17.4 C
Chandigarh

TODAY NOW NEWS

Friday, March 20, 2026
Homeਪੰਜਾਬਜਲੰਧਰਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ 'ਚ ਜੀ. ਐੱਸ. ਲਿੱਧੜ ਬਾਰ...

ਜਲੰਧਰ : ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀਆਂ ਚੋਣਾਂ ‘ਚ ਜੀ. ਐੱਸ. ਲਿੱਧੜ ਬਾਰ ਪ੍ਰਧਾਨ ਤੇ ਸੰਦੀਪ ਸਿੰਘ ਸੰਘਾ ਸਕੱਤਰ ਵਜੋਂ ਜੇਤੂ

ਜਲੰਧਰ, (ਸੋਨੂੰ ਸਹੋਤਾ) : ਜ਼ਿਲ੍ਹਾ ਬਾਰ ਐਸੋਸੀਏਸ਼ਨ ਜਲੰਧਰ ਦੇ ਸਾਲ 2020-21 ਦੇ ਲਈ ਹੋਈਆਂ ਚੋਣਾਂ ‘ਚ ਸ਼ੁੱਕਰਵਾਰ ਵੱਖ-ਵੱਖ ਉਮੀਦਵਾਰਾਂ ਨੂੰ ਕੁਲ 1322 ਵੋਟਾਂ ਹਾਸਲ ਹੋਈਆਂ। ਪ੍ਰਧਾਨਗੀ ਅਹੁਦੇ ਲਈ ਹੋਈਆਂ ਚੋਣਾਂ ‘ਚ ਐਡਵੋਕੇਟ ਗੁਰਮੇਲ ਸਿੰਘ ਲਿੱਧੜ ਨੂੰ ਸਭ ਤੋਂ ਵੱਧ 998 ਵੋਟਾਂ ਹਾਸਲ ਹੋਣ ‘ਤੇ ਚੋਣ ਅਧਿਕਾਰੀਆਂ ਨੇ ਉਨ੍ਹਾਂ ਨੂੰ ਜੇਤੂ ਐਲਾਨਿਆ, ਜਦਕਿ ਪ੍ਰਧਾਨਗੀ ਅਹੁਦੇ ਦੀ ਦੌੜ ‘ਚ ਖੜੇ ਦੂਜੇ ਉਮੀਦਵਾਰਾਂ ਪ੍ਰਭਜੋਤ ਸਿੰਘ ਸਿਡਾਨਾ ਨੂੰ 187, ਆਭਾ ਨਾਗਰ ਨੂੰ 100 ਅਤੇ ਕਪਿਲ ਬਤੱਰਾ ਨੂੰ 25 ਵੋਟਾਂ ਹੀ ਹਾਸਲ ਹੋਈਆਂ। ਇਸੇ ਤਰ੍ਹਾਂ ਸੀਨੀ. ਉੱਪ ਪ੍ਰਧਾਨ ਦੇ ਅਹੁਦੇ ਲਈ ਜਗਪਾਲ ਸਿੰਘ ਧੁੱਪੜ 841 ਵੋਟ ਹਾਸਲ ਕਰਕੇ ਆਪਣੇ ਵਿਰੋਧੀ ਰਾਮ ਛਾਬੜਾ ਨੂੰ 351ਵੋਟਾਂ ਦੇ ਫਰਕ ਨਾਲ ਹਰਾ ਕੇ ਜੇਤੂ ਰਹੇ। ਰਾਮ ਛਾਬੜਾ ਨੂੰ 490 ਵੋਟ ਹਾਸਲ ਹੋਏ। ਇਸੇ ਤਰ੍ਹਾਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਹੁਦੇ ਲਈ ਮੈਦਾਨ ‘ਚ ਉਤਰੇ ਸੰਦੀਪ ਸਿੰਘ ਸੰਘਾ ਨੂੰ 842 ਵੋਟਾਂ ਹਾਸਲ ਹੋਈਆਂ, ਉਨ੍ਹਾਂ ਨੇ ਆਪਣੇ ਵਿਰੋਧੀ ਵਕੀਲ ਵਿਸ਼ਾਲ ਪਰੂਥੀ ਨੂੰ 386 ਵੋਟਾਂ ਦੇ ਫ਼ਰਕ ਨਾਲ ਹਰਾਇਆ। ਵਿਸ਼ਾਲ ਪਰੂਥੀ ਨੂੰ ਕੁਲ 456 ਵੋਟਾਂ ਹਾਸਲ ਹੋਈਆਂ। ਇਸੇ ਤਰ੍ਹਾਂ ਸੰਯੁਕਤ ਸਕੱਤਰ ਦੇ ਅਹੁਦੇ ਲਈ ਵਿਸ਼ਾਲ ਵੜੈਚ ਨੂੰ 877 ਵੋਟਾਂ ਹਾਸਲ ਹੋਈਆਂ। ਉਨ੍ਹਾਂ ਦੇ ਵਿਰੋਧ ‘ਚ ਚੋਣ ਮੈਦਾਨ ‘ਚ ਉਤਰੀ ਸੁਨੀਤਾ ਜੱਸਲ ਨੂੰ ਕੁਲ 450 ਵੋਟਾਂ ਪਈਆਂ ਸਨ। ਜਦਕਿ ਸਹਾਇਕ ਸਕੱਤਰ ਦੇ ਅਹੁਦੇ ਤੋਂ ਸੰਗੀਤਾ ਰਾਣੀ ਨੇ ਸਖ਼ਤ ਮੁਕਾਬਲੇ ‘ਚ 658 ਵੋਟਾਂ ਹਾਸਲ ਕਰ ਕੇ ਆਪਣੇ ਵਿਰੋਧੀ ਉਮੀਦਵਾਰ ਰਵਿੰਦਰ ਕੌਰ ਮੰਡੇਰ ਨੂੰ 24 ਵੋਟਾਂ ਦੇ ਫ਼ਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਰਵਿੰਦਰ ਕੌਰ ਨੂੰ ਕੁਲ 634 ਵੋਟਾਂ ਹਾਸਲ ਹੋਈਆਂ।

Today Now News

RELATED ARTICLES
- Advertisment -

POPULAR POSTS