17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ : ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵਿੱਚ ਹੋਇਆ...

ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ : ਭਾਰਤੀ ਟੀਮ ਦੀਆਂ ਮੁਸ਼ਕਿਲਾਂ ਵਿੱਚ ਹੋਇਆ ਵਾਧਾ

ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਉਮੇਸ਼ ਯਾਦਵ ਤੇ ਮੁਹੰਮਦ ਸ਼ਮੀ ਅਜੇ ਵੀ ਸੌ ਫ਼ੀਸਦੀ ਫਿੱਟ ਨਹੀਂ

ਨਵੀਂ ਦਿੱਲੀ (ਏਜੇਂਸੀ) : ਮੇਜ਼ਬਾਨ ਭਾਰਤ ਤੇ ਇੰਗਲੈਂਡ ਵਿਚਕਾਰ ਆਈਸੀਸੀ ਵਰਲਡ ਟੈਸਟ ਚੈਂਪੀਅਨਸ਼ਿਪ ਤਹਿਤ ਚਾਰ ਮੈਚਾਂ ਦੀ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਇਸ ਸੀਰੀਜ਼ ਦੇ ਪਹਿਲੇ ਦੋ ਮੈਚਾਂ ਲਈ ਮੇਜ਼ਬਾਨ ਟੀਮ ਇੰਡੀਆ ਦਾ ਐਲਾਨ ਹੋ ਚੁੱਕਿਆ ਹੈ ਪਰ ਬਾਕੀ ਬਚੇ ਦੋ ਮੈਚਾਂ ਲਈ ਟੀਮ ਦੀ ਚੋਣ ਜਲਦੀ ਹੋਣ ਵਾਲੀ ਹੈ। ਇਸ ਤੋਂ ਪਹਿਲਾਂ ਭਾਰਤੀ ਟੀਮ ਨਾਲ ਜੁੜੀ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ’ਚ ਕਿਹਾ ਜਾ ਰਿਹਾ ਹੈ ਕਿ ਟੀਮ ਦੇ ਕੁਝ ਵੱਡੇ ਖਿਡਾਰੀ ਅਜੇ ਵੀ ਨਹੀਂ ਖੇਡ ਸਕਣਗੇ।
ਆਸਟ੍ਰੇਲੀਆ ਖ਼ਿਲਾਫ਼ ਟੈਸਟ ਸੀਰੀਜ਼ ’ਚ ਜ਼ਖ਼ਮੀ ਹੋਏ ਕੁਝ ਖਿਡਾਰੀ ਇੰਗਲੈਂਡ ਖਿਲਾਫ਼ ਟੈਸਟ ਸੀਰੀਜ਼ ’ਚ ਇਕ ਵੀ ਮੈਚ ਨਹੀਂ ਖੇਡ ਸਕਣਗੇ। ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਕੇਐੱਲ ਰਾਹੁਲ ਨੂੰ ਪਹਿਲੇ ਦੋ ਟੈਸਟ ਮੈਚਾਂ ਲਈ ਟੀਮ ’ਚ ਚੁਣਿਆ ਸੀ ਪਰ ਉਹ ਦੂਸਰੇ ਟੈਸਟ ਮੈਚ ਤੋਂ ਬਾਅਦ ਹੀ ਚੋਣ ਲਈ ਯੋਗ ਹੋਣਗੇ, ਜਦੋਂਕਿ ਚਾਰ ਹੋਰ ਦਿੱਗਜ਼ ਖਿਡਾਰੀ ਪੂਰੀ ਤਰ੍ਹਾਂ ਨਾਲ ਟੈਸਟ ਸੀਰੀਜ਼ ਤੋਂ ਬਾਹਰ ਰਹਿਣਗੇ ਕਿਉਂਕਿ ਉਹ ਗੰਭੀਰ ਜ਼ਖ਼ਮੀ ਹਨ ਤੇ ਕੁਝ ਖਿਡਾਰੀਆਂ ਨੂੰ ਫਰੈਕਚਰ ਵੀ ਸੀ, ਜਿਸ ਨੂੰ ਠੀਕ ਹੋਣ ’ਚ ਸਮਾਂ ਲਗਦਾ ਹੈ।
ਦਰਅਸਲ ਇਸ ਤਰ੍ਹਾਂ ਦੀ ਰਿਪੋਰਟ ਸਾਹਮਣੇ ਆਈ ਹੈ ਕਿ ਭਾਰਤੀ ਟੀਮ ਦੇ ਆਲਰਾਊਂਡਰ ਰਵਿੰਦਰ ਜਡੇਜਾ, ਹਨੁਮਾ ਵਿਹਾਰੀ, ਉਮੇਸ਼ ਯਾਦਵ ਤੇ ਮੁਹੰਮਦ ਸ਼ਮੀ ਅਜੇ ਵੀ ਸੌ ਫ਼ੀਸਦੀ ਫਿੱਟ ਨਹੀਂ ਹਨ। ਅਜਿਹੇ ’ਚ ਉਨ੍ਹਾਂ ਨੂੰ ਟੈਸਟ ਸੀਰੀਜ਼ ਲਈ ਚੁਣਿਆ ਨਹੀਂ ਗਿਆ। ਆਸਟ੍ਰੇਲੀਆ ਦੌਰੇ ’ਤੇ ਜ਼ਖਮੀ ਹੋਏ ਇਨ੍ਹਾਂ ਖ਼ਿਡਾਰੀਆਂ ਦੀ ਫਿਟਨੈੱਸ ਸਥਿਤੀ ’ਤੇ ਜ਼ਿਆਦਾ ਵਿਕਾਸ ਨਹੀਂ ਹੋਇਆ ਹੈ ਤੇ ਜਾਣਕਾਰੀ ਇਹ ਹੈ ਕਿ ਇਨ੍ਹਾਂ ’ਚੋਂ ਕਿਸੇ ਦੀ ਵੀ ਆਖ਼ਰੀ ਦੋ ਟੈਸਟ ਮੈਚਾਂ ’ਚ ਚੋਣ ਨਹੀਂ ਹੋਵੇਗੀ।

Today Now News

RELATED ARTICLES
- Advertisment -

POPULAR POSTS