17.1 C
Chandigarh

TODAY NOW NEWS

Friday, March 20, 2026
HomeBREAKING NEWSਸਖ਼ਤੀ ! ਦੋਪਹੀਆ ਵਾਹਨ 'ਤੇ ਔਰਤਾਂ ਲਈ ਹੈਲਮੇਟ ਜ਼ਰੂਰੀ, ਸਿੱਖ ਔਰਤਾਂ ਨੂੰ...

ਸਖ਼ਤੀ ! ਦੋਪਹੀਆ ਵਾਹਨ ‘ਤੇ ਔਰਤਾਂ ਲਈ ਹੈਲਮੇਟ ਜ਼ਰੂਰੀ, ਸਿੱਖ ਔਰਤਾਂ ਨੂੰ ਛੋਟ ਪਰ ਦਿਖਾਉਣਾ ਪਵੇਗਾ ਸਬੂ

ਚੰਡੀਗੜ੍ਹ : ਚੰਡੀਗੜ੍ਹ ‘ਚ ਬਿਨਾਂ ਹੈਲਮੇਟ ਤੋਂ ਦੋਪਹੀਆ ਵਾਹਨ ਚਲਾਉਣ ਵਾਲੀਆਂ ਔਰਤਾਂ ਦੇ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ। ਇਹ ਚਲਾਨ ਸ਼ਹਿਰ ‘ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀਂ ਵੀ ਕੀਤੇ ਜਾ ਰਹੇ ਹਨ। ਪਿਛਲੇ 2 ਮਹੀਨਿਆਂ ਤੋਂ ਔਰਤਾਂ ਦੇ ਆਨਲਾਈਨ ਚਲਾਨ ਕੀਤੇ ਜਾ ਰਹੇ ਹਨ ਜੋ ਉਨ੍ਹਾਂ ਦੇ ਘਰ ਪਹੁੰਚ ਰਹੇ ਹਨ। ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਨ ਤੇ ਬਿਨਾਂ ਹੈਲਮੇਟ ਤੋਂ ਦੋ ਪਹੀਆ ਵਾਹਨ ਪਿੱਛੇ ਬੈਠਣ ‘ਤੇ ਔਰਤਾਂ ਦੇ ਚਲਾਨ ਕੱਟੇ ਜਾ ਰਹੇ ਹਨ।

ਔਰਤਾਂ ਦੀ ਸੁਰੱਖਿਆ ਲਈ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਔਰਤਾਂ ਲਈ ਹੈਲਮੇਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਹਾਲਾਂਕਿ, ਜ਼ਿਆਦਾਤਰ ਔਰਤਾਂ ਅਜੇ ਵੀ ਇਸ ਬਾਰੇ ਜਾਣੂ ਨਹੀਂ ਹਨ। ਇਸ ਕਾਰਨ ਉਨ੍ਹਾਂ ਦਾ ਟਰੈਫਿਕ ਪੁਲਿਸ ਚਲਾਨ ਕੱਟ ਰਹੀ ਹੈ।

ਦੱਸ ਦੇਈਏ ਕਿ ਇਸ ਵਿਚ ਸਿੱਖ ਔਰਤਾਂ ਨੂੰ ਛੋਟ ਦਿੱਤੀ ਗਈ ਹੈ। ਟ੍ਰੈਫਿਕ ਪੁਲਿਸ ਬਿਨਾਂ ਹੈਲਮੇਟ ਵਾਲੀਆਂ ਉਨ੍ਹਾਂ ਔਰਤਾਂ ਦੇ ਚਲਾਨ ਨਹੀਂ ਕਰੇਗੀ ਜੋ ਸਿੱਖ ਹਨ, ਯਾਨੀ ਉਨ੍ਹਾਂ ਦੇ ਨਾਵਾਂ ਨਾਲ ਕੌਰ, ਢਿੱਲੋਂ ਆਦਿ ਲੱਗਾ ਹੈ, ਉਨ੍ਹਾਂ ਨੂੰ ਹੈਲਮੇਟ ਪਾਉਣ ਦੀ ਆਜ਼ਾਦੀ ਦਿੱਤੀ ਗਈ ਹੈ। ਸਿਰਫ਼ ਸਿੱਖ ਔਰਤਾਂ ਨੂੰ ਹੀ ਧਾਰਮਿਕ ਕਾਰਨਾਂ ਕਰ ਕੇ ਇਹ ਛੋਟ ਦਿੱਤੀ ਗਈ ਹੈ। ਸਿੱਖ ਔਰਤਾਂ ਭਾਵੇਂ ਦਸਤਾਰ ਪਹਿਨਣ ਜਾਂ ਨਾ ਪਹਿਨਣ, ਚਲਾਨ ਤੋਂ ਛੋਟ ਹੈ ਜਦਕਿ ਬਾਕੀ ਔਰਤਾਂ ਨੂੰ ਅਜਿਹੀ ਕੋਈ ਛੋਟ ਨਹੀਂ ਹੈ।ਜੇਕਰ ਕਿਸੇ ਸਿੱਖ ਔਰਤ ਦਾ ਆਨਲਾਈਨ ਚਲਾਨ ਹੁੰਦਾ ਹੈ ਤਾਂ ਉਸ ਨੂੰ ਸੈਕਟਰ-29 ਟ੍ਰੈਫਿਕ ਪੁਲਿਸ ਲਾਈਨ ਸਥਿਤ ਚਲਾਨ ਭੁਗਤਾਨ ਕੇਂਦਰ ‘ਚ ਆਪਣੇ ਸਿੱਖ ਹੋਣ ਦਾ ਸਬੂਤ ਪੇਸ਼ ਕਰਨਾ ਹੋਵੇਗਾ, ਜਿਸ ਤੋਂ ਬਾਅਦ ਟਰੈਫਿਕ ਪੁਲਿਸ ਮੌਕੇ ‘ਤੇ ਹੀ ਉਸ ਦੇ ਦਸਤਾਵੇਜ਼ਾਂ ਦੇ ਆਧਾਰ ‘ਤ ਚਲਾਨ ਕੱਟ ਦੇਵੇਗੀ।

ਚੰਡੀਗੜ੍ਹ ਸ਼ਹਿਰ ਦੇ ਟ੍ਰੈਫਿਕ ਲਾਈਟ ਪੁਆਇੰਟਾਂ ‘ਤੇ ਖੜ੍ਹੇ ਟ੍ਰੈਫਿਕ ਪੁਲਿਸ ਮੁਲਾਜ਼ਮ ਹੱਥ ਕੈਮਰਿਆਂ ਨਾਲ ਫੋਟੋ ਖਿਚਵਾ ਕੇ ਚਲਾਨ ਕੱਟ ਰਹੇ ਹਨ। ਇਸ ਦੇ ਨਾਲ ਹੀ ਸੀਸੀਟੀਵੀ ਕੈਮਰਿਆਂ ਨੇ ਵੀ ਅਜਿਹੇ ਚਲਾਨ ਕੱਟਣੇ ਸ਼ੁਰੂ ਕਰ ਦਿੱਤੇ ਹਨ

Today Now News

RELATED ARTICLES
- Advertisment -

POPULAR POSTS