17.4 C
Chandigarh

TODAY NOW NEWS

Friday, March 20, 2026
HomeBREAKING NEWSPunjab New AG : ਦਿਓਲ ਵਾਂਗ ਨਵੇਂ AG ਘਈ ਦੀ ਨਿਯੁਕਤੀ 'ਤੇ...

Punjab New AG : ਦਿਓਲ ਵਾਂਗ ਨਵੇਂ AG ਘਈ ਦੀ ਨਿਯੁਕਤੀ ‘ਤੇ ਵੀ ਸਵਾਲ ਸੰਭਵ, ਇਹ ਮਾਮਲਾ ਬਣ ਸਕਦੈ ਅੜਿੱਕਾ

ਚੰਡੀਗਡ਼੍ਹ : ਭਗਵੰਤ ਮਾਨ ਸਰਕਾਰ (Punjab Govt) ਵੱਲੋਂ ਸੀਨੀਅਰ ਵਕੀਲ ਵਿਨੋਦ ਘਈ (Vindo Ghai) ਨੂੰ ਐਡਵੋਕੇਟ ਜਨਰਲ ਲਾਏ ਜਾਣ ਤੋਂ ਬਾਅਦ ਉਨ੍ਹਾਂ ਦੀ ਨਿਯੁਕਤੀ ’ਤੇ ਚਰਨਜੀਤ ਸਿੰਘ ਚੰਨੀ ਦੀ ਸਰਕਾਰ ’ਚ ਏਜੀ ਲਗਾਏ ਗਏ ਏਪੀਐੱਸ ਦਿਓਲ ਵਾਂਗ ਸਵਾਲ ਉੱਠ ਸਕਦੇ ਹਨ। ਕਿਉਂਕਿ ਭ੍ਰਿਸ਼ਟਾਚਾਰ ’ਚ ‘ਆਪ’ ਸਰਕਾਰ ਤੋਂ ਬਰਖ਼ਾਸਤ ਕੀਤੇ ਸਾਬਕਾ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਤੇ ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਚੱਲ ਰਹੀ ਵਿਜੀਲੈਂਸ ਜਾਚ ’ਚ ਘਈ ਉਨ੍ਹਾਂ ਦੇ ਵਕੀਲ ਹਨ। ਇੰਨਾ ਹੀ ਨਹੀਂ ਪੰਜਾਬ ਸਰਕਾਰ ਖ਼ਿਲਾਫ਼ ਹਾਈ ਕੋਰਟ ’ਚ ਕੁਝ ਹੋਰ ਵੱਡੇ ਮਾਮਲੇ ਵੀ ਚੱਲ ਰਹੇ ਹਨ ਤੇ ਘਈ ਉਨ੍ਹਾਂ ਮਾਮਲਿਆਂ ਦੀ ਪੈਰਵੀ ਵੀ ਕਰ ਰਹੇ ਹਨ।

ਬੇਅਦਬੀ ਮਾਮਲੇ ’ਚ ਡੇਰਾ ਮੁਖੀ ਦੇ ਪ੍ਰੋਡਕਸ਼ਨ ਵਾਰੰਟ ’ਤੇ ਰੋਕ ਲਗਵਾਉਣ ਦੇ ਮਾਮਲੇ ਦੀ ਘਈ ਨੇ ਪੈਰਵੀ ਕੀਤੀ ਸੀ। ਸਾਬਕਾ ਡੀਜੀਪੀ ਸੈਣੀ ਨੂੰ ਜਦੋਂ ਪੰਜਾਬ ਵਿਜੀਲੈਂਸ ਬਿਊਰੋ ਨੇ ਹਿਰਾਸਤ ’ਚ ਲਿਆ ਸੀ ਤਾਂ ਉਸ ਵੇਲੇ ਘਈ ਨੇ ਸੈਣੀ ਦੀ ਪੈਰਵੀ ਕਰ ਕੇ ਉਨ੍ਹਾਂ ਨੂੰ ਰਾਹਤ ਦਿਵਾਈ ਸੀ। ਇਸ ਤੋਂ ਇਲਾਵਾ ਹਾਈ ਕੋਰਟ ’ਚ ਡੇਰਾ ਸੱਚਾ ਸੌਦਾ ਵੱਲੋਂ ਕਈ ਮਾਮਲਿਆਂ ਦੀ ਪੈਰਵੀ ਲਈ ਘਈ ਪੇਸ਼ ਹੁੰਦੇ ਹਨ। ਜਿਸ ਤਰ੍ਹਾਂ ਚੰਨੀ ਸਰਕਾਰ ’ਤੇ ਦਿਓਲ ਦੀ ਨਿਯੁਕਤੀ ਵੇਲੇ ਕਾਨਫਲਿਕਟ ਆਫ ਇੰਟਰਸਟ (ਹਿਤ-ਸੰਘਰਸ਼) ਦਾ ਦੋਸ਼ ਲੱਗਾ ਸੀ, ਉਸੇ ਤਰ੍ਹਾਂ ਦੇ ਦੋਸ਼ ਘਈ ’ਤੇ ਵੀ ਲੱਗ ਸਕਦੇ ਹਨ।ਨਵੇਂ ਏਜੀ ਲਈ ਇਹ ਚੁਣੌਤੀਆਂ ਵੀ

ਏਜੀ ਵਿਨੋਦ ਘਈ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਪੰਜਾਬ ’ਚ ਹਜ਼ਾਰਾਂ ਕਰੋਡ਼ ਰੁਪਏ ਦੇ ਨਸ਼ੇ ਦਾ ਕਾਰੋਬਾਰ ਖ਼ਿਲਾਫ਼ ਹਾਈ ਕੋਰਟ ਵੱਲੋਂ ਲਏ ਗਏ ਨੋਟਿਸ ਦੇ ਮਾਮਲੇ ’ਚ ਪੰਜਾਬ ਸਰਕਾਰ ਦਾ ਮਜ਼ਬੂਤੀ ਨਾਲ ਪੱਖ ਰੱਖਣ ਦੀ ਹੋਵੇਗੀ। ਇਸ ਮਾਮਲੇ ’ਚ ਕੇਂਦਰੀ ਤੇ ਸੂਬੇ ਦੀਆਂ ਏਜੰਸੀਆਂ ਦੀ ਰਿਪੋਰਟ ਹਾਈ ਕੋਰਟ ’ਚ ਪਈ ਹੈ, ਜਿਸ ’ਤੇ ਜਲਦੀ ਕਾਰਵਾਈ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ। ਪੰਜਾਬ ਦੀ ਐਕਸਾਈਜ਼ ਪਾਲਿਸੀ ਨੂੰ ਵੀ ਹਾਈ ਕੋਰਟ ’ਚ ਚੁਣੌਤੀ ਦਿੱਤੀ ਗਈ ਹੈ।ਸੁਪਰੀਮ ਤੇ ਹਾਈ ਕੋਰਟ ’ਚ ਵੱਡਾ ਨਾਂ ਹੈ ਘਈ, ਮਾਨ ਤੇ ਕੇਜਰੀਵਾਲ ਦਾ ਕੀਤਾ ਧੰਨਵਾਦ

ਏਜੀ ਵਿਨੋਦ ਘਈ ਨੇ ਆਪਣੀ ਨਿਯੁਕਤੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਧੰਨਵਾਦ ਕੀਤਾ ਹੈ। ਘਈ ਨੇ ਕਿਹਾ ਕਿ ਉਹ ਕਿਸੇ ਪਾਰਟੀ ਨਾਲ ਸਬੰਧ ਨਹੀਂ ਰੱਖਦੇ ਹਨ ਤੇ ਸਰਕਾਰ ਨੇ ਉਨ੍ਹਾਂ ਦੀ ਚੋਣ ਮੈਰਿਟ ਦੇ ਆਧਾਰ ’ਤੇ ਕੀਤੀ ਹੈ। ਉਹ ਸਰਕਾਰ ਦੀ ਨੀਤੀ ਮੁਤਾਬਕ ਕੰਮ ਕਰਨਗੇ। ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਨਾਮੀ ਕ੍ਰਿਮਿਨਲ ਲਾਇਰ ਮੰਨੇ ਜਾਂਦੇ ਹਨ ਤੇ ਕਈ ਵੱਡੇ ਅਪਰਾਧਿਕ ਮਾਮਲਿਆਂ ਦੀ ਪੈਰਵੀ ਕਰ ਚੁੱਕੇ ਹਨ। ਉਨ੍ਹਾਂ ਨੇ 1989 ’ਚ ਪੰਜਾਬ ਯੂਨੀਵਰਸਿਟੀ ਚੰਡੀਗਡ਼੍ਹ ਤੋਂ ਐੱਲਐੱਲਬੀ ਦੀ ਪਡ਼੍ਹਾਈ ਪੂਰੀ ਕਰ ਕੇ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਵਕਾਲਤ ਸ਼ੁਰੂ ਕੀਤੀ ਸੀ। 2012 ’ਚ ਉਨ੍ਹਾਂ ਨੂੰ ਸੀਨੀਅਰ ਐਡਵੋਕੇਟ ਦਾ ਦਰਜਾ ਮਿਲਿਆ। ਵਿਨੋਦ ਘਈ ਦੇ ਪਿਤਾ ਸੀਨੀਅਰ ਵਕੀਲ ਆਰ ਐੱਸ ਘਈ ਵੀ ਦੇਸ਼ ਦੇ ਨਾਮੀ ਕ੍ਰਿਮਿਨਲ ਲਾਇਰ ਰਹੇ ਹਨ।

ਜਿਸਨੇ ਵੀ ਸੈਣੀ ਤੇ ਡੇਰਾ ਮੁਖੀ ਦਾ ਕੇਸ ਲਡ਼ਿਆ, ਉਹ ਏਜੀ ਬਣਿਆ

ਪੰਜਾਬ ’ਚ ਮੁੱਖ ਮੰਤਰੀ ਅਹੁਦੇ ਤੋਂ ਕੈਪਟਨ ਅਮਰਿੰਦਰ ਸਿੰਘ ਦੇ ਹਟਣ ਤੋਂ ਬਾਅਦ ਜੋ ਅਹੁਦਾ ਸਭ ਤੋਂ ਵੱਧ ਚਰਚਾ ਤੇ ਵਿਵਾਦ ’ਚ ਰਿਹਾ ਉਹ ਐਡਵੋਕੇਟ ਜਨਰਲ ਦਾ ਅਹੁਦਾ ਹੈ। ਡਾ. ਅਨਮੋਲ ਰਤਨ ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਵਿਨੋਦ ਘਈ ਨੂੰ ਨਵਾਂ ਏਜੀ ਲਗਾਇਆ ਗਿਆ ਹੈ। ਮੰਗਲਵਾਰ ਨੂੰ ਪੂਰਾ ਦਿਨ ਇਸ ਗੱਲ ਨੂੰ ਲੈ ਕੇ ਚਰਚਾ ਰਹੀ ਕਿ ਜਿਸ ਨੇ ਸਰਕਾਰ ਖ਼ਿਲਾਫ਼ ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਡੇਰਾ ਸੱਚਾ ਸੌਦਾ ਦਾ ਕੇਸ ਲਡ਼ਿਆ ਉਹ ਬਾਅਦ ’ਚ ਏਜੀ ਬਣ ਗਿਆ। ਸੈਣੀ ਤੇ ਡੇਰਾ ਸੱਚਾ ਸੌਦਾ, ਦੋਵਾਂ ਨੇ ਪੰਜਾਬ ਦੀ ਸਿਆਸਤ ਨੂੰ ਪ੍ਰਭਾਵਿਤ ਕੀਤਾ ਹੈ।

ਵਿਧਾਨ ਸਭਾ ਚੋਣਾਂ ’ਚ ਦੋਵੇਂ ਮੁੱਖ ਮੁੱਦੇ ਰਹੇ ਹਨ ਪਰ ਰੋਚਕ ਗੱਲ ਇਹ ਹੈ ਕਿ ਪੰਜਾਬ ਸਰਕਾਰ ਖ਼ਿਲਾਫ ਇਨ੍ਹਾਂ ਦੋਵਾਂ ਦੀ ਪੈਰਵੀ ਜਿਨ੍ਹਾਂ ਵਕੀਲਾਂ ਨੇ ਕੀਤੀ ਉਹੀ ਏਜੀ ਬਣੇ। ਸਿੱਧੂ ਦੇ ਅਸਤੀਫ਼ੇ ਤੋਂ ਬਾਅਦ ਇਹ ਚਰਚੇ ਵੀ ਜ਼ੋਰਾਂ ’ਤੇ ਰਹੇ ਕਿ ਕੈਪਟਨ ਦੇ ਜਾਣ ਤੋਂ ਬਾਅਦ ਸੂਬੇ ਨੂੰ ਸਿਰਫ਼ ਛੋਟੀ ਮਿਆਦ ਦੇ ਏਜੀ ਮਿਲ ਰਹੇ ਹਨ।

ਕੈਪਟਨ ਅਮਰਿੰਦਰ ਦੇ ਅਸਤੀਫ਼ਾ ਦੇਣ ਤੋਂ ਤਤਕਾਲ ਬਾਅਦ ਐਡਵੋਕੇਟ ਜਨਰਲ ਅਤੁਲ ਨੰਦਾ ਨੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਨੰਦਾ ਨੂੰ 16 ਮਾਰਚ, 2017 ਨੂੰ ਏਜੀ ਨਿਯੁਕਤ ਕੀਤਾ ਗਿਆ ਸੀ ਤੇ ਉਨ੍ਹਾਂ ਨੇ 27 ਸਤੰਬਰ, 2021 ਤਕ ਇਸ ਅਹੁਦੇ ’ਤੇ ਸੇਵਾਵਾਂ ਦਿੱਤੀਆ।

ਕੈਪਟਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ ਤੇ ਉਨ੍ਹਾਂ ਨੇ ਏਜੀ ਅਹੁਦੇ ਲਈ ਡੀਐੱਸ ਪਟਵਾਲੀਆ ਦੇ ਨਾਂ ਦਾ ਐਲਾਨ ਕੀਤਾ, ਪਰ ਕੁਝ ਦਿਨ ਦੀ ਰੱਸਾਕਸੀ ਤੋਂ ਬਾਅਦ ਏਪੀਐੱਸ ਦਿਓਲ ਨੂੰ ਏਜੀ ਲਗਾਇਆ ਗਿਆ। ਦਿਓਲ ਦੀ ਏਜੀ ਦੇ ਰੂਪ ’ਚ ਨਿਯੁਕਤੀ ’ਤੇ ਬਹਿਸ ਸ਼ੁਰੂ ਹੋ ਗਈ। ਕਿਉਂਕਿ ਉਨ੍ਹਾਂ ਪੰਜਾਬ ਦੇ ਸਾਬਕਾ ਡੀਜੀਪੀ ਸੈਣੀ ਦੇ ਕੇਸ ’ਚ ਪੈਰਵੀ ਕੀਤੀ ਸੀ। ਸੈਣੀ ਬਹਿਬਲ ਕਲਾਂ ਗੋਲ਼ੀਕਾਂਡ ਦੀ ਘਟਨਾ ’ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਤਤਕਾਲੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਦਿਓਲ ਦੀ ਨਿਯੁਕਤੀ ਦਾ ਵਿਰੋਧ ਕੀਤਾ ਸੀ।

ਬੇਅਦਬੀ ਮਾਮਲੇ ’ਚ ਡੇਰਾ ਮੁਖੀ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਪੰਜਾਬ ਲਿਆਉਣ ’ਤੇ ਹਾਈ ਕੋਰਟ ਵੱਲੋਂ ਰੋਕ ਲਾਉਣ ਨਾਲ ਪੰਜਾਬ ਸਰਕਾਰ ਦੀ ਫਜ਼ੀਹਤ ਹੋਈ ਤਾਂ ਦਿਓਲ ’ਤੇ ਸਵਾਲ ਉੱਠਣ ਲੱਗੇ ਸਨ। ਦਿਓਲ ਨੇ 12 ਨਵੰਬਰ, 2021 ਨੂੰ ਅਸਤੀਫ਼ਾ ਦੇ ਦਿੱਤਾ ਤੇ ਚੰਨੀ ਸਰਕਾਰ ਨੇ ਡਾ. ਅਨਮੋਲ ਰਤਨ ਸਿੱਧੂ ਦਾ ਨਾਂ ਏਜੀ ਅਹੁਦੇ ਲਈ ਫਾਈਨਲ ਕਰ ਦਿੱਤਾ, ਪਰ ਆਖ਼ਰੀ ਸਮੇਂ ’ਚ ਡੀਐੱਸ ਪਟਵਾਲੀਆ ਨੂੰ ਏਜੀ ਲਗਾ ਦਿੱਤਾ ਗਿਆ। ਪਟਵਾਲੀਆ ਵੀ 18 ਮਾਰਚ, 2022 ਤਕ ਏਜੀ ਰਹੇ। ਪੰਜਾਬ ’ਚ ਸੱਤਾ ਤਬਦੀਲੀ ਹੋਣ ’ਤੇ ਮਾਨ ਸਰਕਾਰ ਨੇ ਡਾ. ਅਨਮੋਲ ਰਤਨ ਸਿੱਧੂ ਨੂੰ 19 ਮਾਰਚ ਨੂੰ ਏਜੀ ਅਹੁਦੇ ’ਤੇ ਨਿਯੁਕਤ ਕੀਤਾ ਸੀ।

ਕੌਣ ਕਿੰਨੇ ਸਮੇਂ ਤਕ ਰਿਹਾ ਏਜੀ

ਅਤੁਲ ਨੰਦਾ : ਚਾਰ ਸਾਲ, ਛੇ ਮਹੀਨੇ ਤੇ 11 ਦਿਨ

ਏਪੀਐੱਸ ਦਿਓਲ : ਇਕ ਮਹੀਨਾ ਤੇ 16 ਦਿਨ

ਡੀਐੱਸ ਪਟਵਾਲੀਆ : ਤਿੰਨ ਮਹੀਨੇ ਤੇ 27 ਦਿਨ

ਡਾ. ਅਨਮੋਲ ਰਤਨ ਸਿੱਧੂ : ਚਾਰ ਮਹੀਨੇ ਤੇ ਸੱਤ ਦਿਨ

Today Now News

RELATED ARTICLES
- Advertisment -

POPULAR POSTS