17.4 C
Chandigarh

TODAY NOW NEWS

Friday, March 20, 2026
Homeਖੇਡ ਜਗਤਅਰਜਨਟੀਨਾ ਖ਼ਿਲਾਫ਼ ਹਾਕੀ ਪ੍ਰਰੋ ਲੀਗ ਮੈਚਾਂ ਤੋਂ ਪਹਿਲਾਂ ਬੈਂਗਲੁਰੂ ’ਚ ਨੈਸ਼ਨਲ ਕੈਂਪ...

ਅਰਜਨਟੀਨਾ ਖ਼ਿਲਾਫ਼ ਹਾਕੀ ਪ੍ਰਰੋ ਲੀਗ ਮੈਚਾਂ ਤੋਂ ਪਹਿਲਾਂ ਬੈਂਗਲੁਰੂ ’ਚ ਨੈਸ਼ਨਲ ਕੈਂਪ ’ਚ ਲਵੇਗੀ ਹਿੱਸਾ ਭਾਰਤੀ ਹਾਕੀ ਟੀਮ

ਜਿਸ ਤੋਂ ਬਾਅਦ ਟੀਮ ਅਰਜਨਟੀਨਾ ਖ਼ਿਲਾਫ਼ ਹਾਕੀ ਪ੍ਰਰੋ ਲੀਗ ਦੇ ਮੈਚ ਖੇਡਣ ਲਈ ਬਿਊਨਸ ਆਇਰਸ ਰਵਾਨਾ ਹੋਵੇਗੀ।

ਨਵੀਂ ਦਿੱਲੀ (ਏਜੇਂਸੀ) : ਅਰਜਨਟੀਨਾ ਖ਼ਿਲਾਫ਼ ਹਾਕੀ ਪ੍ਰਰੋ ਲੀਗ ਮੈਚਾਂ ਤੋਂ ਪਹਿਲਾਂ 33 ਮੈਂਬਰੀ ਭਾਰਤੀ ਮਰਦ ਹਾਕੀ ਟੀਮ ਬੈਂਗਲੁਰੂ ਮੌਜੂਦ ਭਾਰਤੀ ਖੇਡ ਅਥਾਰਟੀ (ਸਾਈ) ਕੇਂਦਰ ਵਿਚ ਸ਼ਨਿਚਰਵਾਰ ਤੋਂ ਰਾਸ਼ਟਰੀ ਕੈਂਪ ਵਿਚ ਹਿੱਸਾ ਲਵੇਗੀ। ਇਹ 18 ਦਿਨਾਂ ਕੈਂਪ 31 ਮਾਰਚ ਨੂੰ ਖ਼ਤਮ ਹੋਵੇਗਾ ਜਿਸ ਤੋਂ ਬਾਅਦ ਟੀਮ ਅਰਜਨਟੀਨਾ ਖ਼ਿਲਾਫ਼ ਹਾਕੀ ਪ੍ਰਰੋ ਲੀਗ ਦੇ ਮੈਚ ਖੇਡਣ ਲਈ ਬਿਊਨਸ ਆਇਰਸ ਰਵਾਨਾ ਹੋਵੇਗੀ। ਸਾਲ ਦੇ ਆਪਣੇ ਪਹਿਲੇ ਦੌਰੇ ਵਿਚ ਪੀਆਰ ਸ਼੍ਰੀਜੇਸ਼ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਜਰਮਨੀ ਖ਼ਿਲਾਫ਼ 6-1 ਨਾਲ ਜਿੱਤ ਦਰਜ ਕੀਤੀ ਤੇ ਫਿਰ 1-1 ਨਾਲ ਡਰਾਅ ਖੇਡਿਆ। ਇਸ ਤੋਂ ਬਾਅਦ ਉਸ ਨੇ ਗ੍ਰੇਟ ਬਿ੍ਟੇਨ ਨਾਲ ਪਹਿਲਾ ਮੈਚ 1-1 ਨਾਲ ਡਰਾਅ ਖੇਡਣ ਤੋਂ ਬਾਅਦ ਅਗਲੇ ਮੈਚ ਵਿਚ 3-2 ਨਾਲ ਜਿੱਤ ਹਾਸਲ ਕੀਤੀ ਸੀ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ ਕਿ ਖਿਡਾਰੀਆਂ ਨੂੰ ਆਪਣੇ ਪਰਿਵਾਰ ਵਾਲਿਆਂ ਨੂੰ ਮਿਲਣ ਲਈ ਤਿੰਨ ਦਿਨ ਦੀ ਛੁੱਟੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਉਹ ਸ਼ਨਿਚਰਵਾਰ ਨੂੰ ਰਾਸ਼ਟਰੀ ਕੈਂਪ ਵਿਚ ਵਾਪਸੀ ਕਰਨਗੇ। ਭਾਰਤ ਹਾਕੀ ਪ੍ਰਰੋ ਲੀਗ ਵਿਚ ਆਪਣੀ ਮੁਹਿੰਮ ਦੀ ਸ਼ੁਰੂਆਤ 11 ਅਪ੍ਰਰੈਲ ਨੂੰ ਓਲੰਪਿਕ ਚੈਂਪੀਅਨ ਅਰਜਨਟੀਨਾ ਖ਼ਿਲਾਫ਼ ਕਰੇਗਾ।

Today Now News

RELATED ARTICLES
- Advertisment -

POPULAR POSTS