17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪਿਸਤੌੌਲ ਦੀ ਨੋੋਕ ਤੇ ਫਿਰੌੌਤੀ ਲੈਣ ਲਈ ਅਗਵਾ ਕਰਨ ਵਾਲੇ ਅੰਤਰਰਾਜੀ ਅਗਵਾਕਾਰਾਂ...

ਪਿਸਤੌੌਲ ਦੀ ਨੋੋਕ ਤੇ ਫਿਰੌੌਤੀ ਲੈਣ ਲਈ ਅਗਵਾ ਕਰਨ ਵਾਲੇ ਅੰਤਰਰਾਜੀ ਅਗਵਾਕਾਰਾਂ ਦਾ ਪਰਦਾਫਾਸ

ਮਾਨਸਾ, 06 ਅਗਸਤ ਡਾ, ਨਰਿੰਦਰ ਭਾਰਗਵ, ਆਈ,ਪੀ,ਐਸ, ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਪ੍ਰੈਸ ਕਾਨਫਰੰਸ ਦੌੌਰਾਨ ਦੱਸਿਆ ਗਿਆ ਕਿ ਬੀਤੇ ਦਿਨ ਬੁਢਲਾਡਾ ਵਿਖੇ ਪਿਸਟਲ ਦੀ ਨੋੋਕ ਪਰ ਨਾਮਲੂਮ ਵਿਆਕਤੀਆਂ ਵੱਲੋੋਂ ਦੁਕਾਨਦਾਰ ਦੇ ਨੌੌਕਰ ਨੂੰ ਫਿਰੌੌਤੀ ਲਈ ਅਗਵਾ ਕਰਨ ਸਬੰਧੀ ਥਾਣਾ ਸਿਟੀ ਬੁਢਲਾਡਾ ਵਿਖੇ ਦਰਜ਼ ਹੋੋਏ ਅਨਟਰੇਸ ਮੁਕੱਦਮੇ ਨੂੰ ਮਾਨਸਾ ਪੁਲਿਸ ਵੱਲੋੋਂ 24 ਘੰਟਿਆਂ ਅੰਦਰ ਟਰੇਸ ਕਰਕੇ ਮੁਲਜਿਮਾਂ ਨੂੰ ਗ੍ਰਿਫਤਾਰ ਕਰਨ ਅਤੇ ਅਗਵਾ ਕੀਤੇ ਵਿਅਕਤੀ (ਨੌੌਕਰ) ਨੂੰ ਸਹੀ ਸਲਾਮਤ ਛੁਡਵਾਉਣ ਵਿੱਚ ਵੱਡੀ ਸਫਲਤਾਂ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ 2 ਮੁਲਜਿਮਾਂ ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਅਬੋੋਹਰ ਅਤੇ ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ ਪਾਸੋੋਂ ਇੱਕ ਪਿਸਟਲ 32 ਬੋੋਰ ਦੇਸੀ ਸਮੇਤ 2 ਜਿੰਦਾਂ ਕਾਰਤੂਸ, 1 ਖਿਲੌੌਣਾ ਪਿਸਤੌੌਲ, 10000/^ਰੁਪਏ ਨਗਦੀ ਅਤੇ ਵਾਰਦਾਤ ਵਿੱਚ ਵਰਤੀ ਸਵਿਫਟ ਕਾਰ ਨੰ: ਡੀ,ਐਲ,5ਸੀਡੀ^9909 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਬੀਤੇ ਦਿਨ ਮੁਦਈ ਕੁਨਾਲ ਜਲਾਨ ਉਰਫ ਮੋਨੂੰ ਪੁੱਤਰ ਸੱਜਣ ਕੁਮਾਰ ਜਲਾਨ ਵਾਸੀ ਬੁਢਲਾਡਾ ਨੇ ਪੁਲਿਸ ਪਾਸ ਬਿਆਨ ਲਿਖਾਇਆ ਕਿ ਉਸਦੀ ਟਰਾਲੀਆ ਦੇ ਐਕਸਲ ਬਨਾਉਣ ਦੀ ਦੁਕਾਨ ਨੇੜੇ ਫੁਟਬਾਲ ਚੌੌਕ ਬੁਢਲਾਡਾ ਵਿਖੇ ਹੈ ਅਤੇ ਉਹ ਵਕਤ ਕਰੀਬ 3,30 ਵਜੇ ਸ਼ਾਮ ਆਪਣੀ ਦੁਕਾਨ ਦੇ ਕਾਊਂਟਰ ਤੇ ਬੈਠਾ ਸੀ ਤਾਂ ਇੱਕ ਨਾਮਲੂਮ ਵਿਅਕਤੀ ਉਸਦੀ ਦੁਕਾਨ ਪਰ ਆਇਆ ਅਤੇ ਮਾਲ ਦੀ ਖਰੀਦੋ^ਫਰੋੋਖਤ ਸਬੰਧੀ ਰੇਟ ਪਤਾ ਕਰਕੇ ਵਾਪਸ ਚਲਾ ਗਿਆ ਅਤੇ ਫਿਰ ਕੁਝ ਸਮੇਂ ਬਾਅਦ ਉਹੀ ਵਿਅਕਤੀ ਸਮੇਤ ਇੱਕ ਹੋੋਰ ਵਿਅਕਤੀ ਦੇ ਜਬਰਦਸਤੀ ਉਸਦੀ ਦੁਕਾਨ ਅੰਦਰ ਦਾਖਲ ਹੋੋਏ ਅਤੇ ਪਿਸਟਲ ਕੱਢ ਕੇ ਮੁਦਈ ਦਾ ਦਰਾਜ ਫਰੋੋਲਣ ਲੱਗੇ ਅਤੇ ਉਸ ਪਾਸੋੋਂ 1 ਲੱਖ ਰੁਪਏ ਦੀ ਮੰਗ ਕਰਨ ਲੱਗੇ। ਮੁਦਈ ਨੇ ਕਿਹਾ ਉਸ ਪਾਸ ਇੰਨੇ ਪੈਸੇ ਨਹੀ ਹਨ, ਜਿਹਨਾਂ ਨੇ ਉਸਦੇ ਨੌੌਕਰ ਭੋੋਲਾ ਸਿੰਘ ਪੁੱਤਰ ਗੁਰਭਜਨ ਸਿੰਘ ਵਾਸੀ ਬੋੜਾਵਾਲ ਨੂੰ ਪਿਸਟਲ ਦੀ ਨੋੋਕ ਤੇ ਜਾਨੋੋ ਮਾਰਨ ਦੀਆ ਧਮਕੀਆਂ ਦਿੰਦੇ ਹੋੋਏ ਸਫਿਵਟ ਕਾਰ ਵਿੱਚ ਅਗਵਾ ਕਰਕੇ ਲੈ ਗਏ। ਜਿਹਨਾਂ ਨੇ ਅਗਵਾ ਕੀਤੇ ਭੋੋਲਾ ਸਿੰਘ ਦੇ ਮੋੋਬਾਇਲ ਫੋੋਨ ਤੋੋਂ ਮੁਦਈ ਨੂੰ ਫੋੋੋਨ ਕੀਤਾ ਕਿ ਜਲਦੀ ਪੈਸਿਆ ਦਾ ਇੰਤਜਾਮ ਕਰਕੇ ਛੁਡਵਾ ਲਵੇ, ਨਹੀ ਤਾਂ ਮਾੜਾ ਹਸ਼ਰ ਹੋੋਵੇਗਾ। ਮੁਦੱਈ ਦੇ ਬਿਆਨ ਪਰ ਨਾਮਲੂਮ ਵਿਰੁੱਧ ਮੁਕੱਦਮਾ ਨੰਬਰ 109 ਮਿਤੀ 05^08^2021 ਅ/ਧ 364^ਏ, 386,506,34 ਹਿੰ:ਦੰ: ਅਤੇ 25,27/54/59 ਅਸਲਾ ਐਕਟ ਥਾਣਾ ਸਿਟੀ ਬੁਢਲਾਡਾ ਦਰਜ਼ ਰਜਿਸਟਰ ਕੀਤਾ ਗਿਆ।
ਮੁਕੱਦਮਾ ਦੀ ਅਹਿਮੀਅਤ ਨੂੰ ਵੇਖਦੇ ਹੋਏ ਸ੍ਰੀ ਹਰਜਿੰਦਰ ਸਿੰਘ ਗਿੱਲ ਉਪ ਕਪਤਾਨ ਪੁਲਿਸ (ਅਪਰਾਧ ਵਿਰੁੱਧ ਔੌਰਤਾਂ ਤੇ ਬੱਚੇ) ਮਾਨਸਾ, ਮਿਸ: ਪ੍ਰਭਜੋਤ ਕੌੌਰ ਉਪ ਕਪਤਾਨ ਪੁਲਿਸ (ਸ:ਡ:) ਬੁਢਲਾਡਾ ਦੀ ਨਿਗਰਾਨੀ ਹੇਠ ਐਸ,,ਆਈ, ਅੰਗਰੇਜ਼ ਸਿੰਘ ਇੰਚਾਰਜ ਸੀ,ਆਈ,ਏ,ਸਟਾਫ ਮਾਨਸਾ ਅਤੇ ਮੁੱਖ ਅਫਸਰ ਥਾਣਾ ਸਿਟੀ ਬੁਢਲਾਡਾ ਵੱਲੋੋਂ ਪੁਲਿਸ ਟੀਮਾਂ ਬਣਾ ਕੇ ਮੁਲਜਿਮਾਂ ਨੂੰ ਟਰੇਸ ਕਰਨ ਲਈ ਮੁਕੱਦਮਾਂ ਦੀ ਵਿਿਗਆਨਕ ਢੰਗ ਤਰੀਕਿਆਂ ਨਾਲ ਤਫਤੀਸ ਅਮਲ ਵਿੱਚ ਲਿਆਂਦੀ ਗਈ। ਦੌੌਰਾਨੇ ਤਫਤੀਸ ਪੁਲਿਸ ਪਾਰਟੀ ਵੱਲੋੋਂ 12 ਘੰਟਿਆਂ ਤੋੋਂ ਘੱਟ ਸਮੇਂ ਅੰਦਰ ਮੁਕੱਦਮਾ ਨੂੰ ਟਰੇਸ ਕਰਕੇ 4 ਮੁਲਜਿਮਾਂ ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋੋਹਰ, ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ, ਅਜੀਤ ਮੁਲਿੰਗਾਂ ਵਾਸੀ ਬਾਬਾ ਬਸਤੀ ਅਬੋੋਹਰ ਅਤੇ ਅਨੂਪ ਤਿਗਆ ਉਰਫ ਪੌੌਂਟੂ ਪੁੱਤਰ ਜਿਊਣ ਤਿਗਆ ਵਾਸੀ ਭਾਗੂ ਰੋੋਡ ਬਠਿੰਡਾ ਨੂੰ ਮੁਕੱਦਮਾ ਵਿੱਚ ਨਾਮਜਦ ਕਰਕੇ ਜਿਹਨਾਂ ਵਿੱਚੋੋ 2 ਮੁਲਜਿਮਾਂ ਜੀਵਨ ਸਿੰਘ ਅਤੇ ਕੁਲਦੀਪ ਸਿੰਘ ਨੂੰ ਕਾਬੂ ਕੀਤਾ ਗਿਆ। ਜਿਹਨਾਂ ਪਾਸੋੋਂ 1 ਪਿਸਟਲ 32 ਬੋੋਰ ਦੇਸੀ ਸਮੇਤ 2 ਜਿੰਦਾ ਕਾਰਤੂਸ, 1 ਖਿਲੋੋਣਾ ਪਿਸਟਲ, ਫਿਰੌੌਤੀ ਵਾਲੀ ਰਕਮ 10,000/^ਰੁਪਏ ਨਗਦੀ ਅਤੇ ਵਾਰਦਾਤ ਸਮੇਂ ਵਰਤੀ ਸਫਿਵਟ ਕਾਰ ਰੰਗ ਲਾਲ ਨੰ:ਡੀ,ਐਲ,5ਸੀਡੀ^9909 ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਹੈ।
ਗ੍ਰਿਫਤਾਰ ਕੀਤੇ ਮੁਲਜਿਮ ਜੀਵਨ ਸਿੰਘ ਵਿਰੁੱਧ 3 ਮੁਕੱਦਮੇ ਹੀਨੀਅਸ ਕਰਾਈਮ ਦੇ (ਮੁ:ਨੰ:132/2008 ਅ/ਧ 307 ਹਿੰ:ਦੰ:25 ਅਸਲਾ ਐਕਟ ਥਾਣਾ ਸਦਰ ਮਾਨਸਾ, ਮੁ:ਨੰ:224/2011 ਅ/ਧ 307 ਹਿੰ:ਦੰ: ਥਾਣਾ ਸਿਟੀ ਸੁਨਾਮ (ਸੰਗਰੂਰ) ਅਤੇ ਮੁ:ਨੰ:50,2014 ਅ/ਧ 174^ਏ, ਹਿੰ:ਦੰ: ਥਾਣਾ ਸਿਟੀ ਸੰਗਰੂਰ ਦਰਜ਼ ਰਜਿਸਟਰ ਹਨ, ਜਿਹਨਾਂ ਵਿੱਚ ਇਹ ਪੀ,ਓ, ਹੈ ਅਤੇ ਆਪਣਾ ਨਾਮ ਬਦਲ ਕੇ ਆਪਣੇ ਆਪ ਨੂੰ ਰਾਜਬੀਰ ਸਿੰਘ ਉਰਫ ਰਾਜ ਉਰਫ ਖਲੀ ਦੱਸ ਕੇ ਹੁਣ ਈਦਗਾਂਹ ਬਸਤੀ ਅਬੋੋਹਰ ਵਿਖੇ ਰਹਿ ਰਿਹਾ ਸੀ। ਬਾਕੀ ਦੋੋਨਾਂ ਮੁਲਜਿਮਾਂ ਅਜੀਤ ਮੁਲਿੰਗਾਂ ਅਤੇ ਅਨੂਪ ਤਿਿਗਆ ਦੀ ਗ੍ਰਿਫਤਾਰੀ ਲਈ ਰੇਡ ਕੀਤੇ ਜਾ ਰਹੇ ਹਨ, ਜਿਹਨਾਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਗ੍ਰਿਫਤਾਰ ਮੁਲਜਿਮਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ ਕਿ ਉਹਨਾਂ ਨੇ ਹੋੋਰ ਕਿਹੜੀਆ ਕਿਹੜੀਆ, ਕਿੱਥੇ ਕਿੱਥੇ ਵਾਰਦਾਤਾਂ ਕੀਤੀਆ ਹਨ, ਉਹਨਾਂ ਵਿਰੁੱਧ ਹੋੋਰ ਕਿੰਨੇ ਮੁਕੱਦਮੇ ਦਰਜ਼ ਹਨ, ਸਬੰਧੀ ਡੂੰਘਾਈ ਨਾਲ ਤਫਤੀਸ ਕੀਤੀ ਜਾ ਰਹੀ ਹੈ।

ਮੁਕੱਦਮਾ ਨੰਬਰ 109 ਮਿਤੀ 05^08^2021 ਅ/ਧ 364^ਏ, 386,506,34 ਹਿੰ:ਦੰ: ਅਤੇ 25,27/54/59 ਅਸਲਾ ਐਕਟ ਥਾਣਾ ਸਿਟੀ ਬੁਢਲਾਡਾ

ਵਿਰੁੱਧ :ਨਾਮਲੂਮ

ਨਾਮਜਦ 1),ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋੋਹਰ
2),ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ
(ਉਕਤ ਦੋੋਨੋੋ ਗ੍ਰਿਫਤਾਰ)
3),ਅਜੀਤ ਮੁਲਿੰਗਾਂ ਵਾਸੀ ਬਾਬਾ ਬਸਤੀ ਅਬੋੋਹਰ (ਗ੍ਰਿਫਤਾਰੀ ਬਾਕੀ)
4),ਅਨੂਪ ਤਿਗਆ ਉਰਫ ਪੌੌਂਟੂ ਪੁੱਤਰ ਜਿਉਣ ਤਿਗਆ ਵਾਸੀ ਭਾਗੂ ਰੋੋਡ ਬਠਿੰਡਾ(ਗ੍ਰਿਫਤਾਰੀ ਬਾਕੀ)

ਬਰਾਮਦਗੀ: 1), 1 ਪਿਸਟਲ 32 ਬੋੋਰ ਦੇਸੀ ਸਮੇਤ 2 ਜਿੰਦਾ ਕਾਰਤੂਸ
2),1 ਖਿਲੌੌਣਾ ਪਿਸਟਲ
3), 10,000/^ਰੁਪਏ ਨਗਦੀ
4), ਸਵਿਫਟ ਕਾਰ ਨੰੰ: ਡੀ,ਐਲ,5ਸੀਡੀ^9909

ਮੁਲਜਿਮਾਂ ਦਾ ਸਾਬਕਾ ਰਿਕਾਰਡ
1, ਜੀਵਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਖਾਰਾ ਹਾਲ ਆਬਾਦ ਈਦਗਾਂਹ ਬਸਤੀ ਅਬੋੋਹਰ:
1),ਮੁ:ਨੰ:132/2008 ਅ/ਧ 307 ਹਿੰ:ਦੰ:25 ਅਸਲਾ ਐਕਟ ਥਾਣਾ ਸਦਰ ਮਾਨਸਾ (ਪੀ,ਓ,5^4^12)
2),ਮੁ:ਨੰ:224/2011 ਅ/ਧ 307 ਹਿੰ:ਦੰ: ਥਾਣਾ ਸਿਟੀ ਸੁਨਾਮ (ਸੰੰਗਰੂਰ) (ਪੀ,ਓ,5^2^14)
3),ਮੁ:ਨੰ:50/2014 ਅ/ਧ 174^ਏ, ਹਿੰ:ਦੰ: ਥਾਣਾ ਸਿਟੀ ਸੰਗਰੂਰ
ਇਹ ਮੁਲਜਿਮ ਉਕਤ ਮੁਕੱਦਮਿਆਂ ਵਿੱਚ ਪੀ,ਓ, ਚੱਲ ਰਿਹਾ ਸੀ।
2,ਕੁਲਦੀਪ ਸਿੰਘ ਉਰਫ ਅੰਗਰੇਜ ਪੁੱਤਰ ਨਛੱਤਰ ਸਿੰਘ ਵਾਸੀ ਕੈਲੇਬਾਂਦਰ (ਨਸੀਬਪੁਰਾ) ਜਿਲਾ ਬਠਿੰਡਾ (ਗ੍ਰਿਫਤਾਰ ਹੈ) 3,ਅਜੀਤ ਮੁਲਿੰਗਾਂ ਵਾਸੀ ਬਾਬਾ ਬਸਤੀ ਅਬੋੋਹਰ (ਗ੍ਰਿਫਤਾਰੀ ਬਾਕੀ)
4,ਅਨੂਪ ਤਿਗਆ ਉਰਫ ਪੌੌਂਟੂ ਪੁੱਤਰ ਜਿਊਣ ਤਿਗਆ ਵਾਸੀ ਭਾਗੂ ਰੋੋਡ ਬਠਿੰਡਾ(ਗ੍ਰਿਫਤਾਰੀ ਬਾਕੀ)
ਲੜੀ ਨੰ:2,3,4 ਮੁਲਜਿਮਾਂ ਦੇ ਰਿਕਾਰਡ ਦੀ ਪੜਤਾਲ ਕੀਤੀ ਜਾ ਰਹੀ ਹੈੇ।

Today Now News

RELATED ARTICLES
- Advertisment -

POPULAR POSTS