ਪੰਜਾਬ ਨੂੰ IPL 2020 ‘ਚੋਂ ਹੋਏਆ ਬਾਹਰ

ਨਵੀਂ ਦਿੱਲੀ (ਏਜੇਂਸੀ) : ਸੀਐੱਸਕੇ ਨੇ ਪੰਜਾਬ ਖ਼ਿਲਾਫ਼ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪੰਜਾਬ ਲਈ ਦੀਪਕ ਹੁੱਡਾ ਨੇ ਤੇਜ਼ ਅਜੇਤੂ 62 ਦੌੜਾਂ ਦੀ ਪਾਰੀ ਖੇਡੀ ਜਦਕਿ ਸੀਐੱਸਕੇ ਲਈ ਲੁੰਗੀ ਨਗੀਦੀ ਨੇ ਬਿਹਤਰੀਨ ਗੇਂਦਬਾਜ਼ੀ ਕਰਦਿਆਂ ਤਿੰਨ ਵਿਕਟਾਂ ਲਈਆਂ। ਜਵਾਬ ਵਿਚ 154 ਦੌੜਾਂ ਦੇ ਟੀਚੇ ਦਾ ਪਿੱਛਾ ਸੀਐੱਸਕੇ ਦੇ ਸਲਾਮੀ ਬੱਲੇਬਾਜ਼ਾਂ ਫਾਫ ਡੁਪਲੇਸਿਸ (48) ਤੇ ਰਿਤੂਰਾਜ ਗਾਇਕਵਾੜ (ਅਜੇਤੂ 62) ਨੇ ਸ਼ਾਨਦਾਰ ਅੰਦਾਜ਼ ਵਿਚ ਕੀਤਾ। ਗਾਇਕਵਾੜ ਨੇ ਲਗਾਤਾਰ ਤੀਜੇ ਮੈਚ ਵਿਚ ਬਹੁਤ ਪ੍ਰਭਾਵਿਤ ਕੀਤਾ। ਉਨ੍ਹਾਂ ਨੇ ਆਈਪੀਐੱਲ ਵਿਚ ਲਗਾਤਾਰ ਤੀਜਾ ਅਰਧ ਸੈਂਕੜਾ ਲਾਇਆ। ਡੁਪਲੇਸਿਸ ਦੇ ਆਊਟ ਹੋਣ ਤੋਂ ਬਾਅਦ ਅੰਬਾਤੀ ਰਾਇਡੂ (ਅਜੇਤੂ 30) ਨਾਲ ਮਿਲ ਕੇ ਸੀਐੱਸਕੇ ਨੂੰ 18.5 ਓਵਰਾਂ ਵਿਚ 154 ਦੌੜਾਂ ‘ਤੇ ਪਹੁੰਚਾ ਕੇ ਆਪਣੀ ਟੀਮ ਨੂੰ ਨੌਂ ਵਿਕਟਾਂ ਨਾਲ ਜਿੱਤ ਦਿਵਾ ਦਿੱਤੀ।






