16.8 C
Chandigarh

TODAY NOW NEWS

Friday, March 20, 2026
Homeਪੰਜਾਬਤਰਨਤਾਰਨਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੇ 25ਵੇ ਗੇੜ ਦੀ ਵੈਕਸੀਨੇਸ਼ਨ ਦਾ...

ਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੇ 25ਵੇ ਗੇੜ ਦੀ ਵੈਕਸੀਨੇਸ਼ਨ ਦਾ ਆਰੰਭ ਕੀਤਾ-ਡਿਪਟੀ ਕਮਿਸ਼ਨਰ

ਦਫਤਰ ਜ਼ਿਲਾ ਲੋਕ ਸੰਪਰਕ ਅਫਸਰ, ਤਰਨਤਾਰਨ

ਤਰਨ ਤਾਰਨ (ਜਸਵੀਰ ਸਿੰਘ) : ਡਿਪਟੀ ਕਮਿਸ਼ਨਰ ਸ੍ਰ.ਕੁਲਵੰਤ ਸਿੰਘ ਜੀ ਵਲੋ ਪੰਜਾਬ ਸਰਕਾਰ ਦੀਆਂ ਹਦਾਇਤਾ ਅਨੁਸਾਰ ਪਸ਼ੂਆਂ ਵਿੱਚ ਮੂੰਹ ਖੁਰ ਦੀ ਬਿਮਾਰੀ ਦੇ 25ਵੇ ਗੇੜ ਦੀ ਵੈਕਸੀਨੇਸ਼ਨ ਦਾ ਆਰੰਭ ਕੀਤਾ ਗਿਆ। ਜਿਸ ਦੌਰਾਨ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵਿਭਾਗ,ਤਰਨ ਤਾਰਨ ਡਾ.ਗੁਰਅਵਤਾਰ ਸਿੰਘ ਨੇ ਦੱਸਿਆ ਕਿ ਇਸ ਵਾਰ ਤਰਨ ਤਾਰਨ ਜ਼ਿਲੇ ਵਿੱਚ ਪਸ਼ੂਆਂ ਦੀ ਮੂੰਹ ਖੁਰ ਵੈਕਸੀਨੇਸ਼ਨ ਦੇ ਨਾਲ-ਨਾਲ ਪਸ਼ੂਆਂ ਦੀ ਟੈਗਿੰਗ ਵੀ ਕੀਤੀ ਜਾਵੇਗੀ,ਜਿਸ ਤੇ ਪਸ਼ੂਆਂ ਦਾ ਇੱਕ ”94 ਨੰਬਰ ਹੋਵੇਗਾ।

ਜਿਸ ਤੋ ਕਿ ਭਵਿੱਖ ਵਿੱਚ ਆਉਣ ਵਾਲੀਆਂ ਸਾਰੀਆਂ ਲਾਹੇਵੰਦ ਸਕੀਮਾਂ ਦਾ ਲਾਭ ਇਸ ”94 ਨੰਬਰ ਤੇ ਲਿਆ ਜਾ ਸਕੇਗਾ। ਵੈਕਸੀਨੇਸ਼ਨ ਦੀ ਇਸ ਮੁਹਿੰਮ ਨੂੰ ਚਲਾਉਣ ਲਈ ਜ਼ਿਲੇ ਵਿੱਚ 25 ਟੀਮਾਂ ਦਾ ਗਠਿਨ ਕੀਤਾ ਗਿਆ ਹੈ ਅਤੇ ਸਾਰੇ ਜ਼ਿਲੇ ਇਹ ਵੈਕਸੀਨੇਸ਼ਨ ਮੁਫਤ ਕੀਤੀ ਜਾਵੇਗੀ। ਇਸ ਮੋਕੇ ਸੀਨੀਅਰ ਵੈਟਰਨਰੀ ਅਫਸਰ ਪੱਟੀ,ਡਾ.ਸੁਦੀਪ ਕੁਮਾਰ ਧਵਨ, ਸੀਨੀਅਰ ਵੈਟਰਨਰੀ ਅਫਸਰ ਤਰਨ ਤਾਰਨ ਡਾ.ਜਗਜੀਤ ਸਿੰਘ,ਡਾ.ਸੁਖਰਾਜ ਸਿੰਘ ਬੱਲ(ਪ੍ਰਧਾਨ),ਡਾ.ਤੇਜਿੰਦਰ ਸਿੰਘ(ਮੈਂਬਰ 3 ਕੋਂਸਿਲ),ਡਾ.ਹਰਪ੍ਰੀਤ ਸਿੰਘ,ਡਾ.ਅਸ਼ਵਨੀ ਕੁਮਾਰ ਡਾ.ਬਲਜੀਤ ਸਿੰਘ (ਇੰਚ.ਵੈਟੀ.ਪੋਲੀਕਲੀਨਿਕ),ਸ੍ਰ.ਸੁਖਰਾਜ ਸਿੰਘ ਡੀ.ਵੀ.ਆਈ,ਵੀ.ਆਈ ਸ੍ਰ.ਰੁਪਿੰਦਰਪਾਲ ਸਿੰਘ(ਪ੍ਰਧਾਨ),ਵੀ.ਆਈ ਦਲਜੀਤ ਸਿੰਘ(ਮੀਤ ਪ੍ਰਧਾਨ),ਵੀ.ਆਈ ਕਸ਼ਮੀਰ ਸਿੰਘ,ਵੀ.ਆਈ ਪਰਮਿੰਦਰ ਸਿੰਘ ਅਤੇ ਵੀ.ਆਈ ਹਰਪ੍ਰੀਤ ਸਿੰਘ ਆਦਿ ਹਾਜ਼ਿਰ ਸਨ।

Today Now News

RELATED ARTICLES
- Advertisment -

POPULAR POSTS