17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ : ਭਾਰਤ ਨੇ ਦੂਜੇ ਟੈਸਟ ਮੈਚ ਵਿੱਚ...

ਭਾਰਤ ਬਨਾਮ ਇੰਗਲੈਂਡ ਟੈਸਟ ਸੀਰੀਜ਼ : ਭਾਰਤ ਨੇ ਦੂਜੇ ਟੈਸਟ ਮੈਚ ਵਿੱਚ ਇੰਗਲੈਂਡ ਨੂੰ ਵੱਡੇ ਅੰਤਰ ਨਾਲ ਹਰਾਇਆ

ਅਸੀਂ ਹੌਸਲਾ ਤੇ ਦਿ੍ੜ ਸੰਕਲਪ ਦਿਖਾਇਆ : ਭਾਰਤੀ ਕਪਤਾਨ ਵਿਰਾਟ ਕੋਹਲੀ

ਚੇਨਈ (ਏਜੇਂਸੀ) : ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਦੂਸਰੇ ਟੈਸਟ ‘ਚ ਇੰਗਲੈਂਡ ਖ਼ਿਲਾਫ਼ ਜਿੱਤ ਦਰਜ ਕਰਨ ਲਈ ਕਾਫੀ ਹੌਸਲਾ ਤੇ ਦਿ੍ੜ ਸੰਕਲਪ ਦਿਖਾਇਆ ਤੇ ਇੱਥੇ ਟਾਸ ਦਾ ਜ਼ਿਆਦਾ ਮਹੱਤਵ ਨਹੀਂ ਸੀ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਇਸ ਪਿੱਚ ਦੀ ਸਖ਼ਤ ਅਲੋਚਨਾ ਕੀਤੀ ਸੀ।

ਕੋਹਲੀ ਨੇ ਕਿਹਾ ਕਿ ਅਸੀਂ ਪਿੱਚ ‘ਤੇ ਸਪਿਨ ਤੇ ਉਛਾਲ ਦੇਖ ਕੇ ਘਬਰਾਏ ਨਹੀਂ। ਅਸੀਂ ਮੈਚ ‘ਚ ਹੌਸਲਾ ਦਿਖਾਇਆ ਤੇ 600 ਤੋਂ ਵੱਧ ਦੌੜਾਂ ਬਣਾਈਆਂ। ਅਸੀਂ ਜਾਣਦੇ ਹਾਂ ਕਿ ਜੇ ਅਸੀਂ ਇੰਨੀਆਂ ਦੌੜਾਂ ਬਣਾਉਂਦੇ ਹਾਂ ਤਾਂ ਸਾਡੇ ਗੇਂਦਬਾਜ਼ ਆਪਣਾ ਕੰਮ ਬਾਖੂਬੀ ਕਰਨਗੇ। ਕੋਹਲੀ ਨੇ ਕਿਹਾ ਕਿ ਜੇ ਤੁਸੀਂ ਸਾਡੀ ਦੂਸਰੀ ਪਾਰੀ ਨੂੰ ਦੇਖਿਆ ਹੋਵੇਗਾ ਤਾਂ ਅਸੀਂ ਲਗਪਗ 300 ਦੌੜਾਂ ਬਣਾਈਆਂ। ਟਾਸ ਕੋਈ ਵੀ ਜਿੱਤਦਾ ਇਸਦਾ ਜ਼ਿਆਦਾ ਫਰਕ ਨਹੀਂ ਪੈਂਦਾ। ਭਾਰਤੀ ਕਪਤਾਨ ਨੇ ਕਿਹਾ ਕਿ ਪ੍ਰਸ਼ੰਸਕਾਂ ਦੇ ਸਾਹਮਣੇ ਖੇਡਣ ਕਾਰਨ ਉਨ੍ਹਾਂ ਦੀ ਟੀਮ ਨੂੰ ਵੱਡੀ ਜਿੱਤ ਦਰਜ ਕਰਨ ‘ਚ ਮਦਦ ਮਿਲੀ ਕਿਉਂਕਿ ਘਰੇਲੂ ਦਰਸ਼ਕਾਂ ਦੇ ਸਾਹਮਣੇ ਖੇਡਣ ਨਾਲ ਟੀਮ ਦਾ ਹੌਸਲਾ ਵਧਿਆ। ਕੋਹਲੀ ਨੇ ਕਿਹਾ ਕਿ ਘਰੇਲੂ ਜ਼ਮੀਨ ‘ਤੇ ਪਹਿਲੇ ਮੈਚ ਨੂੰ ਦਰਸ਼ਕਾਂ ਤੋਂ ਬਿਨਾਂ ਖੇਡਣਾ ਅਜੀਬ ਸੀ। ਉਸ ਟੈਸਟ ਦੇ ਸ਼ੁਰੂਆਤੀ ਦੋ ਦਿਨ ਸਾਡੇ ‘ਚ ਉਸ ਤਰ੍ਹਾਂ ਦਾ ਜੋਸ਼ ਨਹੀਂ ਸੀ। ਇਮਾਨਦਾਰੀ ਨਾਲ ਕਹਾਂ ਤਾਂ ਮੇਰੇ ‘ਚ ਵੀ ਊਰਜਾ ਦੀ ਕਮੀ ਦਿਸ ਰਹੀ ਸੀ। ਪਰ ਦੂਸਰੀ ਪਾਰੀ ‘ਚ ਅਸੀਂ ਲੈਅ ‘ਚ ਆਉਣ ਲੱਗੇ ਤੇ ਇਹ ਸਾਡੇ ਸਰੀਰਕ ਹਾਵ-ਭਾਵ ‘ਚ ਵੀ ਦਿਸਿਆ। ਦਰਸ਼ਕਾਂ ਦੀ ਮੌਜੂਦਗੀ ਨਾਲ ਇੱਥੇ ਕਾਫੀ ਫਰਕ ਪੈਂਦਾ ਹੈ। ਇਸ ਮੈਚ ‘ਚ ਸਾਡੀ ਟੀਮ ਦਾ ਹੌਸਲਾ ਤੇ ਦਿ੍ੜ ਸੰਕਲਪ ਇਸ ਦੀ ਇਕ ਉਦਾਹਰਣ ਹੈ। ਦਰਸ਼ਕ ਇਸ ਹੌਸਲੇ ਤੇ ਦਿ੍ੜ ਸੰਕਲਪ ਦਾ ਇਕ ਵੱਡਾ ਹਿੱਸਾ ਹਨ।

Today Now News

RELATED ARTICLES
- Advertisment -

POPULAR POSTS