16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੇਕੇ ਪਿੰਡ ਦੀ ਪੰਚਾਇਤ ਵਲੋਂ ਜਸਬੀਰ ਕੌਰ ਨੱਤ ਦਾ ਸਨਮਾਨ

ਪੇਕੇ ਪਿੰਡ ਦੀ ਪੰਚਾਇਤ ਵਲੋਂ ਜਸਬੀਰ ਕੌਰ ਨੱਤ ਦਾ ਸਨਮਾਨ

ਮਾਨਸਾ/ਟਿਕਰੀ/ ਦਿੱਲੀ, 7 ਸਤੰਬਤ (ਗੁਰਜੰਟ ਸਿੰਘ ਬਾਜੇਵਾਲੀਆ) ਅੱਜ ਇੱਥੇ ਮੰਚ ਤੋਂ ਸੰਯੁਕਤ ਕਿਸਾਨ ਮੋਰਚਾ ਦੀ ਆਗੂ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਸੀਨੀਅਰ ਸੂਬਾਈ ਲੀਡਰ ਜਸਬੀਰ ਕੌਰ ਨੱਤ ਨੂੰ ਉਨ੍ਹਾਂ ਦੇ ਪੇਕੇ ਪਿੰਡ ਬਧਾਈ (ਜ਼ਿਲ੍ਹਾ ਮੁਕਤਸਰ) ਦੀ ਪੰਚਾਇਤ ਵੱਲੋਂ ਨੌਜਵਾਨ ਸਰਪੰਚ ਬਲਕਰਨ ਸਿੰਘ ਦੀ ਅਗਵਾਈ ਵਿੱਚ ਟਿਕਰੀ ਪਹੁੰਚ ਕੇ, ਮੋਰਚਾ ਦੀ ਸਟੇਜ ਉੱਪਰ ਸਨਮਾਨਤ ਕੀਤਾ ਗਿਆ । ਪੰਚਾਇਤ ਵੱਲੋ ਜਸਬੀਰ ਕੌਰ ਨੱਤ ਦਾ ਇਹ ਸਨਮਾਨ ਮੌਜੂਦਾ ਕਿਸਾਨ ਅੰਦੋਲਨ ਅਤੇ ਦਿੱਲੀ ਕਿਸਾਨ ਮੋਰਚੇ ਵਿੱਚ ਉਨ੍ਹਾਂ ਵੱਲੋਂ ਔਰਤ ਹੋਣ ਦੇ ਬਾਵਜੂਦ ਨਿਰੰਤਰ ਪਾਏ ਜਾ ਰਹੇ ਵੱਡੇ ਯੋਗਦਾਨ ਦਾ ਸਤਿਕਾਰ ਵਜੋਂ ਕੀਤਾ ਗਿਆ ।
ਇਸ ਮੌਕੇ ਆਪਣੇ ਪਿੰਡ ਦੀ ਪੰਚਾਇਤ ਦਾ ਧੰਨਵਾਦ ਕਰਦਿਆਂ ਜਸਬੀਰ ਕੌਰ ਨੱਤ ਨੇ ਕਿਹਾ ਕਿ ਇਹ ਸਨਮਾਨ ਦਰਅਸਲ ਉਨ੍ਹਾਂ ਸਮੂਹ ਔਰਤਾਂ ਦਾ ਹੈ ਜੋ ਅਪਣੇ ਪਰਿਵਾਰਕ ਰੁਝੇਵਿਆਂ ਅਤੇ ਮੋਰਚੇ ਉੱਤੇ ਦਰਪੇਸ਼ ਅਨੇਕਾਂ ਦਿੱਕਤਾਂ ਦੇ ਬਾਵਜੂਦ ਬੜੀ ਸਿਦਕਦਿਲੀ ਨਾਲ ਕਿਸਾਨ ਅੰਦੋਲਨ ਨੂੰ ਜਿੱਤ ਵੱਲ ਲਿਜਾਣ ਵਿਚ ਆਪਣਾ ਹਿੱਸਾ ਪਾ ਰਹੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਮੋਰਚੇ ਦੀ ਜਿੱਤ ਤਕ ਅਸੀਂ ਜਿਉਂ ਦਾ ਤਿਉਂ ਦਿੱਲੀ ਦੇ ਬਾਰਡਰਾਂ ਉਤੇ ਡੱਟੇ ਰਹਾਂਗੇ । ਪੰਜ ਸਤੰਬਰ ਨੂੰ ਮੁਜ਼ੱਫਰਨਗਰ ਵਿਖੇ ਹੋਈ ਕਿਸਾਨ ਮਹਾਂ ਪੰਚਾਇਤ ਦੀ ਲਾਮਿਸਾਲ ਕਾਮਯਾਬੀ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਮੋਦੀ ਸਰਕਾਰ ਨੇ ਤਿੰਨ ਖੇਤੀ ਕਾਨੰਨ ਵਾਪਸ ਲੈਣ ਬਾਰੇ ਹਾਲੇ ਵੀ ਆਪਣੀ ਜਿੱਦ ਨਾ ਛੱਡੀ, ਤਾਂ ਨਿਕਟ ਭਵਿੱਖ ਵਿੱਚ ਜਨਤਾ ਵਲੋਂ ਦੇਸ਼ ਵਿੱਚੋਂ ਉਸ ਦਾ ਸਿਆਸੀ ਬੋਰੀਆ ਬਿਸਤਰਾ ਲਪੇਟ ਦਿੱਤਾ ਜਾਵੇਗਾ।
ਇਸ ਤੋਂ ਇਲਾਵਾ ਪੰਚਾਇਤ ਵੱਲੋਂ ਪਿੰਡ ਬਧਾਈ ਦੇ ਕਿਸਾਨ ਵਰਕਰ ਕੁਲਦੀਪ ਸਿੰੰਘ ਉਰਫ਼ ਕੀਪਾ – ਜੋ ਬੀਤੇ ਸਾਢੇ ਨੌਂ ਮਹੀਨਿਆਂ ਤੋਂ ਮੋਰਚੇ ਉੱਤੇ ਡੱਟੇ ਹੋਏ ਹਨ ਅਤੇ ਬਿਨਾਂ ਨਾਗਾ ਪੰਡਾਲ ਵਿਚ ਹਾਜ਼ਰੀ ਭਰਨ ਦੇ ਨਾਲ ਨਾਲ ਦਿੱਲੀ ਵਾਲੇ ਕਾਰ ਸੇਵਾ ਵਾਲੇ ਬਾਬਿਆਂ ਦੇ ਲੰਗਰ ਵਿੱਚ ਵੀ ਸੇਵਾ ਕਰਦੇ ਹਨ – ਨੂੰ ਵੀ ਸਨਮਾਨਤ ਕੀਤਾ ਗਿਆ । ਕੁਲਦੀਪ ਸਿੰਘ ਸ਼ਰੀਕੇ ਵਿੱਚੋਂ ਜਸਬੀਰ ਕੌਰ ਦੇ ਭਰਾ ਹੀ ਲੱਗਦੇ ਹਨ ।
ਸਨਮਾਨ ਦੀ ਇਹ ਰਸਮ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਜਸਬੀਰ ਕੌਰ ਨੱਤ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ‘ਤੇ ਕਰਨਾਲ ਜ਼ਿਲਾ ਸਕੱਤਰੇਤ ਦਾ ਘੇਰਾਓ ਕਰਨ ਲਈ ਟਿਕਰੀਟਿਕਰੀ ਬਾਰਡਰ ਕਮੇਟੀ ਦੇ ਹੋੋੋਰ ਆਗੂਆਂ ਸਮੇਤ ਕਰਨਾਲ ਲਈ ਰਵਾਨਾ ਹੋ ਗਏ।

Today Now News

RELATED ARTICLES
- Advertisment -

POPULAR POSTS