17.1 C
Chandigarh

TODAY NOW NEWS

Friday, March 20, 2026
HomeWEIRD NEWSਥਾਣਾ ਭੋਗਪੁਰ, ਜਲੰਧਰ ਇਲਾਕੇ ਤੋਂ ਇਨਸਾਨੀਯਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆਈ...

ਥਾਣਾ ਭੋਗਪੁਰ, ਜਲੰਧਰ ਇਲਾਕੇ ਤੋਂ ਇਨਸਾਨੀਯਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਆਈ ਸਾਹਮਣੇ

23 ਸਾਲਾਂ ਲੜਕੇ ਵੱਲੋਂ ਛੇ ਸਾਲ ਦੀ ਮਾਸੂਮ ਚਾਚੇ ਦੀ ਬੇਟੀ ਨਾਲ ਕੀਤਾ ਗਿਆ ਜਬਰ ਜਨਾਹ

ਜਲੰਧਰ (ਬਿਊਰੋ ਰਿਪੋਰਟ) : : ਥਾਣਾ ਭੋਗਪੁਰ ਦੇ ਇਕ ਮੁਹੱਲੇ ‘ਚ ਰਹਿੰਦੇ ਇੱਕ ਨਾਬਾਲਿਗ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਹੈ ਅਤੇ ਵੱਡੇ ਭਰਾ ਜੋਗਿੰਦਰ ਸਿੰਘ ਦੀ ਮੌਤ ਹੋਣ ਕਰਕੇ ਉਸ ਦੇ ਪਰਿਵਾਰ ਨਾਲ 23 ਸਾਲ ਉਮਰ ਭਤੀਜਾ ਅਵਤਾਰ ਸਿੰਘ ਲਵਲੀ ਵੀ ਨਾਲ ਰਹਿੰਦਾ ਹੈ। ਉਸ ਨੇ ਦੱਸਿਆ ਕਿ ਉਹ ਮੰਗਲਵਾਰ ਸ਼ਾਮ ਕਿਸੇ ਕੰਮ ਬਾਹਰ ਗਿਆ ਹੋਇਆ ਸੀ ਤੇ ਘਰ ਆ ਕੇ ਦੇਖਿਆ ਤਾਂ ਲੜਕੀ ਲਹੂ-ਲੁਹਾਨ ਹੋਈ ਪਈ ਸੀ, ਜਿਸ ਨੇ ਦੱਸਿਆ ਕਿ ਉਸ ਦੇ ਭਰਾ ਨੇ ਉਸ ਨਾਲ ਗਲਤ ਕੰਮ ਕੀਤਾ ਹੈ ।
ਇਹ ਵੀ ਪਤਾ ਲੱਗਾ ਹੈ ਕਿ ਜਬਰ ਜਨਾਹ ਕਰਨ ਵਾਲਾ ਨੌਜਵਾਨ ਅਵਤਾਰ ਸਿੰਘ ਲਵਲੀ ਨਸ਼ਾ ਕਰਨ ਦਾ ਆਦੀ ਹੈ ਅਤੇ ਮਾਂ ਦੇ ਛੱਡ ਜਾਣ ਪਿਛੋਂ ਆਪਣੇ ਚਾਚੇ ਨਾਲ ਪਿਛਲੇ ਲੰਮੇ ਸਮੇਂ ਤੋ ਰਹਿ ਰਿਹਾ ਸੀ ।
ਮੌਕੇ ‘ਤੇ ਪਹੁੰਚੇ ਥਾਣਾ ਮੁਖੀ ਮਨਜੀਤ ਸਿੰਘ ਨੇ ਨਾਬਾਲਿਗ ਲੜਕੀ ਨੂੰ ਮੁਢਲੀ ਸਹਾਇਤਾ ਦੇਣ ਅਤੇ ਮੈਡੀਕਲ ਕਰਵਾਉਣ ਲਈ ਸਿਵਲ ਹਸਪਤਾਲ ਕਾਲਾ ਬੱਕਰਾ ਭੇਜ ਦਿੱਤਾ ਹੈ । ਗੱਲਬਾਤ ਕਰਦਿਆਂ ਉਹਨਾਂ ਦੱਸਿਆ ਕਿ ਕਥਿਤ ਦੋਸ਼ੀ ਨੂੰ ਕਾਬੂ ਕਾਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Today Now News

RELATED ARTICLES
- Advertisment -

POPULAR POSTS