16.8 C
Chandigarh

TODAY NOW NEWS

Friday, March 20, 2026
Homeਲਾਈਫ ਸਟਾਈਲਸਾਹਿਤ ਤੇ ਸੱਭਿਆਚਾਰਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ...

ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ ਨੂੰ ਖਾਲਸਾ ਕਾਲਜ ਪਟਿਆਲਾ ਵਿੱਚ ਕਰਾਇਆ ਜਾ ਰਿਹਾ ਸਨਮਾਨ ਸਮਾਰੋਹ

“ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ 25 ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ : ਚੇਅਰਮੈਨ ਸ : ਅਜੈਬ ਸਿੰਘ ਚੱਠਾ

ਪਟਿਆਲਾ (ਵਾਲੀਆ) : ਜਗਤ ਪੰਜਾਬੀ ਸਭਾ ਵੱਲੋਂ ਖਾਲਸਾ ਕਾਲਜ ਪਟਿਆਲਾ ਦੇ ਸਹਿਯੋਗ ਨਾਲ 20 ਫ਼ਰਵਰੀ , ਸ਼ਨੀਵਾਰ ਨੂੰ ਖਾਲਸਾ ਕਾਲਜ ਪਟਿਆਲਾ ਵਿੱਚ 11 ਵਜੇ ਸਵੇਰੇ ਸਨਮਾਨ ਸਮਾਰੋਹ ਕਰਾਇਆ ਜਾ ਰਿਹਾ ਹੈ । ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ : ਅਜੈਬ ਸਿੰਘ ਚੱਠਾ ਨੇ ਦੱਸਿਆ ਕਿ ਉਸ ਦਿਨ “ਦੁਨੀਆਂ ਦੇ 101 ਸਿਰਮੌਰ ਪੰਜਾਬੀ”ਸੂਚੀ ਵਿੱਚੋਂ 25 ਪੰਜਾਬੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਜਾਏਗਾ । ਇਹਨਾਂ ਸ਼ਖ਼ਸੀਅਤਾਂ ਵਿੱਚ ਡਾਕਟਰ ਤੇਜਿੰਦਰ ਕੌਰ ਧਾਲੀਵਾਲ , ਡਾਕਟਰ ਧਰਮਿੰਦਰ ਸਿੰਘ ਉੱਭਾ , ਡਾਕਟਰ ਲੱਖਾ ਲਹਿਰੀ , ਡਾਕਟਰ ਸਤਨਾਮ ਸਿੰਘ ਸੰਧੂ , ਪੁਲਿਸ ਅਫ਼ਸਰ ਸ੍ਰੀ ਵਿਕਾਸ ਸੱਭਰਵਾਲ , ਸ : ਗੁਰਿੰਦਰ ਸਿੰਘ ਬੱਲ , ਸ : ਪਰਮਜੀਤ ਸਿੰਘ ਵਿਰਕ , ਡਾਕਟਰ ਸਰਬਜੀਤ ਕੌਰ ਸੋਹਲ ,ਹਰਜਿੰਦਰ ਕੌਰ , ਡਾ: ਰਜਿੰਦਰਪਾਲ ਸਿੰਘ ਬਰਾੜ , ਬੱਬੂ ਤੀਰ , ਭਾਈ ਜਗਜੀਤ ਸਿੰਘ ਦਰਦੀ , ਜਸਟਿਸ ਜਸਬੀਰ ਸਿੰਘ ਆਦਿ ਸ਼ਾਮਿਲ ਹਨ । ਇਸ ਸਮਾਗਮ ਨੂੰ ਮਾਤ ਭਾਸ਼ਾ ਦਿਵਸ ਵੱਜੋਂ ਵੀ ਮਨਾਇਆ ਜਾਏਗਾ । ਡਾਕਟਰ ਸ. ਸ. ਗਿੱਲ ਸਰਪ੍ਰਸਤ ਜਗਤ ਪੰਜਾਬੀ ਸਭਾ ਨੇ ਦੱਸਿਆ ਕਿ 2020 ਵਿੱਚ ਸਭਾ ਵੱਲੋਂ ਕੀਤੀਆਂ ਸਰਗਰਮੀਆਂ ਦੀ ਡਾਕੂਮੇਂਟਰੀ ਵੀ ਦਿਖਾਈ ਜਾਏਗੀ । ਅਰਵਿੰਦਰ ਢਿੱਲੋਂ ਸੈਕਟਰੀ ਸਭਾ ਵੱਲੋਂ ਸ਼ਖ਼ਸੀਅਤਾਂ ਨਾਲ ਸੰਪਰਕ ਬਣਾਇਆ ਜਾ ਰਿਹਾ ਹੈ । ਉਮੀਦ ਹੈ ਕਿ ਇਹ ਸਨਮਾਨ ਸਮਾਰੋਹ ਵੱਡਾ ਤੇ ਰੋਚਕ ਸਮਾਗਮ ਹੋਏਗਾ । ਬਹੁਤ ਸਾਰੀਆਂ ਵੱਡੀਆਂ ਸ਼ਖ਼ਸੀਅਤਾਂ ਦੇ ਪਹੁੰਚਣ ਦੀ ਉਮੀਦ ਹੈ । ਜਗਤ ਪੰਜਾਬੀ ਸਭਾ ਦੇ ਮੈਂਬਰਾਂ ਵਿੱਚ ਭਾਰੀ ਉਤਸ਼ਾਹ ਹੈ ।
ਅਜੈਬ ਸਿੰਘ ਚੱਠਾ
ਚੇਅਰਮੈਨ

Today Now News

RELATED ARTICLES
- Advertisment -

POPULAR POSTS