16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜੱਗੀ ਜੌਹਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਪਰ ਅਜੇ ਨਹੀਂ ਹੋਵੇਗੀ ਰਿਹਾਈ

ਜੱਗੀ ਜੌਹਲ ਨੂੰ ਹਾਈਕੋਰਟ ਤੋਂ ਮਿਲੀ ਜ਼ਮਾਨਤ, ਪਰ ਅਜੇ ਨਹੀਂ ਹੋਵੇਗੀ ਰਿਹਾਈ

ਮੋਗਾ: ਬਰਤਾਨਵੀਂ ਨਾਗਰਿਕ ਜਗਤਾਰ ਸਿੰਘ ਉਰਫ਼ ਜੱਗੀ ਜੌਹਲ ਨੂੰ ਇਕ ਹੋਰ ਕੇਸ ‘ਚੋਂ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚੋਂ ਜ਼ਮਾਨਤ ਮਿਲ ਗਈ ਹੈ। ਪਰ ਉਹ ਹੋਰ ਕਤਲ ਕੇਸਾਂ ‘ਚ ਨਾਮਜ਼ਦ ਹੋਣ ਕਾਰਨ ਫਿਲਹਾਲ ਜੇਲ ‘ਚ ਹੀ ਰਹੇਗਾ। ਕਰੀਬ ਚਾਰ ਸਾਲ ਪਹਿਲਾਂ ਹਿੰਦੂ ਲੀਡਰਾਂ ਦੀਆਂ ਕਤਲ ਦੀਆਂ ਵਾਰਦਾਤਾਂ ‘ਚ ਜੱਗੀ ਜੌਹਲ ਨੂੰ ਨਾਮਜ਼ਦ ਕੀਤਾ ਗਿਆ ਸੀ।

ਇਸ ਤਰ੍ਹਾਂ ਹੋਈ ਸੀ ਜੱਗੀ ਜੌਹਲ ਦੀ ਗ੍ਰਿਫ਼ਤਾਰੀ 
2 ਅਕਤੂਬਰ ਨੂੰ ਬ੍ਰਿਟੇਨ ਤੋਂ ਜੱਗੀ ਜੌਹਲ ਵਿਆਹ ਦੇ ਲਈ ਪੰਜਾਬ ਆਇਆ ਸੀ, ਵਿਆਹ ਤੋਂ ਬਾਅਦ ਉਹ ਘੁੰਮਣ ਜਾਣ ਦੀ ਤਿਆਰੀ ਕਰ ਰਿਹਾ ਸੀ ਕਿ 4 ਨਵੰਬਰ ਨੂੰ ਮੋਗਾ ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਉਸ ਦੇ ਖ਼ਿਲਾਫ਼ ਮੋਗਾ ਪੁਲਸ ਨੇ ਬਾਘਾਪੁਰਾਣਾ ਪੁਲਸ ਸਟੇਸ਼ਨ ਮਾਮਲੇ ਦਰਜ ਕੀਤੇ ਸਨ। ਪੰਜਾਬ ਪੁਲਸ ਤੋਂ ਲੈ ਕੇ ਐੱਨ.ਆਈ.ਏ. ਤੱਕ ਨੇ ਜੱਗੀ ਜੌਹਲ ਤੋਂ ਟਾਰਗੇਟ ਕਿਲਿੰਗ ਦੇ ਮਾਮਲੇ ‘ਚ ਪੁੱਛ-ਗਿੱਛ ਕੀਤੀ ਸੀ। ਬ੍ਰਿਟੇਨ ਨਾਗਰਿਕ ਹੋਣ ਦੀ ਵਜ੍ਹਾਂ ਕਰਕੇ ਬਰਤਾਨੀਆ ਸਰਕਾਰ ਵਲੋਂ ਉਸ ਨੂੰ ਕਾਨੂੰਨੀ ਮਦਦ ਵੀ ਦਿੱਤੀ ਗਈ ਸੀ। ਬ੍ਰਿਟੇਨ ਤੋਂ ਲੈ ਕੇ ਪੰਜਾਬ ਦੀ ਵਿਧਾਨਸਭਾ ਤੱਕ ਜੱਗੀ ਜੌਹਲ ਦੀ ਗ੍ਰਿਫ਼ਤਾਰੀ ਦਾ ਮੁੱਦਾ ਚੁੱਕਿਆ ਗਿਆ ਸੀ। ਬ੍ਰਿਟੇਨ ਦੇ ਕਈ ਸਿੱਖ ਮੈਂਬਰ ਪਾਰਲੀਮੈਂਟ ਨੇ ਜੱਗੀ ਜੌਹਲ ਨੂੰ ਫ਼ਸਾਉਣ ਦਾ ਇਲਜ਼ਾਮ ਵੀ ਲਗਾਇਆ ਸੀ। 

ਮੋਗਾ ਪੁਲਸ ਨੇ 2016 ‘ਚ ਫਰੀਦਕੋਟ ਜ਼ਿਲ੍ਹੇ ‘ਚ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕਤਲ ‘ਚ ਵੀ ਜੱਗੀ ਜੌਹਲ ਦਾ ਨਾਂ ਸ਼ਾਮਲ ਕੀਤਾ ਸੀ, ਇਸ ਮਾਮਲੇ ‘ਚ ਮੋਗਾ ਪੁਲਸ ਨੇ 75 ਗਵਾਹਾਂ ‘ਚੋਂ 16 ਦੇ ਬਿਆਨ ਦਰਜ ਕੀਤੇ ਸਨ, ਹਾਲਾਂਕਿ 2 ਸਾਲ ਪਹਿਲਾਂ ਇਸ ਮਾਮਲੇ ‘ਚ ਫ਼ਰੀਦਕੋਟ ਦੀ ਜ਼ਿਲ੍ਹਾਂ ਅਦਾਲਤ ਨੇ ਜੱਗੀ ਜੌਹਲ ਸਮੇਤ 4 ਹੋਰ ਮੁਲਜ਼ਮਾਂ ਨੂੰ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦੇ ਕਤਲ ਮਾਮਲੇ ‘ਚ ਬਰੀ ਕਰ ਦਿੱਤੀ ਸੀ।    

Today Now News

RELATED ARTICLES
- Advertisment -

POPULAR POSTS