16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ 'ਤੇ 30 ਸਤੰਬਰ ਤੱਕ ਰੋਕ ਜਾਰੀ ।

ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ‘ਤੇ 30 ਸਤੰਬਰ ਤੱਕ ਰੋਕ ਜਾਰੀ ।

ਅਨਲਾਕ-4 ਤਹਿਤ ਗ੍ਰਹਿ-ਮੰਤਰਾਲੇ ਨੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਹੜੇ 1 ਸਤੰਬਰ, ਮੰਗਲਵਾਰ ਤੋਂ ਲਾਗੂ ਹੋਣਗੇ।

ਨਵੀਂ ਦਿੱਲੀ (ਏਜੇਂਸੀ) : ਅਨਲਾਕ-4 ਤਹਿਤ ਗ੍ਰਹਿ-ਮੰਤਰਾਲੇ ਦੁਆਰਾ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੰਤਰਰਾਸ਼ਟਰੀ ਕਮਰਸ਼ੀਅਲ ਉਡਾਣਾਂ ਦੀ ਆਵਾਜਾਈ ‘ਤੇ 30 ਸਤੰਬਰ ਤਕ ਰੋਕ ਲਗਾ ਦਿੱਤੀ ਗਈ ਹੈ। ਸਰਕਾਰ ਨੇ ਕੁਝ ਉਡਾਣਾਂ ਨੂੰ ਛੱਡ ਕੇ ਭਾਰਤ ਤੋਂ ਦੂਸਰੇ ਦੇਸ਼ਾਂ ‘ਚ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਰੋਕ ਦੀ ਤਾਰੀਕ ਵਧਾ ਦਿੱਤੀ ਹੈ। ਇਕ ਪਾਸੇ ਜਿੱਥੇ ਘਰੇਲੂ ਉਡਾਣਾਂ ‘ਚ ਵਾਧਾ ਦੇਖਿਆ ਗਿਆ ਉੱਥੇ ਹੀ ਦੂਸਰੇ ਦੇਸ਼ਾਂ ਤੋਂ ਆਉਣ-ਜਾਣ ਵਾਲੀਆਂ ਉਡਾਣਾਂ ‘ਤੇ ਫਿਲਹਾਲ ਰੋਕ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ। ਅਨਲਾਕ-4 ਦੇ ਇਹ ਦਿਸ਼ਾ-ਨਿਰਦੇਸ਼ 1 ਸਤੰਬਰ, 2020, ਦਿਨ ਮੰਗਲਵਾਰ ਤੋਂ ਲਾਗੂ ਹੋਣਗੇ।

Today Now News

RELATED ARTICLES
- Advertisment -

POPULAR POSTS