ਇਸ ਲਿਸਟ ਵਿੱਚ ਕੁੱਲ ਅੱਤਵਾਦੀਆਂ ਦੀ ਗਿਣਤੀ 31 ਹੋ ਗਈ ਹੈ।

ਨਵੀਂ ਦਿੱਲੀ (ਏਜੇਂਸੀ) : ਪਿਛਲੇ ਸਾਲ ਅਗਸਤ ਵਿਚ ਯੂਏਪੀਏ ਵਿਚ ਸੋਧ ਕਰ ਕੇ ਸਰਕਾਰ ਨੇ ਵਿਅਕਤੀ ਨੂੰ ਵੀ ਅੱਤਵਾਦੀ ਸੂਚੀ ਵਿਚ ਪਾਉਣ ਦਾ ਪ੍ਰਬੰਧ ਕੀਤਾ ਸੀ। ਇਸ ਤੋਂ ਪਹਿਲੇ ਸਿਰਫ ਸੰਗਠਨਾਂ ਨੂੰ ਆਤੰਕੀ ਸੂਚੀ ਵਿਚ ਰੱਖਿਆ ਜਾਂਦਾ ਸੀ। ਇਸ ਸੋਧ ਦੇ ਸਦਕਾ ਭਾਰਤੀ ਗ੍ਰਹਿ ਮੰਤਰਾਲੇ ਨੇ ਪਾਕਿਸਤਾਨ ਵਿਚ ਰਹਿ ਰਹੇ 18 ਅੱਤਵਾਦੀਆਂ ਨੂੰ ਅਧਿਕਾਰਕ ਤੌਰ ‘ਤੇ ਗ਼ੈਰ-ਕਾਨੂੰਨੀ ਗਤੀਵਿਧੀ ਰੋਕਥਾਮ ਕਾਨੂੰਨ ਦੀ ਸੂਚੀ ਵਿਚ ਸ਼ਾਮਲ ਕਰ ਲਿਆ ਹੈ। ਇਸ ਤਰ੍ਹਾਂ ਨਾਲ ਇਸ ਸੂਚੀ ਵਿਚ ਐਲਾਨੇ ਕੁੱਲ ਅੱਤਵਾਦੀਆਂ ਦੀ ਗਿਣਤੀ 31 ਹੋ ਗਈ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਨਿਰਦੇਸ਼ ‘ਤੇ ਜਿਨ੍ਹਾਂ 18 ਦਹਿਸ਼ਤਗਰਦਾਂ ਨੂੰ ਸੂਚੀ ਵਿਚ ਸ਼ਾਮਲ ਕੀਤਾ ਗਿਆ ਹੈ, ਉਨ੍ਹਾਂ ਵਿਚ ਪੰਜ ਲਸ਼ਕਰ-ਏ-ਤਾਇਬਾ, ਚਾਰ ਦੇਸ਼ ਜੈਸ਼-ਏ-ਮੁਹੰਮਦ, ਤਿੰਨ ਹਿਜ਼ਬੁਲ ਮੁਜਾਹਿਦੀਨ, ਚਾਰ ਦਾਊਦ ਇਬਰਾਹੀਮ ਦੇ ਕਰੀਬੀ ਤੇ ਦੋ ਇੰਡੀਅਨ ਮੁਜ਼ਾਹਿਦੀਨ ਦੇ ਅੱਤਵਾਦੀ ਹਨ।






