16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਲਾਇਨਜ ਕਲੱਬ ਮੋਗਾ ਕਲਾਸਿਕਸ ਦੀ ਇੰਸਟਾਲੇਸ਼ਨ ਦੀ ਮੀਟਿੰਗ

ਲਾਇਨਜ ਕਲੱਬ ਮੋਗਾ ਕਲਾਸਿਕਸ ਦੀ ਇੰਸਟਾਲੇਸ਼ਨ ਦੀ ਮੀਟਿੰਗ

ਲਾਇਨਜ ਕਲੱਬ ਮੋਗਾ ਕਲਾਸਿਕਸ ਦੀ ਇੰਸਟਾਲੇਸ਼ਨ ਦੀ ਮੀਟਿੰਗ ਬੀਤੀ ਸ਼ਾਮ ਜੋਨ ਚੇਅਰਮੈਨ ਐਡਵੋਕੇਟ ਸੁਰਿੰਦਰ ਸਿੰਘ ਅਤੇ ਰੀਜ਼ਨਲ ਚੇਅਰਮੈਨ ਪਰਦੀਪ ਗਰਗ  ਦੀ ਹਾਜਰੀ ਦੇ ਵਿੱਚ ਹੋਈ ਜਿਸ ਵਿੱਚ ਕਲੱਬ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਸਮਾਜ ਸੇਵਾ ਦੇ ਕੰਮਾਂ ਲਈ ਪ੍ਰਧਾਨ ਰਿਸ਼ਵ ਅਗਰਵਾਲ, ਭਾਰਤ ਗੁਪਤਾ, ਵਿਕਾਸ ਜਿੰਦਲ ਅਤੇ ਪੂਰੀ ਟੀਮ ਦੀ ਭਰਪੂਰ ਸ਼ਲਾਘਾ ਕੀਤੀ ਗਈ। ਮੀਟਿੰਗ ਵਿੱਚ ਮੌਜੂਦ ਸਾਰੇ ਲਾਈਨ ਮੈਬਰਜ ਨੇ ਅਹਿਦ ਲਿਆ ਕੇ ਕਲੱਬ ਹਮੇਸ਼ਾਂ ਦੀ ਤਰ੍ਹਾਂ ਸਮਾਜ ਅਤੇ ਇਨਸਾਨੀਅਤ ਦੀ ਸੇਵਾ ਲਈ ਤਨਦੇਹੀ ਨਾਲ ਕੰਮ ਕਰੇਗਾ । ਆਉਣ ਵਾਲੇ ਸਮੇਂ ਵਿੱਚ ਮੋਗਾ ਵਿਚ ਕਲੱਬ ਵੱਲੋਂ ਵਧੀਆ ਪ੍ਰੋਜੈਕਟ ਚਲਾ ਕੇ ਲਾਇਨਇਜ਼ਮ ਨੂੰ ਉੱਚਾ ਲੈਕੇ ਜਾਵੇਗਾ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਅਸ਼ਵਨੀ ਕੁਮਾਰ ਪਿੰਟੂ ਨੂੰ ਪ੍ਰਧਾਨ ਚੁਣਿਆ ਗਿਆ । ਓਹਨਾ ਦਾ ਨਾਮ ਰਿਸ਼ੁ ਅਗਰਵਾਲ ਵਲੋਂ ਪੇਸ਼ ਕੀਤਾ ਗਿਆ ਜਿਸਤੇ ਸਾਰੇ ਮੈਂਬਰਜ ਨੇ ਸਹਿਮਤੀ ਪ੍ਰਗਟਾਈ।ਨਵੇਂ ਚੁਣੇ ਆਹੁਦੇਦਾਰਾਂ ਵਿੱਚ ਰਿਸ਼ਵ ਅਗਰਵਾਲ ਨੂੰ ਵਿਸ਼ੇਸ਼ ਕਲੱਬ ਡਾਇਰੈਕਟਰ ਚੁਣਿਆ ਗਿਆ । ਵਿਕਾਸ ਜਿੰਦਲ ਫਸਟ ਵਾਈਸ ਪ੍ਰਧਾਨ ,ਸੰਨੀ ਮਨਚੰਦਾ ਸੈਕੰਡ ਵਾਈਸ ਪ੍ਰਧਾਨ, ਰਵਿੰਦਰ ਕੁਮਾਰ ਥਰਡ ਵਾਈਸ ਪ੍ਰਧਾਨ, ਭਾਰਤ ਭੂਸ਼ਣ ਸੈਕਟਰੀ, ਸੰਜੀਵ ਨਰੂਲਾ ਕੈਸ਼ੀਅਰ, ਸਰਬਜੀਤ ਸਿੱਧੂ ਪੀ ਆਰ ਓ, ਪ੍ਰਿੰਸ ਅਰੋੜਾ ਟੇਮਰ, ਪ੍ਰਿੰਸ ਤਨੇਜਾ ਟੇਲ ਟਵਿਸਟਰ, ਡਾਕਟਰ ਸੰਜੀਵ ਮਿੱਤਲ, ਡਾਕਟਰ ਰਜਿਤ ਬਾਂਸਲ ਅਤੇ ਅਨੁਜ ਗੁਪਤਾ ਨੂੰ ਬੋਰਡ ਆਫ ਡਾਇਰੈਕਟਰ ,ਕੁਨਾਲ ਅਰੋੜਾ ਜੁਵਾਇੰਟ ਕੈਸ਼ੀਅਰ ਅਤੇ ਨਵਦੀਪ ਅਰੋੜਾ ਚੁਣੇ ਗਏ।

Today Now News

RELATED ARTICLES
- Advertisment -

POPULAR POSTS