16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਅਣਮਨੁੱਖੀ ਘਟਨਾਵਾਂ ਸਮਾਜ ਤੇ ਪੰਜਾਬ ਦੇ ਮੱਥੇ ਉੱਤੇ ਕਲੰਕ -ਜੋਗਿੰਦਰ ਸਿੰਘ ਮਾਨ

ਅਣਮਨੁੱਖੀ ਘਟਨਾਵਾਂ ਸਮਾਜ ਤੇ ਪੰਜਾਬ ਦੇ ਮੱਥੇ ਉੱਤੇ ਕਲੰਕ -ਜੋਗਿੰਦਰ ਸਿੰਘ ਮਾਨ

ਕੇਵਲ ਢਿੱਲੋਂ ਵੱਲੋਂ ਕਰਵਾਈ ਪੁਲਿਸ ਕਾਰਵਾਈ ਦੀ ਕੀਤੀ ਮਾਨ ਨੇ ਸਲਾਘਾ

ਬਰਨਾਲਾ (ਕਰਨਪਰੀਤ ਧੰਦਰਾਲ) : ਬਿਹਾਰ ਦੇ ਹਾਥਰਸ ਚ ਲੜਕੀ ਦੀ ਹੋਈ ਹੱਤਿਆ ਤੇ ਬਲਾਤਕਾਰ ਰਾਜਸਥਾਨ ਵਿੱਚ ਠਾਕੁਰਾਂ ਦੁਆਰਾ ਦਲਿਤ ਨੂੰ ਮਾਰਨਾਂ ਤੇ ਪੰਜਾਬ ਦੇ ਜਿਲ੍ਹਾ ਹੁਸਿਆਰਪੁਰ ਟਾਂਡਾ ਦੇ ਜਲਾਲਪੁਰ ਮੁਕਤਸਰ ਦੇ ਲੁਬਾਣਿਆਂ ਵਾਲੀ ਤੇ ਤਾਜਾ ਬਰਨਾਲਾ ਲਾਗਲੇ ਪਿੰਡ ਦਾਨਗੜ੍ਹ ਦੀ ਚਾਰ ਸਾਲਾਂ ਦੀ ਮਾਸੂਮ ਬਾਲੜੀ ਨਾਲ ਹੋਈਆਂ ਬਲਾਤਕਾਰ ਤੇ ਹੱਤਿਆ ਦੀਆਂ ਅਣਮਨੁੱਖੀ ਘਟਨਾਵਾਂ ਸਾਡੇ ਸਮਾਜ ਤੇ ਪੰਜਾਬ ਲਈ ਕਲੰਕ ਹਨ, ਨੇਂ ਜਿੱਥੇ ਸਮੁੱਚੇ ਸੰਸਾਰ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਉੱਥੇ ਬੜੀ ਸ਼ਰਮ ਦੀ ਗੱਲ ਹੈ ਕਿ ਲੋਕ ਸਭਾ ਚ ਬੈਠੇ ਐਸ.ਸੀ 132 ਐਮ.ਪੀਜ਼ ਅਤੇ ਪੰਜਾਬ ਵਿਧਾਨਸਭਾ ਦੇ ਐਸ.ਸੀ ਵਿਧਾਇਕਾਂ ਨੇਂ ਜੁਬਾਨ ਤੱਕ ਨਹੀਂ ਖੋਲ੍ਹੀ ਪਰੰਤੂ ਕੇਵਲ ਸਿੰਘ ਢਿੱਲੋਂ ਵੱਲੋਂ ਕਰਵਾਈ ਪੁਲਿਸ ਕਾਰਵਾਈ ਉੱਤੇ ਪੰਜਾਬ ਸਰਕਾਰ ਨੇਂ ਉੋਸੇ ਦਿਨ ਐਕਸਨ ਲੈਂਦਿਆਂ ਪਰਚੇ ਦਰਜ ਕਰਕੇ ਦੋਸੀਆਂ ਨੂੰ ਜੇਲ੍ਹੀ ਡੱਕਿਆ । ਇਹਨਾਂ ਸਬਦਾਂ ਦਾ ਪ੍ਹਗਟਾਵਾ ਪੰਜਾਬ ਐਗਰੋ ਇੰਡਸਟਰੀ ਕਾਰਪੋਰੇਸਨ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਮੰਤਰੀ ਜੋਗਿੰਦਰ ਸਿੰਘ ਮਾਨ ਕੌਮੀ ਪ੍ਹਧਾਨ ਰੰਗਰੇਟਾ ਦਲ ਨੇਂ ਸਥਾਨਕ ਕੈਸਲ ਪੈਲਸ ਵਿਖੇ ਪਿੰਡ ਦਾਨਗੜ੍ਹ ਦੀ ਚਾਰ ਸਾਲਾਂ ਦੀ ਮਾਸੂਮ ਬਾਲੜੀ ਨਾਲ ਹੋਈ ਬਲਾਤਕਾਰ ਦੀ ਘਟਨਾ ਕਾਰਣ ਪਰਿਵਾਰ ਨੂੰ ਮਿਲਣ ਤੋਂ ਪਹਿਲਾਂ ਪ੍ਹੈਸ ਨਾਲ ਗੱਲਬਾਤ ਕਰਦਿਆਂ ਕੀਤਾ ਉਨ੍ਹਾਂ ਕਿਹਾ ਕਿ ਰਾਜਸਥਾਨ ਵਿੱਚ ਠਾਕੁਰਾਂ ਦੁਆਰਾ ਇੱਕ ਦਲਿਤ ਨੂੰ ਮੁੱਛ ਰੱਖਣ ਦੇ ਕਾਰਣ ਮਾਰਨਾਂ ਹੁਸਿਆਰਪੁਰ ਟਾਂਡਾ ਦੇ ਜਲਾਲਪੁਰ ਵਿਖੇ ਇੱਕ ਪ੍ਹਵਾਸੀ ਮਜਦੂਰ ਦੀ ਬੇਟੀ ਨਾਲ ਇੱਕ ਰਿਟਾਇਰਡ ਕੈਪਟਨ ਦੇ ਪੋਤਰੇ ਨੇਂ ਬਲਾਤਕਾਰ ਦੀ ਘਟਨਾਂ ਨੂੰ ਅੰਜਾਮ ਦਿੱਤਾ ਤੇ ਲਾਸ ਨੂੰ ਸਾੜਨ ਤੇ ਖੁਰਦ ਬੁਰਦ ਕਰਨ ਵਿੱਚ ਰਿਟਾਇਰਡ ਕੈਪਟਨ ਵੱਲੋਂ ਦਿੱਤੇ ਸਾਥ ਦਾ ਡਟਵਾਂ ਵਿਰੋਧ ਕਰਕੇ ਦੋਸੀਆਂ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ ਉਸੇ ਤਰ੍ਹਾਂ ਬਰਨਾਲਾ ਦੇ ਪਿੰਡ ਦਾਨਗੜ੍ਹ ਦੀ ਚਾਰ ਸਾਲਾਂ ਦੀ ਮਾਸੂਮ ਬਾਲੜੀ ਨਾਲ ਹੋਈ ਮੰਦਭਾਗੀ ਘਟਨਾਂ ਨੂੰ ਲੈ ਕੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਅੱਜ ਜੇਕਰ ਸਮੁੱਚਾ ਐਸ.ਸੀ ਭਾਈਚਾਰਾ ਆਪਣੀਆਂ ਇੱਜਤਾਂ ਦੀ ਰਖਵਾਲੀ ਕਰਨ ਲਈ ਇੱਕ ਨਾਂ ਹੋਇਆ ਤਾਂ ਆਊਣ ਵਾਲਾ ਸਮਾਂ ਭਿਆਨਕ ਹੋਣ ਦਾ ਡਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੀ ਨਕਾਮੀ ਕਾਰਣ ਜੰਗਲ ਰਾਜ ਹੈ ਜਿਸ ਸਦਕਾ ਇਨਸਾਨੀਅਤ ਦਾ ਘਾਣ ਹੋ ਰਿਹਾ ਹੈ ਨੇਂ ਸਮੁੱਚੇ ਭਾਰਤ ਨੂੰ ਤਬਾਹ ਕਰਕੇ ਰੱਖ ਦਿੱਤਾ। ਪਿਛਲੇ 10 ਅਕਤੂਬਰ ਨੂੰ ਬੰਦ ਦੇ ਸੱਦੇ ਤੇ ਦੁਆਬਾ ਮੁਕੰਮਲ ਬੰਦ ਰਿਹਾ ਜਦੋਂ ਕਿ ਮਾਝਾ ਤੇ ਮਾਲਵਾ ਬੇਅਸਰ ਰਿਹਾ ਉਨ੍ਹਾਂ ਕਿਹਾ ਕਿ ਜਲਦ ਹੀ ਸੂਬੇ ਭਰ ਦੀ ਰੰਗਰੇਟਾ ਬਿਗਰੇਡ ਦੁਆਰਾ ਅੰਦੋਲਨ ਆਰੰਭਿਆ ਜਾਵੇਗਾ ਤੇ ਦੇਸ ਵਿਰੋਧੀ ਤਾਕਤਾਂ ਦਲਿਤਾਂ ਦੇ ਮਨੋਬਲ ਨੁੰ ਢਾਹ ਨਹੀਂ ਲਾ ਸਕਣਗੀਆਂ ਜਿਸ ਦੇ ਲਈ ਕੋਈ ਵੀ ਕੁਰਬਾਨੀ ਕਰਨ ਤੋਂ ਪਿੱਛੇ ਨਹੀਂ ਹਟਾਂਗੇ ਅਜਿਹੀਆਂ ਘਟਨਾਵਾਂ ਦਾ ਅਸੀਂ ਡਟ ਕੇ ਵਿਰੋਧ ਕਰਦੇ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਨਗੇ ਉਨ੍ਹਾਂ ਪਰਿਵਾਰ ਨੂੰ ਕਿਹਾ ਕਿ ਜਿੱਥੇ ਵੀ ਸਾਡੀ ਲੋੜ ਹੋਈ ਤਾਂ ਅਸੀਂ ਪਰਿਵਾਰ ਨਾਲ ਅੱਧੀ ਰਾਤ ਨੂੰ ਵੀ ਅਸੀਂ ਹਾਜ਼ਰ ਹੋਵਾਂਗੇ। ਇਸ ਮੌਕੇ ਉਨ੍ਹਾਂ ਮਰਹੂਮ ਬਚਨ ਸਿੰਘ ਪੱਖੋਂ ਸਾਬਕਾ ਵਿਧਾਇਕ ਦੀਆਂ ਪਾਰਟੀ ਪ੍ਹਤੀ ਗਤੀਵਿਧੀਆਂ ਅਤੇ ਰਾਜਨੀਤਕ ਸਫਰ ਦਾ ਵੀ ਵਿਸਸ਼ੇ ਤੌਰ ਤੇ ਜਿਕਰ ਕੀਤਾ। ਇਸ ਮੌਕੇ ਮਹਿੰਦਰ ਪਾਲ ਸਿੰਘ ਪੱਖੋ ਮੈਂਬਰ ਜਿਲ੍ਹਾ ਸਿਕਾਇਤ ਨਿਵਾਰਨ ਕਮੇਟੀ ਜਸਮੇਲ ਡੇਅਰੀ ਵਾਲਾ, ਬਲਰਾਜ ਗਿੱਲ, ਲੱਕੀ ਪੱਖੋ, ਰਿੰਪੀ ਦੇਵਗਣ.ਰਵੀ ਸਿੱਧੂ ਰਾਸਟਰੀ ਮਹਾਂਮੰਤਰੀ ਭਾਵਾਧਾਸ, ਸਖੁਵਿੰਦਰ ਸਿੰਘ ਸਹਿਣਾ ਜਿਲ੍ਹਾ ਪਰਧਾਨ ਰੰਗਰੇਟਾ ਦਲ ਅਰਵਿੰਦਰ ਸਿੰਘ ਪੀ.ਏ ਹਾਜਿਰ ਸਨ।

Today Now News

RELATED ARTICLES
- Advertisment -

POPULAR POSTS