16.8 C
Chandigarh

TODAY NOW NEWS

Friday, March 20, 2026
HomeCORONAVIRUSਸਕੂਲਾਂ ‘ਚ ਮਾਸਕ ਪਹਿਨਣਾ ਲਾਜ਼ਮੀ ਕਰਨ ਵਾਲਿਆਂ ਦੀ ਖ਼ੈਰ ਨਹੀਂ

ਸਕੂਲਾਂ ‘ਚ ਮਾਸਕ ਪਹਿਨਣਾ ਲਾਜ਼ਮੀ ਕਰਨ ਵਾਲਿਆਂ ਦੀ ਖ਼ੈਰ ਨਹੀਂ

ਬੰਗਾ 11 August ਫਲੋਰਿਡਾ ਦੇ ਗਵਰਨਰ ਰੋਨ ਡੀਸੇਂਟਿਸ ਦੇ ਦਫਤਰ ਨੇ ਕਿਹਾ ਹੈ ਕਿ ਰਾਜ ਦਾ ਸਿੱਖਿਆ ਬੋਰਡ ਉਨਾਂ ਸਕੂਲ ਬੋਰਡ ਦੇ ਸੁਪਰਡੈਂਟਾਂ ਤੇ ਮੈਂਬਰਾਂ ਦੀ ਤਨਖਾਹ ਰੋਕ ਸਕਦਾ ਹੈ, ਜੋ ਗਵਰਨਰ ਦੇ ਹੁਕਮ, ਜੋ ਸਕੂਲਾਂ ਵਿਚ ਮਾਸਕ ਲਾਜਮੀ ਪਾਉਣ ਉਪਰ ਰੋਕ ਲਾਉਂਦਾ ਹੈ, ਦੀ ਉਲੰਘਣਾ ਕਰਨਗੇ।

ਰਿਪਬਲਿਕ ਪਾਰਟੀ ਨਾਲ ਸਬੰਧਤ ਗਵਰਨਰ ਡੀਸੇਂਟਿਸ ਨੇ ਪਿਛਲੇ ਮਹੀਨੇ ਜਾਰੀ ਇਕ ਆਦੇਸ਼ ਵਿਚ ਰਾਜ ਦੇ ਸਿਹਤ ਤੇ ਸਿੱਖਿਆ ਵਿਭਾਗ ਨੂੰ ਕਿਹਾ ਸੀ ਕਿ ਉਹ ਸਿਹਤ ਸੰਭਾਲ ਨਾਲ ਸਬੰਧਿਤ ਵਿਦਿਆਰਥੀਆਂ ਦੇ ਮਾਪਿਆਂ ਦੇ ਅਧਿਕਾਰ ਉਪਰ ਅਧਾਰਤ ਨਿਯਮ ਤੈਅ ਕਰਨ।

ਉਨਾਂ ਕਿਹਾ ਸੀ ਕਿ ਮਾਸਕ ਪਾਉਣ ਜਾਂ ਨਾ ਪਾਉਣ ਦਾ ਨਿਰਨਾ ਮਾਪਿਆਂ ਉਪਰ ਛੱਡ ਦੇਣਾ ਚਾਹੀਦਾ ਹੈ।

ਗਵਰਨਰ ਦਫਤਰ ਦੇ ਬੁਲਾਰੇ ਕ੍ਰਿਟੀਨਾ ਪੁਸ਼ਵ ਨੇ ਕਿਹਾ ਹੈ ਕਿ ਗਵਰਨਰ ਦੀ ਪਹਿਲੀ ਤਰਜੀਹ ਮਾਪਿਆਂ ਦੇ ਅਧਿਕਾਰਾਂ ਦੀ ਰੱਖਿਆ ਕਰਨਾ ਹੈ।

ਲੁਸਿਆਨਾ ਤੋਂ ਸੀਨੀਅਰ ਸੈਨੇਟਰ ਬਿੱਲ ਕੈਸਿਡੀ ਨੇ ਗਵਰਨਰ ਦੇ ਆਦੇਸ਼ ਨਾਲ ਅਸਹਿਮਤੀ ਪ੍ਰਗਟਾਉਂਦਿਆਂ ਕਿਹਾ ਹੈ ਕਿ ਜੇਕਰ ਸਥਾਨਕ ਹਾਲਾਤ ‘ਤੇ ਨਜਰ ਮਾਰੀਏ ਤਾਂ ਹਸਪਤਾਲ ਭਰੇ ਪਏ ਹਨ ਤੇ ਵੈਕਸੀਨੇਸ਼ਨ ਦਰ ਘੱਟ ਹੈ।

ਜਦਕਿ ਕੋਵਿਡ-19 ਫੈਲਣ ਦੀ ਦਰ ਬਹੁਤ ਵਧ ਗਈ ਹੈ ਤਾਂ ਮਾਸਕ ਸਮੇਤ ਕੋਈ ਵੀ ਨਿਰਨਾ ਲੈਣ ਦਾ ਮੁੱਦਾ ਸਥਾਨਕ ਅਧਿਕਾਰੀਆਂ ਉਪਰ ਛੱਡ ਦੇਣਾ ਚਾਹੀਦਾ ਹੈ। ਸਥਾਨਕ ਅਧਿਕਾਰੀ ਲੋਕਾਂ ਦੀ ਬੇਹਤਰੀ ਲਈ ਕੋਈ ਵੀ ਨਿਰਨਾ ਲੈਣ ਲਈ ਆਜਾਦ ਹੋਣੇ ਚਾਹੀਦੇ ਹਨ।

Today Now News

RELATED ARTICLES
- Advertisment -

POPULAR POSTS