ਮਲੇਰਕੋਟਲਾ 28 ਫਰਵਰੀ :

ਹਰ ਸਾਲ 01 ਮਾਰਚ ਤੋਂ 07 ਮਾਰਚ ਤੱਕ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਪ੍ਰਤੀ ਜਾਗਰੂਕ ਕਰਨ ਦੇ ਮਨੋਰਥ ਨਾਲ ਜਾਗਰੂਕਤਾ ਸਪਤਾਹ ਮਨਾਇਆ ਜਾਂਦਾ ਹੈ। ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਜਾਗਰੂਕਤਾ ਹਫ਼ਤਾ ਮਨਾਇਆ ਜਾ ਰਿਹਾ । ਇਸ ਗੱਲ ਦੀ ਜਾਣਕਾਰੀ ਸਿਵਲ ਸਰਜਨ ਡਾ ਮੁਕੇਸ਼ ਚੰਦਰ ਨੇ ਦਿੱਤੀ । ਉਨ੍ਹਾਂ ਕਿਹਾ ਜਨ ਔਸ਼ਧੀ ਕੇਂਦਰਾਂ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਲੜੀਵਾਰ ਸੈਮੀਨਾਰ ਓ.ਪੀ.ਓਜ ਵਿੱਚ ਕਰਵਾਏ ਜਾਣਗੇ । ਸਿਵਲ ਸਰਜਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਤਿੰਨ ਜਨ ਔਸ਼ਧੀ ਦਵਾਈਆਂ ਦੀ ਦੁਕਾਨਾਂ ਚੱਲ ਰਹੀ ਹਨ । ਜਿਨ੍ਹਾਂ ਸਿਵਲ ਹਸਪਤਾਲ ਵਿਖੇ, ਇੱਕ ਲੋਕਲ ਮਾਰਕਿਟ ਅਤੇ ਇੱਕ ਅਹਿਮਦਗੜ੍ਹ ਚੱਲ ਰਹੀ ਹੈ ।
ਸਿਵਲ ਸਰਜਨ ਡਾ ਮੁਕੇਸ਼ ਚੰਦਰ ਨੇ ਦੱਸਿਆ ਕਿ ਜਨ ਔਸ਼ਧੀ ਕੇਂਦਰਾਂ ਵਿੱਚ ਮਿਲਣ ਵਾਲੀਆ ਦਵਾਈਆਂ ਕੇਵਲ ਸਸਤੀ ਹੀ ਨਹੀਂ ਸਗੋਂ ਅਤਿ ਉੱਤਮ ਮਿਆਰ ਦੀ ਵੀ ਹੁੰਦੀ ਹੈ। ਉਨ੍ਹਾਂ ਸਰਕਾਰੀ ਹਸਪਤਾਲ ਵਿਖੇ ਤਾਇਨਾਤ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਮਰੀਜ਼ਾਂ ਨੂੰ ਕੇਵਲ ਜਨ ਔਸ਼ਧੀ ਕੇਂਦਰਾਂ ਤੇ ਮਿਲਣ ਵਾਲੀਆ ਦਵਾਈਆਂ ਨੂੰ ਲਿਖਣ ਨੂੰ ਤਰਜੀਹ ਦੇਣ । ਦਵਾਈ ਕੰਪਨੀ ਦੀ ਬਜਾਏ ਸਾਲਟ ਅਨੁਸਾਰ ਹੀ ਲਿਖੀ ਜਾਵੇ ।
ਉਨ੍ਹਾਂ ਹੋਰ ਦੱਸਿਆ ਕਿ ਸਰਕਾਰ ਵਲੋਂ ਜਨ ਔਸ਼ਧੀ ਕੇਂਦਰਾਂ ਵਿੱਚ ਆਮ ਲੋਕਾਂ ਲਈ ਦਵਾਈਆਂ ਬ੍ਰਾਂਡੇਡ ਦਵਾਈਆਂ ਨਾਲੋਂ 50% ਤੋਂ 90% ਸਸਤੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਨੂੰ ਜਨ ਔਸ਼ਧੀ ਕੇਂਦਰਾਂ ਬਾਰੇ ਜਾਗਰੂਕ ਕਰਨ ਲਈ ਐਨਜੀਓ ਤੇ ਹੋਰ ਸੰਸਥਾਵਾਂ ਦਾ ਵੀ ਸਮੇਂ ਸਮੇਂ ਤੇ ਸਹਿਯੋਗ ਲਿਆ ਜਾਂਦਾ ਤਾਂ ਕਿ ਇਨ੍ਹਾਂ ਕੇਂਦਰਾਂ ਤੋਂ ਲੋਕ ਦਵਾਈ ਖਰੀਦਕੇ ਘੱਟ ਪੈਸਿਆਂ ਚ ਵਧੀਆ ਦਵਾਈਆਂ ਖ਼ਰੀਦ ਸਕਣ।




