16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਦੋ ਧੀਆਂ ਦੇ...

ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਦੋ ਧੀਆਂ ਦੇ ਵਿਆਹਾਂ ਲਈ ਦਿੱਤਾ ਸਮਾਨ

ਸਮਾਨ ਦੇਣ ਸਮੇਂ ਜਿਲ੍ਹਾ ਪ੍ਰਧਾਨ,ਇਸਤਰੀ ਵਿੰਗ ਪ੍ਰਧਾਨ ਅਮਰਜੀਤ ਕੌਰ ਛਾਬੜਾ ਤੇ ਅਹੁਦੇਦਾਰ ਮੌਜੂਦ ਸਨ

ਫਿਰੋਜ਼ਪੁਰ (ਹਰਜਿੰਦਰ ਸਿੰਘ ਕਤਨਾ) : ਮਾਨਵਤਾ ਦੀ ਭਲਾਈ ਕੰਮ ਕਰ ਰਹੀ ਵਿਸ਼ਵ ਪ੍ਰਸਿੱਧ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ। ਚੈਰੀਟੇਬਲ ਟਰੱਸਟ ਵੱਲੋਂ ਜਿਲ੍ਹਾ ਫਿਰੋਜ਼ਪੁਰ ਅੰਦਰ ਚਲਾਏ ਜਾ ਰਹੇ ਮਾਨਵਤਾ ਦੀ ਭਲਾਈ ਵਾਸਤੇ ਕਾਰਜ਼ਾ ਦੀ ਲੜੀ ਤਹਿਤ ਅੱਜ ਸੰਸਥਾ ਵਲੋਂ ਮੱਖੂ ਨਾਲ ਸਬੰਧਿਤ 2 ਗਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਉਹਨਾਂ ਦੇ ਵਿਆਹਾਂ ਲਈ ਘਰੇਲੂ ਅਤੇ ਹੋਰ ਵਰਤੋਂ ਦਾ ਸਮਾਨ ਦਿੱਤਾ ਗਿਆ।ਸਮਾਨ ਦੇਣ ਸਮੇਂ ਜਿਲ੍ਹਾ ਪ੍ਰਧਾਨ ਹਰਜਿਦਰ ਸਿੰਘ ਕਤਨਾ,ਇਸਤਰੀ ਵਿੰਗ ਜਿਲ੍ਹਾ ਪ੍ਰਧਾਨ ਅਮਰਜੀਤ ਕੌਰ ਛਾਬੜਾ ਅਤੇ ਹੋਰ ਅਹੁਦੇਦਾਰ ਵੀ ਮੌਜੂਦ ਸਨ।ਇਸ ਮੌਕੇ ਇਸਤਰੀ ਵਿੰਗ ਪ੍ਰਧਾਨ ਸ੍ਰੀ ਮਤੀ ਅਮਰਜੀਤ ਕੌਰ ਛਾਬੜਾ ਨੇ ਪੱਤਰਕਾਰਾਂ ਨੂੰ ਦੱਸਿਆ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਅਤੇ ਕੌਮੀ ਪ੍ਰਧਾਨ ਜੱਸਾ ਸਿੰਘ ਸੰਧੂ ਦੇ ਦਿਸ਼ਾ ਨਿਰਦੇਸ਼ ਤਹਿਤ ਸੰਸਥਾ ਵਲੋਂ ਜਿਲ੍ਹੇ ਅੰਦਰ ਕਈ ਲੋਕ ਭਲਾਈ ਦੇ ਕਾਰਜ ਕੀਤੇ ਜਾ ਰਹੇ ਹਨ।ਉਹਨਾ ਕਿਹਾ ਕਿ ਉਕਤ ਪਰਿਵਾਰਾਂ ਵਲੋਂ ਉਹਨਾਂ ਨਾਲ ਮੱਦਦ ਲਈ ਸੰਪਰਕ ਕੀਤਾ ਗਿਆ ਸੀ ਤੇ ਸੰਸਥਾ ਵਲੋਂ ਉਹਨਾਂ ਨੂੰ ਇਹ ਸਮਾਨ ਦਿੱਤਾ ਗਿਆ।

ਇਸ ਮੌਕੇ ਸੰਸਥਾ ਤੋਂ ਮੱਦਦ ਲੈਣ ਵਾਲੇ ਪਰਿਵਾਰਾਂ ਨੇ ਇਸ ਕਾਰਜ ਲਈ ਸੰਸਥਾ ਦੇ ਮੁੱਖੀ ਡਾ ਐਸ ਪੀ ਸਿੰਘ ਓਬਰਾਏ ਦਾ ਧੰਨਵਾਦ ਕੀਤਾ। ਇਸ ਮੌਕੇ ਬਹਾਦਰ ਸਿੰਘ ਭੁੱਲਰ ਬਲਾਕ ਪ੍ਰਧਾਨ, ਦਵਿੰਦਰ ਸਿੰਘ ਛਾਬੜਾ ਪ੍ਰਧਾਨ ਮੱਖੂ,ਕਿਰਨ ਪੇਂਟਰ ,ਪ੍ਰੇਮ ਮਨਚੰਦਾ ਅਤੇ ਮਨਪ੍ਰੀਤ ਸਿੰਘ ਸਮੇਤ ਹੋਰ ਮੈਂਬਰ ਵੀ ਮੋਜੂਦ ਸਨ।

Today Now News

RELATED ARTICLES
- Advertisment -

POPULAR POSTS