ਡਿਊਟੀ ਦੌਰਾਨ ਡਾਕਟਰਾਂ ਦੀ ਸੁਰੱਖਿਆ, ਪੀੜਿਤਾਂ ਲਈ ਮੁਆਵਜਾ ਤੇ ਬਾਬਾ ਰਾਮਦੇਵ ਤੇ ਕਾਰਵਾਈ ਕਰਨ ਦੀ ਮੰਗ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਅੱਜ ਪੂਰੇ ਪੰਜਾਬ ਵਿਚ ਇੰਡੀਅਨ ਮੈਡੀਕਲ ਐਸੋਏਸਨ ਵਲੋਂ ਰਾਸਟ੍ਰੀਯ ਵਿਰੋਧ ਦਿਵਸ ਡਾਕਟਰਾਂ ਵਲੋਂ ਕਾਲੇ ਮਾਸਕ ਅਤੇ ਕਾਲੈ ਬਿਲੇ ਲਗਾ ਕੇ ਰੋਸ਼ ਪ੍ਰਗਟ ਕੀਤੇ ਜਾ ਰਹੇ ਹਨ ਇਸ ਦੇ ਚਲਦੇ ਮਲੋਟ ਵਿਚ ਵਿਚ ਇੰਡੀਅਨ ਮੈਡੀਕਲ ਐਸੋਏਸਨ ਵੇਸਟ ਵਲੋਂ ਰਾਸਟ੍ਰੀਯ ਵਿਰੋਧ ਦਿਵਸ ਮਨਾਉਂਦੇ ਹੋਏ ਕਾਲੇ ਮਾਸਕ ਅਤੇ ਕਾਲੇ ਬਿਲੇ ਲਗਾ ਕੇ ਮਨਾਇਆ । ਇਸ ਮੌਕੇ ਐਸੋਏਸਨ ਦੇ ਪ੍ਰਧਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਦਿਵਸ ਮੌਕੇ ਇੰਡੀਅਨ ਮੈਡੀਕਲ ਐਸੋਏਸਨ ਵਲੋਂ ਦੇਸ ਦੇ ਪ੍ਰਧਾਨ ਮੰਤਰੀ ਦੇ ਨਾਲ ਮੰਗ ਪੱਤਰ ਦਿਤੇ ਜਾ ਰਹੇ ਹੈ ਕੇ ਡਾਕਟਰਾਂ ਦੇ ਕੱਮ ਦੌਰਾਨ ਕੋਈ ਘਟਨਾ ਘਟ ਜਾਂਦੀ ਹੈ ਤਾਂ ਪੀੜਤ ਪਰਿਵਾਰ ਡਾਕਟਰ ਦਾ ਨੁਕਸਾਨ ਕਰਦਾ ਹੈ ਤਾਂ ਡਾਕਟਰਾਂ ਦੀ ਸਰੁਕਸ਼ਤਾ ਕੋਈ ਸਖਤ ਕਨੂੰਨ ਬਣਾਇਆ ਜਾਵੇ ਅਤੇ ਕਰੋਨਾ ਦੌਰਾਨ ਕਈ ਡਾਕਟਰਾ ਦੀਆ ਮੋੱਤਾ ਵੀ ਚੁਕੀਆਂ ਹਨ ਜਿਨ੍ਹਾਂ ਦੇ ਪਰਿਵਾਰ ਨੂੰ ਸਰਕਾਰ ਕੋਈ ਯੋਗ ਮੁਆਵਜ਼ਾ ਦਿਤਾ ਜਾਵੇ । ਉਨਾ ਕਿਹਾ ਕਿ ਕਰੋਨਾ ਦਾ ਬਚਾਵ ਇਕ ਵੇਕਸ਼ਨ ਹੀ ਹੈ ਪਰ ਬਾਬਾ ਰਾਮਦੇਵ ਗਲਤ ਪ੍ਰਚਾਰ ਕਰ ਰਿਹਾ ਹੈ ਉਸ ਵਿਰੁੱਧ ਵੀ ਸਰਕਾਰ ਕਾਰਵਾਈ ਕਰੇ।






