16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਵਿੱਚੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ...

ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਵਿੱਚੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਜੱਥਾ ਦਿੱਲੀ ਨੂੰ ਰਵਾਨਾ

26 ਜਨਵਰੀ ਦੀ ਪਰੇਡ ਚ ਆਪਣਾ ਯੋਗਦਾਨ ਪਾਉਣ ਲਈ ਇਹ ਜੱਥਾ ਦਿੱਲੀ ਨੂੰ ਤੁਰਿਆ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਜ਼ਿਲ੍ਹਾ ਮਾਨਸਾ ਦੇ ਪਿੰਡ ਖਿਆਲਾ ਵਿੱਚੋਂ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਅੱਜ 26 ਜਨਵਰੀ ਦੀ ਪਰੇਡ ਚ ਆਪਣਾ ਯੋਗਦਾਨ ਪਾਉਣ ਲਈ ਦਿੱਲੀ ਵੱਲ ਰਵਾਨਾ ਹੋ ਗਏ ਹਨ l ਪ੍ਰੈਸ ਨੂੰ ਜਾਣਕਾਰੀ ਦਿੰਦਿਆ ਬਲਵਿੰਦਰ ਸਰਮਾ, ਸਿਕੰਦਰ ਸਿੰਘ ਖਾਲਸਾ,ਸੇਵਕ ਸਿੰਘ ਵਰਿਆਮ ਸਿੰਘ ,ਪਰਗਟ ਸਿੰਘਸ਼ ਨੇ ਦੱਸਿਆ ਕਿ ਅਸੀਂ ਆਪਣਾ ਖਾਣ ਪੀਣ ਦਾ ਰਾਸ਼ਨ ਪਿੰਡ ਵਿੱਚੋਂ ਇਕੱਠਾ ਕੀਤਾ ਗਿਆ l ਸਾਰੇ ਪਿੰਡ ਵੱਲੋਂ ਵਧ ਚੜ ਕੇ ਯੋਗਦਾਨ ਪਾਇਆ ਗਿਆ l ਸਭ ਤੋਂ ਖਾਸ ਗੱਲ ਵੇਖਣ ਨੂੰ ਇਹ ਮਿਲੀ ਕਿ ਏਥੋਂ ਦੇ ਨੋਜਵਾਨਾਂ ਨੇ ਹਰ ਕੰਮ ਦੀ ਜ਼ੁਮੇਵਾਰੀ ਮੂਹਰੇ ਲੱਗ ਕੇ ਆਪ ਨਿਭਾਈ ਜੋ ਸਰਕਾਰਾ ਨਸ਼ੇੜੀ ਕਹਿ ਕੇ ਬਦਨਾਮ ਕਰਦੀਆਂ ਸਨ l ਅੱਜ ਗਿਣਤੀ ਕਰ ਲੈਣ ਕਿੰਨੇ ਨਸ਼ੇੜੀ ਦਿਸ ਰਹੇ ਨੇ l ਇਸ ਪਿੰਡ ਦੇ ਲੋਕ ਕੋਈ ਵੀ ਸਾਂਝਾ ਕੰਮ ਹੋਵੇ ਬਿਨਾਂ ਸਿਆਸਤ ਇਕੱਠੇ ਹੋਕੇ ਕਰਦੇ ਹਨ l ਇਸ ਸਘੰਰਸ਼ ਵਿੱਚ ਮਾਤਾਵਾਂ ਭੈਣਾਂ ਦਾ ਵੱਡਾ ਯੋਗਦਾਨ ਹੈ l ਕਿਸਾਨ ਆਗੂਆਂ ਨੇ ਦੱਸਿਆ ਕਿ ਇਹ ਸੰਘਰਸ਼ ਪੂਰੀ ਤਰ੍ਹਾਂ ਸ਼ਾਂਤ ਮਈ ਢੰਗ ਨਾਲ ਚੱਲੇਗਾ l ਸਰਕਾਰੀ ਗੈਰ ਸਰਕਾਰੀ ਸ਼ਰਾਰਤ ਕਰਨ ਵਾਲਿਆਂ ਤੋਂ ਬਚ ਕੇ ਚੱਲਿਆ ਜਾਵੇਗਾ l ਇਸ ਮੌਕੇ ਸਮੁੱਚੀ ਜਥੇਬੰਦੀ ਨੇ ਸੁੱਖ ਸ਼ਾਂਤੀ ਲਈ ਗੁਰੂ ਘਰ ਅਰਦਾਸ ਕਰਵਾਈ ਤੇ 6 ਟ੍ਰੈਕਟਰ ਟਰਾਲੀਆਂ ਲੈਕੇ ਦਿੱਲੀ ਵੱਲ ਰਵਾਨਾ ਹੋਏ

Today Now News

RELATED ARTICLES
- Advertisment -

POPULAR POSTS