
ਟੋਕੀਓ 31 july ਜਪਾਨ ‘ਚ ਇਨੀ ਦਿਨੀਂ ਕੋਰੋਨਾ ਸੰਕ੍ਰਮਣ ਦੇ ਮਾਮਲੇ ਵਧ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਜਪਾਨ ਸਰਕਾਰ ਨੇ 31 ਅਗਸਤ ਤਕ ਕੁਝ ਸ਼ਹਿਰਾਂ ‘ਚ ਐਮਰਜੈਂਸੀ ਦਾ ਐਲਾਨ ਕੀਤਾ ਹੈ। ਜਪਾਨ ਨੇ ਸ਼ਨੀਵਾਰ ਨੂੰ ਟੋਕੀਓ, ਸੈਤਾਮਾ, ਚਿਬਾ, ਕਾਨਾਗਾਵਾ, ਓਸਾਕਾ ਤੇ ਓਕੀਨਾਵਾ ਸੂਬੇ ‘ਚ 31 ਅਗਸਤ ਤਕ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕਰ ਦਿੱਤਾ ਹੈ।
ਜਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਨੇ ਕਿਹਾ ਕਿ ਟੋਕੀਓ, ਸੈਤਾਮਾ, ਚਿਬਾ ਕਈ ਹੋਰ ਸੂਬਿਆਂ ‘ਚ 31 ਅਗਸਤ ਤਕ ਐਮਰਜੈਂਸੀ ਲਾਗੂ ਕੀਤੀ ਜਾ ਰਹੀ ਹੈ।
ਐਨਐਚਕੇ ਵਰਲਡ ਨੇ ਦੱਸਿਆ ਕਿ ਜਪਾਨ ‘ਚ ਇਨੀਂ ਦਿਨੀਂ ਕੋਰੋਨਾ ਦੇ ਮਾਮਲੇ ਵਧਦੇ ਜਾ ਰਹੇ ਹਨ। ਕੋਰੋਨਾ ਦੇ ਸ਼ੁਰੂਆਤੀ ਦਿਨਾਂ ਤੋਂ ਬਾਅਦ ਫਿਰ ਤੋਂ ਹੁਣ ਦੇਸ਼ ‘ਚ ਕੋਰੋਨਾ ਦੇ ਮਾਮਲੇ ਫਿਰ ਤੋਂ ਵਧ ਰਹੇ ਹਨ। ਟੋਕੀਓ ਮੋਟ੍ਰੋਪਾਲੀਟਨ ਸਰਕਾਰ ਨੇ 29 ਜੁਲਾਈ ਨੂੰ ਕੋਰੋਨਾ ਦੇ 3,856 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਸੀ ਤਾਂ ਪੂਰੇ ਦੇਸ਼ਭਰ ‘ਚ ਕੋਰੋਨਾ ਦੇ ਮਾਮਲੇ 10,699 ਸੀ। 22 ਅਗਸਤ ਨੂੰ ਟੋਕੀਓ ਤੇ ਓਕਿਨਾਵਾ ਦੀ ਐਮਰਜੈਂਸੀ ਸਥਿਤੀ ਖਤਮ ਹੋਣ ਵਾਲੀ ਸੀ। ਜਪਾਨ ਦੇ ਪ੍ਰਧਾਨ ਮੰਤਰੀ ਦਫ਼ਤਰ ਨੇ ਟਵੀਟ ਕਰ ਕੇ ਦੱਸਿਆ ਹੈ ਕਿ ਜਪਾਨ ਸਰਕਾਰ ਨੌਜਵਾਨ ਪੀੜ੍ਹੀ ਨੂੰ ਟੀਕੇ ਲਾਉਣ ਬਾਰੇ ਸੋਚ ਰਹੀ ਹੈ। ਜਿਸ ਦਾ ਉਦੇਸ਼ ਅਗਸਤ ਦੇ ਆਖਰੀ ਹਫਤੇ ਤਕ 40 ਫੀਸਦੀ ਲੋਕਾਂ ਨੂੰ ਟੀਕਿਆਂ ਦੀਆਂ ਦੋਵੇਂ ਖੁਰਾਕਾਂ ਪ੍ਰਾਪਤ ਕਰਨਾ ਹੈ। ਟੀਕਿਆਂ ਤੋਂ 70 ਫੀਸਦੀ ਤਕ ਗੰਭੀਰ ਲੱਛਣਾਂ ਨੂੰ ਘੱਟ ਨੂੰ ਘੱਟ ਕੀਤਾ ਦਾ ਸਕਦਾ ਹੈ।




