17.1 C
Chandigarh

TODAY NOW NEWS

Friday, March 20, 2026
HomeWEIRD NEWS26 ਜਨਵਰੀ : ਲਾਲ ਕਿਲੇ ਤੇ ਹੋਈ ਹਿੰਸਾ ਮਾਮਲੇ ਵਿੱਚ ਲੋੜੀਂਦਾ ਇਕ...

26 ਜਨਵਰੀ : ਲਾਲ ਕਿਲੇ ਤੇ ਹੋਈ ਹਿੰਸਾ ਮਾਮਲੇ ਵਿੱਚ ਲੋੜੀਂਦਾ ਇਕ ਹੋਰ ਦੋਸ਼ੀ ਹਿਰਾਸਤ ਵਿੱਚ

ਲਾਲ ਕਿਲ੍ਹੇ ‘ਤੇ ਹਿੰਸਾ ਦੌਰਾਨ ਤਲਵਾਰ ਲਹਿਰਾਉਂਦਾ ਨਜ਼ਰ ਆਇਆ ਸੀ ਮਨਿੰਦਰ ਸਿੰਘ

ਨਵੀਂ ਦਿੱਲੀ (ਏਜੇਂਸੀ) : ਗਣਤੰਤਰ ਦਿਵਸ ਦੇ ਦਿਨ ਲਾਲ ਕਿਲ੍ਹੇ ‘ਤੇ ਦੋਵੇਂ ਹੱਥਾਂ ਨਾਲ ਤਲਵਾਰ ਲਹਿਰਾਉਣ ਵਾਲੇ ਮਨਿੰਦਰ ਸਿੰਘ ਉਰਫ ਮੋਨੀ ਨੂੰ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਗਿ੍ਫ਼ਤਾਰ ਕਰ ਲਿਆ ਹੈ। ਉਸ ਦੇ ਘਰੋਂ ਪੁਲਿਸ ਨੇ 4.3 ਫੁੱਟ ਦੀਆਂ ਦੋਵੇਂ ਤਲਵਾਰਾਂ ਬਰਾਮਦ ਕਰ ਲਈਆਂ ਹਨ। ਉਸ ਨੇ ਹੁੱਲੜਬਾਜ਼ਾਂ ਨੂੰ ਸੁਰੱਖਿਆ ਦਸਤਿਆਂ ‘ਤੇ ਹਮਲਾ ਕਰਨ ਲਈ ਪ੍ਰੇਰਿਤ ਕੀਤਾ ਸੀ। ਇਸ ਦਾ ਵੀਡੀਓ ਵਾਇਰਲ ਹੋ ਗਿਆ ਸੀ। ਪੀਤਮਪੁਰਾ ਇਲਾਕੇ ਤੋਂ ਗਿ੍ਫ਼ਤਾਰ ਮਨਿੰਦਰ ਏਸੀ ਮਕੈਨਿਕ ਹੈ ਤੇ ਉਸ ਦੇ ਤਾਰ ਖ਼ਾਲਿਸਤਾਨ ਹਮਾਇਤੀਆਂ ਨਾਲ ਜੁੜ ਰਹੇ ਹਨ। ਫਿਲਹਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

ਸਪੈਸ਼ਲ ਸੈੱਲ ਦੇ ਡੀਸੀਪੀ ਪੀਐੱਸ ਕੁਸ਼ਵਾਹਾ ਨੇ ਕਿਹਾ ਕਿ ਜਾਂਚ ਦੌਰਾਨ ਮੁਲਜ਼ਮ ਦੀ ਪਛਾਣ ਹੋਈ। ਇਹ ਵੀ ਪਤਾ ਲੱਗਾ ਕਿ ਉਹ ਆਪਣੇ ਕਿਸੇ ਜਾਣਕਾਰ ਨੂੰ ਮਿਲਣ ਲਈ ਪੀਤਮਪੁਰਾ ਆਉਣ ਵਾਲਾ ਹੈ, ਜਿਸ ਤੋਂ ਬਾਅਦ ਏਸੀਪੀ ਅੱਤਰ ਸਿੰਘ, ਇੰਸਪੈਕਟਰ ਸ਼ਿਵਰ ਕੁਮਾਰ, ਕਰਮਬੀਰ ਤੇ ਪਵਨ ਕੁਮਾਰ ਦੀ ਟੀਮ ਨੇ ਮੰਗਲਵਾਰ ਦੀ ਰਾਤ ਨੂੰ ਉਸ ਨੂੰ ਗਿ੍ਫ਼ਤਾਰ ਕਰ ਲਿਆ। ਦਿੱਲੀ ਦੇ ਸਵਰੂਪ ਨਗਰ ਦੇ ਸਿੰਧੀ ਕਾਲੋਨੀ ਵਾਸੀ ਮੁਲਜ਼ਮ ਨੇ ਪੁੱਛਗਿੱਛ ‘ਚ ਦੱਸਿਆ ਕਿ ਉਹ ਖੇਤੀ ਕਾਨੂੰਨ ਵਿਰੋਧੀ ਧਰਨੇ ‘ਚ ਸ਼ਾਮਲ ਹੋਣ ਲਈ ਅਕਸਰ ਸਿੰਘੂ ਬਾਰਡਰ ਜਾਂਦਾ ਰਹਿੰਦਾ ਸੀ। ਉਹ ਆਗੂਆਂ ਦੇ ਭਾਸ਼ਣਾਂ ਤੋਂ ਪ੍ਰਰੇਰਿਤ ਸੀ। ਇਸੇ ਦੌਰਾਨ ਟਰੈਕਟਰ ਮਾਰਚ ਦੇ ਸੱਦੇ ‘ਤੇ 26 ਜਨਵਰੀ ਨੂੰ ਉਹ ਪੰਜ ਸਾਥੀਆਂ ਨਾਲ ਮੋਟਰਸਾਈਕਲ ‘ਤੇ ਸਿੰਘੂ ਬਾਰਡਰ ਤੋਂ ਮੁਕਰਬਾ ਚੌਕ ਹੁੰਦੇ ਹੋਏ ਲਾਲ ਕਿਲ੍ਹੇ ‘ਤੇ ਗਿਆ ਸੀ। ਉੱਥੇ ਉਸ ਨੇ ਤਲਵਾਰ ਲਹਿਰਾਈਆਂ ਸੀ। ਇਸ ਨੂੰ ਦੇਖ ਕੇ ਹੁੱਲੜਬਾਜ਼ ਹਿੰਸਾ ਲਈ ਪ੍ਰਰੇਰਿਤ ਹੋਏ ਸਨ ਤੇ ਤਲਵਾਰ, ਕੁਹਾੜੀ, ਭਾਲੇ ਤੇ ਰਾਡ ਨਾਲ ਪੁਲਿਸ ਤੇ ਸੁਰੱਖਿਆ ਮੁਲਾਜ਼ਮਾਂ ‘ਤੇ ਹਮਲਾ ਕੀਤਾ ਸੀ।

Today Now News

RELATED ARTICLES
- Advertisment -

POPULAR POSTS