ਸ਼ਿਰੋਮਣੀ ਅਕਾਲੀ ਦਲ ਦੇ ਇਮਾਨਦਾਰ ਅਤੇ ਨਿਧੜਕ ਆਗੂ ਸਵ, ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਦਾ ਨਾਂ ਕਾਂਗਰਸ ਪਾਰਟੀ ਵਲੋਂ ਬਰਨਾਲਾ ਬੱਸ ਸਟੈਂਡ ਦੇ ਸਾਰੇ ਬੋਰਡਾਂ ਤੋ ਗਾਇਬ ਦਾ ਮਾਮਲਾ ਸਾਮ੍ਹਣੇ ਆਉਣ ਨਾਲ ਅਕਾਲੀਦਲ ਦੇ ਆਗੂਆਂ ਵਰਕਰਾਂ ਵਲੋਂ ਸਾਬਕਾ ਜਿਲਾ ਪ੍ਰੀਸ਼ਦ ਚੇਅਰਮੈਨ ਪ੍ਰਸਿਧ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਦੀ ਰਹਿਨੁਮਾਈ ਹੇਠ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੂੰ ਮੰਗ ਪੱਤਰ ਦਿੱਤਾ ਗਿਆ ! ਇਸ ਮੌਕੇ ਐਡਵੋਕੇਟ ਰੁਪਿੰਦਰ ਸਿੰਘ ਸੰਧੂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਵਲੋਂ ਕੀਤੀ ਜਾ ਰਹੀ ਇਹ ਹਰਕਤ ਮੰਦਭਾਗੀ ਅਤੇ ਨਿੰਦਣਯੋਗ ਹੈ। ਇਹ ਬੜੇ ਦੁੱਖ ਦੀ ਗੱਲ ਹੈ ਕਿ ਸ਼ਿਰੋਮਣੀ ਅਕਾਲੀ ਦਲ ਵੱਲੋਂ ਬਰਨਾਲਾ ਬੱਸ ਸਟੈਂਡ ਦਾ ਨਾਂ ਉਸਦਾ ਮਤਾ ਪਾ ਕੇ ਜਥੇਦਾਰ ਕਰਤਾਰ ਸਿੰਘ ਜੋਸ਼ੀਲਾ ਬੱਸ ਸਟੈਂਡ ਬਰਨਾਲਾ ਰੱਖਿਆ ਸੀ ਅਤੇ ਓਹਨਾ ਦੀ ਬਦੌਲਤ ਹੀ ਖੇਡਾਂ ਦਾ ਸਟੇਡੀਅਮ ਸਕੂਲ ਵੀ ਜੋਸ਼ੀਲਾ ਜੀ ਦੀ ਦੇਣ ਹੈ ਸਥਾਨਕ ਬੱਸ ਸਟੈਂਡ ਏਰੀਏ ਬਾਜ਼ਾਰਾਂ ਦਾ ਪੱਤੀ ਰੋਡ ਏਰੀਏ ਤਰਕਸ਼ੀਲ ਚੌਂਕ ਸੰਧੂ ਪੱਤੀਆਂ ਦਾ ਵਿਕਾਸ ਹੋਇਆ ਕਿਉਕਿ ਓਹ ਸਾਬਕਾ ਮੁੱਖ ਮੰਤਰੀ ਸਵ ਸੁਰਜੀਤ ਸਿੰਘ ਬਰਨਾਲਾ ਦੀ ਸੱਜੀ ਬਾਂਹ ਸਨ।ਓਹਨਾ ਦੇ ਨਾ ਨੂੰ ਮੌਜੂਦਾ ਸਰਕਾਰ ਵੱਲੋ ਅਤੇ ਪ੍ਰਸਾਸ਼ਨ ਵੱਲੋ ਇਸ ਤਰਾ ਨਜ਼ਰਅੰਦਾਜ਼ ਕਰਨਾ ਬਹੁਤ ਹੀ ਨਿੰਦਣਯੋਗ ਹੈ ਸਮੁੱਚੀ ਜਿਲ੍ਹਾ ਜਥੇਬੰਦੀ ਅਤੇ ਪਾਰਟੀ ਹਾਈ ਕਮਾਂਡ ਦੇ ਵਲੋਂ ਇਸਦੀ ਨਿੰਦੀ ਕੀਤੀ ਗਈ ! ਇਸ ਮੌਕੇ ਹਲਕਾ ਪ੍ਰਮੁੱਖ ਕੁਲਵੰਤ ਕੰਤਾ ਨੇ ਕਿਹਾ ਕਿ ਜੇਕਰ ਪ੍ਰਸਾਸ਼ਨ ਨੇ ਉਸ ਦਰਵੇਸ ਸਿਆਸਤਦਾਨ ਦੇ ਨਾਮ ਨਾਲ ਖਿਲਵਾੜ ਬੰਦ ਨਾ ਕੀਤਾ ਅਤੇ ਬੋਰਡਾਂ ਵਿੱਚ ਲੋੜੀਂਦੀ ਤਬਦੀਲੀ ਨਾ ਕੀਤੀ ਤਾਂ ਸ਼ਿਰੋਮਣੀ ਅਕਾਲ ਦਲ ਸੰਘਰਸ਼ ਕਰਨ ਤੋ ਗੁਰੇਜ ਨਹੀਂ ਕਰੇਗਾ !

ਮੰਗ ਪੱਤਰ ਲੈਣ ਉਪਰੰਤ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਜਲਦ ਹੀ ਬੋਰਡਾਂ ਤੇ ਨਾਮ ਠੀਕ ਕਰਵਾ ਦਿੱਤਾ ਜਾਵੇਗਾ! ਇਸ ਮੌਕੇ ਜਥੇਦਾਰ ਜਰਨੈਲ ਸਿੰਘ ਭੋਤਨਾ ਮੀਤ ਪ੍ਰਧਾਨ ਸਹਿਰੀ ਪ੍ਰਧਾਨ ਯਾਦਵਿੰਦਰ ਸਿੰਘ ਬਿੱਟੂ ,ਸਾਬਕਾ ਨਗਰ ਕੌਂਸਲ ਪ੍ਰਧਾਨ ਸੰਜੀਵ ਸ਼ੋਰੀ ਰਾਜਿੰਦਰ ਸਿੰਘ ਦਰਾਕਾ , ਜਿਲਾ ਸ਼ਿਕਾਇਤ ਨਿਵਾਰਨ ਕਮੇਟੀ ਮੇਮ੍ਬਰ ਜਤਿੰਦਰ ਜਿੱਮੀ,ਪਰਮਜੀਤ ਢਿੱਲੋਂ,ਧੰਨਾ ਸਿੰਘ ਬਾਜਵਾ, ਸਮੇਤ ਅਕਾਲੀ ਆਗੂ ਵਰਕਰ ਹਾਜ਼ਿਰ ਸਨ





