17.1 C
Chandigarh

TODAY NOW NEWS

Thursday, March 19, 2026
Homeਅੰਤਰਰਾਸ਼ਟਰੀਆਈ.ਪੀ.ਐੱਲ.-2020 : ਰਾਜਸਥਾਨ ਰਾਇਲਜ਼ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ

ਆਈ.ਪੀ.ਐੱਲ.-2020 : ਰਾਜਸਥਾਨ ਰਾਇਲਜ਼ ਨੇ ਪੰਜਾਬ ਨੂੰ 7 ਵਿਕਟਾਂ ਨਾਲ ਹਰਾਇਆ

ਗੇਲ ਟੀ-20 ‘ਚ ਇਕ ਹਜ਼ਾਰ ਛੱਕੇ ਲਾਉਣ ਵਾਲੇ ਦੁਨੀਆ ਦੇ ਪਹਿਲੇ ਖਿਡਾਰੀ ਬਣ ਗਏ ਹਨ।

ਨਵੀਂ ਦਿੱਲੀ (ਏਜੇਂਸੀ) : ਰਾਜਸਥਾਨ ਰਾਇਲਜ਼ ਤੇ ਪੰਜਾਬ ਵਿਚਕਾਰ ਹੋਏ ਅਹਿਮ ਮੁਕਾਬਲੇ ਵਿਚ ਕਿੰਗਜ਼ ਇਲੈਵਨ ਨੂੰ ਰਾਜਸਥਾਨ ਰਾਇਲਜ਼ ਹੱਥੋਂ ਸੱਤ ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਤੈਅ 20 ਓਵਰਾਂ ‘ਚ ਚਾਰ ਵਿਕਟਾਂ ‘ਤੇ 185 ਦੌੜਾਂ ਦਾ ਸਕੋਰ ਬਣਾਇਆ। ਜਵਾਬ ਵਿਚ ਰਾਜਸਥਾਨ ਰਾਇਲਜ਼ ਨੇ ਆਪਣੇ ਬੱਲੇਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਦਮ ‘ਤੇ ਸਿਰਫ਼ 17.3 ਓਵਰਾਂ ‘ਚ ਤਿੰਨ ਵਿਕਟਾਂ ਦੇ ਨੁਕਸਾਨ ‘ਤੇ 186 ਦੌੜਾਂ ਬਣਾ ਕੇ ਮੁਕਾਬਲਾ ਆਪਣੇ ਨਾਂ ਕੀਤਾ। ਇਸ ਹਾਰ ਨਾਲ ਪੰਜਾਬ ਦਾ ਪਲੇਆਫ ‘ਚ ਪੁੱਜਣ ਦਾ ਰਾਹ ਹੁਣ ਔਖਾ ਹੋ ਗਿਆ ਹੈ। ਇਸ ਮੈਚ ‘ਚ ਰਾਜਸਥਾਨ ਰਾਇਲਜ਼ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਵੱਲੋਂ ਸਰਬੋਤਮ ਸਕੋਰਰ ਕ੍ਰਿਸ ਗੇਲ (99) ਰਹੇ। ਉਨ੍ਹਾਂ ਨੇ ਆਪਣੀ 63 ਗੇਂਦਾਂ ਦੀ ਪਾਰੀ ‘ਚ ਛੇ ਚੌਕੇ ਤੇ ਅੱਠ ਸ਼ਾਨਦਾਰ ਛੱਕੇ ਲਾਏ।

Today Now News

RELATED ARTICLES
- Advertisment -

POPULAR POSTS