16.8 C
Chandigarh

TODAY NOW NEWS

Friday, March 20, 2026
HomeBREAKING NEWSਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ...

ਜਲੰਧਰ ’ਚ ਵੱਡਾ ਹਾਦਸਾ: ਪੁਲਸ ਮੁਲਾਜ਼ਮ ਦੀ ਗੱਡੀ ਨੇ ਦੋ ਕੁੜੀਆਂ ਨੂੰ ਮਾਰੀ ਟੱਕਰ

ਜਲੰਧਰ, 18 ਅਕਤੂਬਰ, 2021: ਜਲੰਧਰ ਵਿੱਚ ਅੱਜ ਸਵੇਰੇ ਹੋਏ ਇਕ ਹੌਲਨਾਕ ਹਾਦਸੇ ਦੌਰਾਨ ਜਲੰਧਰ-ਫ਼ਗਵਾੜਾ ਹਾਈਵੇਅ ’ਤੇ ਤੇਜ਼ ਰਫ਼ਤਾਰ ਨਾਲ ਜਾ ਰਹੀ ਇਕ ਕਾਰ ਦੀ ਚਪੇਟ ਵਿੱਚ ਆਉਣ ਕਾਰਨ ਦੋ ਨੌਜਵਾਨ ਕੁੜੀਆਂ ਦਰੜੀਆਂ ਗਈਆਂ ਜਿਨ੍ਹਾਂ ਵਿੱਚੋਂ ਇਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇ!ਆ ਗਿਆ ਹੈ।

ਮ੍ਰਿਤਕ ਕੁੜੀ ਦੀ ਪਛਾਣ ਨਵਜੋਤ ਕੋਰ ਵਾਸੀ ਧੰਨੋਵਾਲੀ ਦੇ ਤੌਰ ’ਤੇ ਹੋਈ ਹੈ ਜਦਕਿ ਗੰਭੀਰ ਜ਼ਖ਼ਮੀ ਹੋਈ ਕੁੜੀ ਦੀ ਪਛਾਣ ਉਸਦੀ ਸਹੇਲੀ ਮਮਤਾ ਵਾਸੀ ਰਾਮਾ ਮੰਡੀ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਦੋਵੇਂ ਕੁੜੀਆਂ ਪਰਾਗਪੁਰ ਸਥਿਤ ਹੁੰਡਈ ਸ਼ੋਅਰੂਮ ਵਿੱਚ ਕੰਮ ਕਰਦੀਆਂ ਹਨ ਅਤੇ ਦਫ਼ਤਰ ਜਾਣ ਲਈ ਹਾਈਵੇਅ ਤੋਂ ਹੀ ਸੜਕ ਦੇ ਹਿਕ ਪਾਸੇ ਤੋਂ ਦੂਜੇ ਪਾਸੇ ਜਾ ਰਹੀਆਂ ਸਨ।

ਸੀ.ਸੀ.ਟੀ.ਵੀ. ਵਿੱਚ ਕੈਦ ਹੋਈ ਫ਼ੁੱਟੇਜ ਵਿੱਚ ਨਜ਼ਰ ਆਇਆ ਹੈ ਕਿ ਸੜਕ ਵਿਚਕਾਰਲੇ ਡਿਵਾਈਡਰ ’ਤੇ ਖੜ੍ਰੀਆਂ ਕੁੜੀਆਂ ਪਹਿਲਾਂ ਕਦਮ ਪੁੱਟ ਕੇ ਅੱਗੇ ਆਉਂਦੀਆਂ ਹਨ ਅਤੇ ਦੂਰੋਂ ਕੋਈ ਵਾਹਨ ਆਉਂਦਾ ਵੇਖ਼ ਪਿੱਛੇ ਹਟ ਜਾਂਦੀਆਂ ਹਨ ਪਰ ਉਸੇ ਵੇਲੇ ਇਕ ਤੇਜ਼ ਰਫ਼ਤਾਰ ਬਰੈਜ਼ਾ ਕਾਰ ਆਉਂਦੀ ਹੈ ਜੋ ਦੋਹਾਂ ਕੁੜੀਆਂ ਨੂੰ ਹਵਾ ਵਿੱਚ ਉਛਾਲ ਕੇ ਦਰੜਦੀ ਹੋਈ ਨਿਕਲ ਜਾਂਦੀ ਹੈ।

ਅੱਗੇ ਜਾ ਕੇ ਇਸ ਗੱਡੀ ਦਾ ਡਰਾਈਵਰ, ਜੋ ਪੰਜਾਬ ਪੁਲਿਸ ਦਾ ਇਕ ਏ.ਐਸ.ਆਈ.ਦੱਸਿਆ ਜਾ ਰਿਹਾ ਹੈ, ਆਪਣੀ ਗੱਡੀ ਨੂੰ ਪੁੱਜੇ ਨੁਕਸਾਨ ਦਾ ਜਾਇਜ਼ਾ ਲੈਂਦਾ ਅਤੇ ਕੁੜੀ ਦੇ ਗੱਡੀ ਦੇ ਅਗਲੇ ਹਿੱਸੇ ਵਿੱਚ ਫ਼ਸੇ ਕਪੜੇ ਹਟਾਉਂਦਾ ਨਜ਼ਰ ਆਉਂਦਾ ਹੈ।

ਗੰਭੀਰ ਜ਼ਖ਼ਮੀ ਮਮਤਾ ਨੂੰ ਰਾਮਾ ਮੰਡੀ ਸਥਿਤ ਇਕ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸਦੀ ਸਥਿਤੀ ਗੰਭੀਰ ਬਣੀ ਹੋਈ ਹੈ।

ਇਸ ਮਾਮਲੇ ਵਿੱਚ ਮੌਕੇ ’ਤੇ ਪੁੱਜੇ ਪਰਿਵਾਰਕ ਮੈਂਬਰਾਂ ਨੇ ਗੁੱਸੇ ਦਾ ਇਜ਼ਹਾਰ ਕਰਦੇ ਹੋਏ ਹਾਈਵੇਅ ਜਾਮ ਕਰ ਦਿੱਤਾ। ਉਹਨਾਂ ਦਾ ਦੋਸ਼ ਸੀ ਕਿ ਪੁਲਿਸ ਮਾਮਲੇ ਵਿੱਚ ਕਾਰਵਾਈ ਵਿੱਚ ਦੇਰ ਕਰ ਰਹੀ ਹੈ। ਇਕੱਤਰ ਹੋਏ ਲੋਕਾਂ ਨੇ ਪੁਲਿਸ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਦੋਸ਼ੀ ਨੂੂੰ ਗ੍ਰਿਫ਼ਤਾਰ ਕਰਨ, ਮ੍ਰਿਤਕਾ ਦੇ ਪਰਿਵਾਰ ਲਈ ਮੁਆਵਜ਼ੇ ਅਤੇ ਜ਼ਖ਼ਮੀ ਲੜਕੀ ਲਈ ਨੌਕਰੀ ਦੀ ਮੰਗ ਰੱਖੀ ਹੈ।

ਮੌਕੇ ’ਤੇ ਪੁੱਜੇ ਸੀਨੀਅਰ ਪੁਲਿਸ ਅਧਿਕਾਰੀਆਂ ਨੇ ਲੋਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਬਣਦੀ ਕਾਰਵਾਈ ਦਾ ਭਰੋਸਾ ਦਿੰਦਿਆਂ ਜਾਮ ਖੁਲ੍ਹਵਾਇਆ ਹੈ।

ਇਸ ਮਾਮਲੇ ਵਿੱਚ ਕੇਸ ਦਰਜ ਕਰਕੇ ਦੋਸ਼ੀ ਏ.ਐਸ.ਆਈ.ਦੀ ਭਾਲ ਕੀਤੀ ਜਾ ਰਹੀ ਹੈ।

Today Now News

RELATED ARTICLES
- Advertisment -

POPULAR POSTS