
ਮੋਗਾ (ਹੈੱਪੀ ਢੰਡ) ਇੰਟਕ ਨਾ inਲ ਸਬੰਧਤ ਮਿਡ ਡੇ ਮੀਲ ਕੁੱਕ ਯੂਨੀਅਨ ਦੀ ਅੱਜ ਨੇਚਰ ਪਾਰਕ ਵਿੱਚ ਆਪਣੀਆਂ ਮੰਗਾਂ ਸਬੰਧੀ ਹੋਈ ਮੀਟਿੰਗ ਵਿੱਚ ਫਰਬਰੀ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਦਾ ਮੁੱਦਾ ਇਕੋ ਦਮ ਗਰਮੀ ਫ਼ੜ ਗਿਆ ਜਦ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਨੇ ਲਗਭਗ 600 ਦੇ ਕਰੀਬ ਹਾਜ਼ਰ ਮਿਡ ਡੇ ਮੀਲ ਕੁੱਕਾ ਦੀ ਹਾਜ਼ਰੀ ਵਿੱਚ ਇਹ ਗੱਲ ਕਹਿ ਦਿੱਤੀ ਕਿ ਜੇਕਰ ਇਸ ਬਾਰ ਵੀ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਟਿਕਟ ਨਾਂ ਦਿੱਤੀ ਤਾਂ ਫਿਰ ਇੰਟਕ ਅਪਣਾ ਅਲੱਗ ਰਸਤਾ ਚੁਣੇਗੀ।
ਇੰਟਕ ਦੇ ਪ੍ਰਦੇਸ਼ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਪਾਰਟੀ ਨੇ ਪਾਰਟੀ ਨੇ ਇਸ ਬਾਰ ਵੀ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਇਗਨੋਰ ਕੀਤਾ ਤਾਂ ਇੰਟਕ ਕਾਂਗਰਸ ਦਾ ਬਾਈਕਾਟ ਕਰੇਗੀ।
ਇਸ ਮੌਕੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਬੀਤੇ 35 ਸਾਲਾਂ ਤੋਂ ਮੋਗਾ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤੀ ਰੱਖਿਆ ਪ੍ਰਤੂੰ ਕਾਂਗਰਸ ਪਾਰਟੀ ਨੇ ਵਿਜੇ ਧੀਰ ਦੀ ਕਾਂਗਰਸ ਪਾਰਟੀ ਪ੍ਰਤੀ ਅਣਥੱਕ ਸੇਵਾ ਦਾ ਕੋਈ ਸਿਲਾ ਨਹੀਂ ਦਿੱਤਾ।
ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ ਨੇ ਕਿਹਾ ਕਿ ਇੰਟਕ ਪ੍ਰਧਾਨ ਵਿਜੇ ਧੀਰ ਨੂੰ ਟਿਕਟ ਦਵਾਕੇ ਰਹਾਂਗੇ ਚਾਹੇ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ।
ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਮਿਡ ਡੇ ਮੀਲ ਕੁੱਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਲ 2002,2007,2012, ਅਤੇ 2013 ਦੀ ਉਪ ਚੋਣ ਅਤੇ 2017 ਵਿੱਚ ਵੀ ਕਾਂਗਰਸ ਪਾਰਟੀ ਦੀ ਮੋਗਾ ਵਿਧਾਨਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ। ਧੀਰ ਨੇ ਕਿਹਾ ਕਿ 2013 ਦੀ ਮੋਗਾ ਵਿਧਾਨਸਭਾ ਹਲਕੇ ਦੇ ਉਪ ਚੋਣ ਵਿੱਚ ਤਾਤਕਲੀਨ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਜੂਦਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਗੁਪਤ ਰੂਪ ਵਿੱਚ ਉਨ੍ਹਾਂ ਪਾਸ ਭੇਜ ਕੇ ਉਨ੍ਹਾਂ ਨੂੰ ਮੋਗਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਬਣਾਉਣ ਦਾ ਸੁਨੇਹਾ ਭੇਜਿਆ ਸੀ। ਧੀਰ ਨੇ ਇਹ ਗੱਲ ਦੱਸੀ ਕਿ ਉਨ੍ਹਾਂ ਨੂੰ 2013 ਦੀ ਉਪ ਚੋਣ ਵਿੱਚ ਟਿਕਟ ਨਾਂ ਲੈ ਕੇ ਦੇ ਸਕਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ ਤੇ ਖੇਦ ਵਿਅਕਤ ਕੀਤਾ ਸੀ ਅਤੇ ਬਾਅਦ ਵਿੱਚ ਖ਼ੁਦ ਚੱਲਕੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਆ ਕੇ ਭਵਿੱਖ ਵਿੱਚ ਉਨ੍ਹਾਂ ਨੂੰ ਟਿਕਟ ਲੈਕੇ ਦੇਣ ਦਾ ਪਬਲਿਕ ਵਿੱਚ ਅਤੇ ਇੰੰਟਕ ਵਰਕਰਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਸੀ। ਧੀਰ ਨੇ ਕਿਹਾ ਕਿ 2017 ਵਿੱਚ ਕਾਂਗਰਸ ਪਾਰਟੀ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਦੀ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਨਾਲ ਨਹੀਂ ਨਿਵਾਜਿਆ ਗਿਆ। ਧੀਰ ਨੇ ਕਿਹਾ ਕਿ ਜ਼ਿਲ੍ਹਾ ਭਰ ਦੇ ਇੰੰਟਕ ਵਰਕਰਾਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਇੰਟਕ ਵਰਕਰਾਂ ਨੂੰ ਸਪਸ਼ਟ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਤੋਂ ਉਨ੍ਹਾਂ ਨੂੰ ਟਿਕਟ ਨਾਂ ਦੇ ਕੇ ਇਗਨੋਰ ਕੀਤਾ ਤਾਂ ਜ਼ਿਲ੍ਹਾ ਇੰਟਕ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸੀਰੀ ਬਣਕੇ ਕਾਂਗਰਸ ਪਾਰਟੀ ਦਾ ਸਾਥ ਨਹੀਂ ਦੇਵੇਗੀ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਾਰੀ ਗਿਣਤੀ ਵਿੱਚ ਹਾਜ਼ਰ ਮਿਡ ਡੇ ਮੀਲ ਕੁੱਕਾਂ ਅਤੇ ਦੁਸਰੀਆਂ ਇੰਟਕ ਜਥੇਬੰਦੀਆਂ ਦੇ ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਵਿੱਚ “ਇੰਟਕ ਕਾਂਗਰਸ ਪਾਰਟੀ ਦੀ ਸੀਰੀ ਨਹੀਂ ਹੈ”, “ਕਾਂਗਰਸ ਟਿਕਟ ਨਾਂ ਕਿਸੇ ਭੈਣ ਦੀ ਨਾਂ ਕਿਸੇ ਵੀਰ ਦੀ ਇਹ ਕੇਵਲ ਵਿਜੇ ਧੀਰ ਦੀ”, “ਕਾਂਗਰਸ ਟਿਕਟ ਵਿਜੇ ਧੀਰ ਇੰਟਕ ਨੂੰ ਦੇਵੇ ਸੇਵਾ ਦਾ ਮੇਵਾ” ਅਤੇ “ਕਾਂਗਰਸ ਪਾਰਟੀ ਦੀ ਟਿਕਟ ਦਾ ਹੱਕਦਾਰ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ” ਦੇ ਨਾਅਰੇ ਲਿਖੇ ਹੋਏ ਸਨ। ਮੋਗਾ (ਹੈੱਪੀ ਢੰਡ)
ਇੰਟਕ ਨਾ inਲ ਸਬੰਧਤ ਮਿਡ ਡੇ ਮੀਲ ਕੁੱਕ ਯੂਨੀਅਨ ਦੀ ਅੱਜ ਨੇਚਰ ਪਾਰਕ ਵਿੱਚ ਆਪਣੀਆਂ ਮੰਗਾਂ ਸਬੰਧੀ ਹੋਈ ਮੀਟਿੰਗ ਵਿੱਚ ਫਰਬਰੀ 2022 ਵਿੱਚ ਹੋਣ ਜਾ ਰਹੀਆਂ ਪੰਜਾਬ ਵਿਧਾਨਸਭਾ ਚੋਣਾਂ ਵਿੱਚ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੀ ਟਿਕਟ ਦੇਣ ਦੀ ਮੰਗ ਦਾ ਮੁੱਦਾ ਇਕੋ ਦਮ ਗਰਮੀ ਫ਼ੜ ਗਿਆ ਜਦ ਮਿਡ ਡੇ ਮੀਲ ਕੁੱਕ ਯੂਨੀਅਨ ਦੇ ਸੂਬਾ ਪ੍ਰਧਾਨ ਕਰਮ ਚੰਦ ਚੰਡਾਲੀਆ ਨੇ ਲਗਭਗ 600 ਦੇ ਕਰੀਬ ਹਾਜ਼ਰ ਮਿਡ ਡੇ ਮੀਲ ਕੁੱਕਾ ਦੀ ਹਾਜ਼ਰੀ ਵਿੱਚ ਇਹ ਗੱਲ ਕਹਿ ਦਿੱਤੀ ਕਿ ਜੇਕਰ ਇਸ ਬਾਰ ਵੀ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਮੋਗਾ ਵਿਧਾਨਸਭਾ ਹਲਕੇ ਤੋਂ ਕਾਂਗਰਸ ਪਾਰਟੀ ਨੇ ਟਿਕਟ ਨਾਂ ਦਿੱਤੀ ਤਾਂ ਫਿਰ ਇੰਟਕ ਅਪਣਾ ਅਲੱਗ ਰਸਤਾ ਚੁਣੇਗੀ।
ਇੰਟਕ ਦੇ ਪ੍ਰਦੇਸ਼ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾਂ ਨੇ ਇਥੋਂ ਤੱਕ ਕਹਿ ਦਿੱਤਾ ਕਿ ਜੇਕਰ ਕਾਂਗਰਸ ਪਾਰਟੀ ਨੇ ਪਾਰਟੀ ਨੇ ਇਸ ਬਾਰ ਵੀ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੂੰ ਇਗਨੋਰ ਕੀਤਾ ਤਾਂ ਇੰਟਕ ਕਾਂਗਰਸ ਦਾ ਬਾਈਕਾਟ ਕਰੇਗੀ।
ਇਸ ਮੌਕੇ ਪ੍ਰਦੇਸ਼ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਨੇ ਕਿਹਾ ਕਿ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਬੀਤੇ 35 ਸਾਲਾਂ ਤੋਂ ਮੋਗਾ ਜ਼ਿਲ੍ਹੇ ਵਿੱਚ ਕਾਂਗਰਸ ਪਾਰਟੀ ਦਾ ਝੰਡਾ ਬੁਲੰਦ ਕੀਤੀ ਰੱਖਿਆ ਪ੍ਰਤੂੰ ਕਾਂਗਰਸ ਪਾਰਟੀ ਨੇ ਵਿਜੇ ਧੀਰ ਦੀ ਕਾਂਗਰਸ ਪਾਰਟੀ ਪ੍ਰਤੀ ਅਣਥੱਕ ਸੇਵਾ ਦਾ ਕੋਈ ਸਿਲਾ ਨਹੀਂ ਦਿੱਤਾ।
ਮਿਉਂਸਪਲ ਇੰਪਲਾਈਜ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਮਦਨ ਲਾਲ ਬੋਹਤ ਨੇ ਕਿਹਾ ਕਿ ਇੰਟਕ ਪ੍ਰਧਾਨ ਵਿਜੇ ਧੀਰ ਨੂੰ ਟਿਕਟ ਦਵਾਕੇ ਰਹਾਂਗੇ ਚਾਹੇ ਇਸ ਲਈ ਕੋਈ ਵੀ ਕੀਮਤ ਚੁਕਾਉਣੀ ਪਵੇ।
ਇਸ ਮੌਕੇ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਮਿਡ ਡੇ ਮੀਲ ਕੁੱਕਾਂ ਦੀ ਵਿਸ਼ਾਲ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਾਲ 2002,2007,2012, ਅਤੇ 2013 ਦੀ ਉਪ ਚੋਣ ਅਤੇ 2017 ਵਿੱਚ ਵੀ ਕਾਂਗਰਸ ਪਾਰਟੀ ਦੀ ਮੋਗਾ ਵਿਧਾਨਸਭਾ ਹਲਕੇ ਤੋਂ ਟਿਕਟ ਦੇ ਦਾਅਵੇਦਾਰ ਸਨ। ਧੀਰ ਨੇ ਕਿਹਾ ਕਿ 2013 ਦੀ ਮੋਗਾ ਵਿਧਾਨਸਭਾ ਹਲਕੇ ਦੇ ਉਪ ਚੋਣ ਵਿੱਚ ਤਾਤਕਲੀਨ ਕਾਂਗਰਸ ਪਾਰਟੀ ਦੇ ਪ੍ਰਧਾਨ ਅਤੇ ਮੋਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਜੂਦਾ ਵਿਧਾਨ ਸਭਾ ਸਪੀਕਰ ਰਾਣਾ ਕੇ ਪੀ ਸਿੰਘ ਨੂੰ ਗੁਪਤ ਰੂਪ ਵਿੱਚ ਉਨ੍ਹਾਂ ਪਾਸ ਭੇਜ ਕੇ ਉਨ੍ਹਾਂ ਨੂੰ ਮੋਗਾ ਤੋਂ ਕਾਂਗਰਸ ਪਾਰਟੀ ਉਮੀਦਵਾਰ ਬਣਾਉਣ ਦਾ ਸੁਨੇਹਾ ਭੇਜਿਆ ਸੀ। ਧੀਰ ਨੇ ਇਹ ਗੱਲ ਦੱਸੀ ਕਿ ਉਨ੍ਹਾਂ ਨੂੰ 2013 ਦੀ ਉਪ ਚੋਣ ਵਿੱਚ ਟਿਕਟ ਨਾਂ ਲੈ ਕੇ ਦੇ ਸਕਣ ਤੇ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨਾਲ ਫੋਨ ਤੇ ਖੇਦ ਵਿਅਕਤ ਕੀਤਾ ਸੀ ਅਤੇ ਬਾਅਦ ਵਿੱਚ ਖ਼ੁਦ ਚੱਲਕੇ ਉਨ੍ਹਾਂ ਦੇ ਨਿਵਾਸ ਸਥਾਨ ਤੇ ਆ ਕੇ ਭਵਿੱਖ ਵਿੱਚ ਉਨ੍ਹਾਂ ਨੂੰ ਟਿਕਟ ਲੈਕੇ ਦੇਣ ਦਾ ਪਬਲਿਕ ਵਿੱਚ ਅਤੇ ਇੰੰਟਕ ਵਰਕਰਾਂ ਦੀ ਹਾਜ਼ਰੀ ਵਿੱਚ ਐਲਾਨ ਕੀਤਾ ਸੀ। ਧੀਰ ਨੇ ਕਿਹਾ ਕਿ 2017 ਵਿੱਚ ਕਾਂਗਰਸ ਪਾਰਟੀ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੱਲੋਂ ਉਨ੍ਹਾਂ ਦੀ ਸਿਫਾਰਸ਼ ਕੀਤੇ ਜਾਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਕਾਂਗਰਸ ਪਾਰਟੀ ਦੀ ਟਿਕਟ ਨਾਲ ਨਹੀਂ ਨਿਵਾਜਿਆ ਗਿਆ। ਧੀਰ ਨੇ ਕਿਹਾ ਕਿ ਜ਼ਿਲ੍ਹਾ ਭਰ ਦੇ ਇੰੰਟਕ ਵਰਕਰਾਂ ਵਿੱਚ ਡੂੰਘਾ ਰੋਸ ਪਾਇਆ ਜਾ ਰਿਹਾ ਹੈ। ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਇੰਟਕ ਵਰਕਰਾਂ ਨੂੰ ਸਪਸ਼ਟ ਕੀਤਾ ਕਿ ਜੇਕਰ ਕਾਂਗਰਸ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਮੋਗਾ ਤੋਂ ਉਨ੍ਹਾਂ ਨੂੰ ਟਿਕਟ ਨਾਂ ਦੇ ਕੇ ਇਗਨੋਰ ਕੀਤਾ ਤਾਂ ਜ਼ਿਲ੍ਹਾ ਇੰਟਕ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਦੀ ਸੀਰੀ ਬਣਕੇ ਕਾਂਗਰਸ ਪਾਰਟੀ ਦਾ ਸਾਥ ਨਹੀਂ ਦੇਵੇਗੀ। ਇਥੇ ਇਹ ਗੱਲ ਜ਼ਿਕਰਯੋਗ ਹੈ ਕਿ ਭਾਰੀ ਗਿਣਤੀ ਵਿੱਚ ਹਾਜ਼ਰ ਮਿਡ ਡੇ ਮੀਲ ਕੁੱਕਾਂ ਅਤੇ ਦੁਸਰੀਆਂ ਇੰਟਕ ਜਥੇਬੰਦੀਆਂ ਦੇ ਵਰਕਰਾਂ ਨੇ ਹੱਥਾਂ ਵਿੱਚ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਵਿੱਚ “ਇੰਟਕ ਕਾਂਗਰਸ ਪਾਰਟੀ ਦੀ ਸੀਰੀ ਨਹੀਂ ਹੈ”, “ਕਾਂਗਰਸ ਟਿਕਟ ਨਾਂ ਕਿਸੇ ਭੈਣ ਦੀ ਨਾਂ ਕਿਸੇ ਵੀਰ ਦੀ ਇਹ ਕੇਵਲ ਵਿਜੇ ਧੀਰ ਦੀ”, “ਕਾਂਗਰਸ ਟਿਕਟ ਵਿਜੇ ਧੀਰ ਇੰਟਕ ਨੂੰ ਦੇਵੇ ਸੇਵਾ ਦਾ ਮੇਵਾ” ਅਤੇ “ਕਾਂਗਰਸ ਪਾਰਟੀ ਦੀ ਟਿਕਟ ਦਾ ਹੱਕਦਾਰ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ” ਦੇ ਨਾਅਰੇ ਲਿਖੇ ਹੋਏ ਸਨ।






