16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਖੁਫੀਆ ਜਾਣਕਾਰੀਆਂ ਨਾਲ ਇੰਟੈਲ ਦਾ 20 ਜੀਬੀ ਡਾਟਾ ਲੀਕ

ਖੁਫੀਆ ਜਾਣਕਾਰੀਆਂ ਨਾਲ ਇੰਟੈਲ ਦਾ 20 ਜੀਬੀ ਡਾਟਾ ਲੀਕ

ਨਵੀਂ ਦਿੱਲੀ, (ਬਿਊਰੋ) : ਇਕ ਅਣਪਛਾਤੇ ਹੈਕਰ ਨੇ ਚਿਪ ਨਿਰਮਾਤਾ ਕੰਪਨੀ ਇੰਟੈਲ ਦੇ ਨੈੱਟਵਰਕ ‘ਚ ਸੰਨ੍ਹ ਲਾ ਕੇ ਸੋਸ਼ਲ ਮੀਡੀਆ ‘ਤੇ 20 ਜੀਬੀ ਡਾਟੇ ਦਾ ਇਕ ਲਿੰਕ ਪ੍ਰਕਾਸ਼ਿਤ ਕੀਤਾ ਹੈ, ਜਿਸ ‘ਚ ਪ੍ਰਮੁੱਖ ਚਿਪ ਇੰਜੀਨੀਅਰਿੰਗ ਨਾਲ ਸਬੰਧਤ ਖੁਫ਼ੀਆ ਬੌਧਿਕ ਜਾਇਦਾਦ (ਆਈਪੀ) ਸ਼ਾਮਲ ਹੈ। ਇਸ ਮਾਮਲੇ ‘ਚ ਇੰਟੈਲ ਦਾ ਕਹਿਣਾ ਹੈ ਕਿ ਉਹ ਸਥਿਤੀ ਦੀ ਜਾਂਚ ਕਰ ਰਹੀ ਹੈ। 20 ਜੀਬੀ ਦੇ ਇਸ ਫੋਲਡਰ ‘ਚ ਕਈ ਫਾਈਲਾਂ ਕਥਿਤ ਤੌਰ ‘ਤੇ ਪਹਿਲਾਂ ਕਿਤੇ ਹੋਰ ਪ੍ਰਕਾਸ਼ਿਤ ਨਹੀਂ ਹੋਈਆਂ ਹਨ ਤੇ ਨਾਨ ਡਿਸਕਲੋਜ਼ਰ ਡਾਕੂਮੈਂਟੇਸ਼ਨ (ਐੱਨਡੀਏ) ਜਾਂ ਇੰਟੈਲ ਰਿਸਿਟ੍ਕਿਟਿਡ ਸੀਕ੍ਰੇਟ ਤਹਿਤ ਖੁਫੀਆ ਹਨ। ‘ਟਾਮਜ਼ ਹਾਰਡਵੇਅਰ’ ਸਵਿਸ ਆਈਟੀ ਕੰਸਲਟੈਂਟ ਟਿਲ ਕੋਟਮਨ ਦੇ ਹਵਾਲੇ ਨਾਲ ਇਕ ਰਿਪੋਰਟ ‘ਚ ਕਿਹਾ ਕਿ ਫੋਲਡਰ ‘ਚ ਪਾਸਵਰਡ ਨਾਲ ਸੁਰੱਖਿਅਤ ਜ਼ਿਪ ਫਾਈਲਾਂ ਨੂੰ ਇੰਟੈਲ123 ਪਾਸਵਰਡ ਵਰਤ ਕੇ ਐਕਸੈੱਸ ਕੀਤਾ ਜਾ ਸਕਦਾ ਹੈ ਜਿਸ ਨੂੰ ਸ਼ਾਇਦ ਖ਼ੁਦ ਇੰਟੈਲ ਨੇ ਹੀ ਸੈੱਟ ਕੀਤਾ ਹੋਵੇ। ਇਸ ਫੋਲਡਰ ਨੂੰ ਮੂਲ ਰੂਪ ਨਾਲ ਮੋਬਾਈਲ ਦੇ ਮੈਸੇਜਿੰਗ ਪਲੇਟਫਾਰਮ ਟੈਲੀਗ੍ਰਾਮ ‘ਤੇ ਪੋਸਟ ਕੀਤਾ ਗਿਆ ਸੀ। ਇਸ ਡਾਟਾ ਉਲੰਘਣਾ ‘ਤੇ ਇੰਟੈਲ ਦਾ ਕਹਿਣਾ ਹੈ, ਅਜਿਹਾ ਲੱਗਦਾ ਹੈ ਕਿ ਇਹ ਜਾਣਕਾਰੀ ਇੰਟੈਲ ਰਿਸੋਰਸਜ਼ ਐਂਡ ਡਿਜ਼ਾਈਨ ਸੈਂਟਰ ਤੋਂ ਆਈ ਹੈ ਜਿਥੋਂ ਐਕਸੈੱਸ ਲਈ ਰਜਿਸਟਰਡ ਖਪਤਕਾਰਾਂ, ਭਾਈਵਾਲਾਂ ਤੇ ਹੋਰ ਬਾਹਰੀ ਧਿਰਾਂ ਵੱਲੋਂ ਵਰਤੀਆਂ ਜਾਣ ਵਾਲੀਆਂ ਸੂਚਨਾਵਾਂ ਰੱਖੀਆਂ ਜਾਂਦੀਆਂ ਹਨ। ਕੰਪਨੀ ਦਾ ਮੰਨਣਾ ਹੈ ਕਿ ਐਕਸੈੱਸ ਵਾਲੇ ਕਿਸੇ ਵਿਅਕਤੀ ਨੇ ਡਾਟਾ ਡਾਊਨਲੋਡ ਕੀਤਾ ਤੇ ਉਸ ਨੂੰ ਸ਼ੇਅਰ ਕਰ ਦਿੱਤਾ।

Today Now News

RELATED ARTICLES
- Advertisment -

POPULAR POSTS