ਪਿੰਡ ਆਸਾ ਬੁੱਟਰ ਦਾ ਨੌਜਵਾਨ ਕਬੱਡੀ ਕੁਮੈਂਟੇਟਰ ਜਸਵਿੰਦਰ ਸਿੰਘ 29 ਦਿਨ ਜੇਲ ਵਿੱਚ ਰਿਹਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : 26 ਜਨਵਰੀ ਨੂੰ ਦਿੱਲੀ ਵਿਖੇ ਟਰੈਕਟਰ ਪਰੇਡ ਵਿੱਚ ਸਾਮਿਲ ਹੋਣ ਲਈ ਭਾਰੀ ਗਿਣਤੀ ਵਿੱਚ ਕਿਸਾਨ ਪਹੁੰਚੇ ਸਨ ਅਤੇ ਦਿੱਲੀ ਦੇ ਲਾਲ ਕਿਲੇ ਤੇ ਹੋਈ ਹਿੰਸਾ ਤੋ ਬਾਅਦ ਗ੍ਰਿਫਤਾਰ ਕੀਤੇ ਗਏ ਕਿਸਾਨਾਂ ਦੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਰਿਹਾਈ ਲਈ ਵੱਡਾ ਉਪਰਾਲਾ ਕੀਤਾ ਗਿਆ ਹੈ ਅਤੇ ਜੇਲ ਵਿੱਚ ਬੰਦ ਕੀਤੇ ਗਏ ਕਿਸਾਨਾਂ ਲਈ ਹਰ ਤਰਾਂ ਦੀ ਮੱਦਦ ਕੀਤੀ ਜਾ ਰਹੀ ਹੈ । ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕ ਪੈਂਦੇ ਪਿੰਡ ਆਸਾ ਬੁੱਟਰ ਦੇ ਨੌਜਵਾਨ ਕਿਸਾਨ ਕਬੱਡੀ ਕੁਮੈਂਟੇਟਰ ਜਸਵਿੰਦਰ ਸਿੰਘ ਨੇ 29 ਦਿਨ ਜੇਲ ਵਿੱਚ ਬਿਤਾਉਣ ਤੋਂ ਬਾਅਦ ਪੈਰੋਲ ਤੇ ਰਿਹਾਅ ਹੋ ਕੇ ਆਉਣ ਤੋ ਬਾਅਦ ਵੱਡੇ ਖੁਲਾਸੇ ਕੀਤੇ ਗਏ ਹਨ






