
ਕਨੇਡਾ, (ਰਮਿੰਦਰ ਰਮੀ) : ਪੱਬਪਾ ਕੈਨੇਡਾ ਅਤੇ ਜਗਤ ਪੰਜਾਬੀ ਸਭਾ ਦੇ ਚੇਅਰਮੈਨ ਸ: ਅਜੈਬ ਸਿੰਘ ਚੱਠਾ ਵੱਲੋਂ ਹਰ ਹਫ਼ਤੇ ਇਕ ਅੰਤਰ ਰਾਸ਼ਟਰੀ ਵੈਬੀਨਾਰ ਮੀਟਿੰਗ ਦਾ ਆਯੋਜਨ ਕੀਤਾ ਜਾਂਦਾ ਹੈ । ਜਿਸ ਵਿੱਚ ਹਰ ਵਾਰ ਇਕ ਨਵੇਂ ਵਿਸ਼ੇ ਨੂੰ ਲਿਆ ਜਾਂਦਾ ਹੈ ਤੇ ਉੱਚ ਕੋਟੀ ਦੇ ਸਾਹਿਤਕਾਰ ਬੁਲਾਰਿਆਂ ਨਾਲ ਵਿਚਾਰ ਕੀਤੀ ਜਾਂਦੀ ਹੈ । ਇਸ ਮੀਟਿੰਗ ਦੇ ਹੋਸਟ ਸਰਦੂਲ ਸਿੰਘ ਥਿਆੜਾ ਤੇ ਮਨਰੀਤ ਗਰੇਵਾਲ਼ ਸੀ । ਚੇਅਰਮੈਨ ਅਜੈਬ ਸਿੰਘ ਜੀ ਚੱਠਾ ਵੈਬੀਨਾਰ ਚ ਹਾਜ਼ਰੀਨ ਸੱਭ ਮੈਂਬਰਜ਼ ਦਾ ਸਵਾਗਤ ਕੀਤਾ।ਮੀਟਿੰਗ 10/30 ਵਜੇ ਸ਼ੁਰੂ ਹੋ ਕੇ ਪੂਰੇ 12 ਵਜੇ ਤੱਕ ਚੱਲੀ। ਵੈਬੀਨਾਰ ਦਾ ਵਿਸ਼ਾ ਭਾਸ਼ਣ ਦੇਣ ਦੀ ਕਲਾ ਸੀ । ਜਿਸ ਵਿੱਚ ਜਗਜੀਤ ਸਿੰਘ ਧੂਰੀ ਪ੍ਰਧਾਨ ਪ੍ਰਾਈਵੇਟ ਸਕੂਲਾਂ ਤੇ ਕਾਲਜ, ਅਭੀਜੀਤ ਵਧਵਾ , ਡਾਕਟਰ ਸੋਲਮਨ ਨਾਜ਼ ਤੇ ਡਾਕਟਰ ਗੁਰਸੇਵਕ ਲੰਬੀ ਮੁੱਖ ਬੁਲਾਰੇ ਸਨ। ਪ੍ਰੋਫੈਸਰ ਰਾਮ ਲਾਲ ਭਗਤ ਜੀ ਤੇ ਸੁੱਖਮਿੰਦਰ ਸਿੰਘ ਚੱਠਾ ਜੀ ਨੇ ਵੀ ਇਸ ਵਿਸ਼ੇ ਤੇ ਆਪਣੇ ਵਿਚਾਰਾਂ ਦੀ ਸਾਂਝ ਪਾਈ । ਵਿਸ਼ਾ ਬਹੁਤ ਦਿਲਚਸਪ ਸੀ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਕਿ ਸਪੀਚ ਦੇਣ ਲੱਗਿਆਂ ਕੀ ਧਿਆਨ ਦੇਣ ਯੋਗ ਗੱਲਾਂ ਨੇ ਤੇ ਜੇ ਅਸੀਂ ਇਹਨਾਂ ਨੂੰ ਆਪਣੇ ਪੱਲੇ ਬੰਨ ਲਈਏ ਤੇ ਹਰ ਇਨਸਾਨ ਬਹੁਤ ਵਧੀਆ ਢੰਗ ਨਾਲ ਸਪੀਚ ਦੇ ਸਕਦਾ ਹੈ । 80 ਮੈਂਬਰਜ਼ ਤੋਂ ਵੱਧ ਹਾਜ਼ਰੀ ਸੀ ..ਵੈਬੀਨਾਰ ਦੀ ਸਮਾਪਤੀ ਤੇ ਅਜੈਬ ਸਿੰਘ ਚੱਠਾ ਤੇ ਡਾਕਟਰ ਸ਼ਵਿੰਦਰ ਸਿੰਘ ਗਿੱਲ ਨੇ ਵੈਬੀਨਾਰ ਵਿੱਚ ਹਾਜ਼ਰ ਮੈਂਬਰਜ਼ ਦਾ ਤਹਿ ਦਿਲੋਂ ਧੰਨਵਾਦ ਕੀਤਾ ।





