16 C
Chandigarh

TODAY NOW NEWS

Friday, March 20, 2026
HomeCORONAVIRUSਭਾਰਤ 'ਚ ਕੋਰੋਨਾ ਨਾਲ ਮੌਤ ਦਰ ਦੁਨੀਆ 'ਚ ਸਭ ਤੋਂ ਘੱਟ

ਭਾਰਤ ‘ਚ ਕੋਰੋਨਾ ਨਾਲ ਮੌਤ ਦਰ ਦੁਨੀਆ ‘ਚ ਸਭ ਤੋਂ ਘੱਟ

ਨਵੀਂ ਦਿੱਲੀ : ਕੋਰੋਨਾ ਮਹਾਮਾਰੀ ਖ਼ਿਲਾਫ਼ ਚੌਤਰਫ਼ਾ ਜੰਗ ਦਾ ਅਸਰ ਸਪੱਸ਼ਟ ਨਜ਼ਰ ਆ ਰਿਹਾ ਹੈ। ਦੇਸ਼ ‘ਚ ਇਸ ਇਨਫੈਕਸ਼ਨ ਕਾਰਨ ਮੌਤ ਦਰ ‘ਚ ਲਗਾਤਾਰ ਗਿਰਾਵਟ ਆ ਰਹੀ ਹੈ ਅਤੇ ਵਰਤਮਾਨ ਵਿਚ ਇਹ 1.93 ਫ਼ੀਸਦੀ ‘ਤੇ ਆ ਗਈ ਹੈ। ਭਾਰਤ ਕੋਰੋਨਾ ਨਾਲ ਸਭ ਤੋਂ ਘੱਟ ਮੌਤ ਦਰ ਵਾਲੇ ਦੇਸ਼ਾਂ ਵਿਚੋਂ ਇਕ ਹੈ। ਹਾਲਾਂਕਿ, ਇਨਫੈਕਸ਼ਨ ਤੇਜ਼ੀ ਨਾਲ ਫੈਲ ਵੀ ਰਿਹਾ ਹੈ ਅਤੇ 63 ਹਜ਼ਾਰ ਤੋਂ ਜ਼ਿਆਦਾ ਨਵੇਂ ਮਾਮਲਿਆਂ ਨਾਲ ਕੁਲ ਇਨਫੈਕਟਿਡਾਂ ਦਾ ਅੰਕੜਾ 26 ਲੱਖ ਦੇ ਕਰੀਬ ਪਹੁੰਚ ਗਿਆ ਹੈ। ਇਸ ਮਹਾਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਵੀ 50 ਹਜ਼ਾਰ ਤੋਂ ਕੁਝ ਹੀ ਘੱਟ ਰਹਿ ਗਈ ਹੈ।

ਕੇਂਦਰੀ ਸਿਹਤ ਮੰਤਰਾਲੇ ਵੱਲੋਂ ਐਤਵਾਰ ਸਵੇਰੇ ਅੱਠ ਵਜੇ ਜਾਰੀ ਅੰਕੜਿਆਂ ਮੁਤਾਬਕ, ਬੀਤੇ 24 ਘੰਟਿਆਂ ਦੌਰਾਨ 63,490 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਟਿਡਾਂ ਦੀ ਗਿਣਤੀ 25 ਲੱਖ 89 ਹਜ਼ਾਰ 682 ਹੋ ਗਈ ਹੈ। ਇਸ ਦੌਰਾਨ 53,322 ਮਰੀਜ਼ ਠੀਕ ਵੀ ਹੋਏ ਹਨ ਅਤੇ ਸਿਹਤਮੰਦ ਹੋਏ ਲੋਕਾਂ ਦਾ ਅੰਕੜਾ ਵੀ 18 ਲੱਖ 62 ਹਜ਼ਾਰ 258 ‘ਤੇ ਪਹੁੰਚ ਗਿਆ ਹੈ। ਸਰਗਰਮ ਮਾਮਲੇ ਛੇ ਲੱਖ 77 ਹਜ਼ਾਰ 444 ਰਹਿ ਗਏ ਹਨ। ਉਥੇ, ਹੁਣ ਤਕ 49,980 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ।

Today Now News

RELATED ARTICLES
- Advertisment -

POPULAR POSTS