17.4 C
Chandigarh

TODAY NOW NEWS

Friday, March 20, 2026
Homeਅੰਤਰਰਾਸ਼ਟਰੀਭਾਰਤ ਨੇ ਸੰਯੁਕਤ ਰਾਸ਼ਟਰ ਫੰਡ 'ਚ ਦਿੱਤੇ ਕਰੀਬ 115 ਕਰੋੜ ਰੁਪਏ

ਭਾਰਤ ਨੇ ਸੰਯੁਕਤ ਰਾਸ਼ਟਰ ਫੰਡ ‘ਚ ਦਿੱਤੇ ਕਰੀਬ 115 ਕਰੋੜ ਰੁਪਏ

ਵਿਕਾਸਸ਼ੀਲ ਦੇਸ਼ਾਂ ਨੂੰ ਮਿਲੇਗੀ ਮਦਦ

ਸੰਯੁਕਤ ਰਾਸ਼ਟਰ, (ਬਿਊਰੋ) : ਭਾਰਤ ਨੇ ਸੰਯੁਕਤ ਰਾਸ਼ਟਰ ਫੰਡ ‘ਚ 1.55 ਕਰੋੜ ਡਾਲਰ (ਕਰੀਬ 115 ਕਰੋੜ ਰੁਪਏ) ਦਾ ਯੋਗਦਾਨ ਦਿੱਤਾ ਹੈ। ਇਹ ਰਾਸ਼ੀ ਭਾਰਤ-ਯੂਐੱਨ ਵਿਕਾਸ ਭਾਈਵਾਲੀ ਫੰਡ ‘ਚ ਦਿੱਤੀ ਗਈ ਹੈ। ਭਾਰਤ ਨੇ ਇਹ ਯੋਗਦਾਨ ਆਪਣੀ ਉਸ ਵਚਨਬੱਧਤਾ ਨੂੰ ਬਲ ਦੇਣ ਲਈ ਦਿੱਤਾ ਹੈ, ਜਿਸ ‘ਚ ਵਿਕਾਸਸ਼ੀਲ ਦੇਸ਼ਾਂ ਦੇ ਸਾਰੇ ਸਥਿਰ ਵਿਕਾਸ ਟੀਚਿਆਂ ਨੂੰ ਹਾਸਿਲ ਕਰਨ ਦਾ ਸਮਰਥਨ ਕੀਤਾ ਗਿਆ ਹੈ।ਸੰਯੁਕਤ ਰਾਸ਼ਟਰ (ਯੂਐੱਨ) ‘ਚ ਭਾਰਤ ਦੇ ਸਥਾਈ ਪ੍ਰਤੀਨਿਧੀ ਚੀਐੱਸ ਤਿਰੁਮੂਰਤੀ ਨੇ ਮੰਗਲਵਾਰ ਨੂੰ 1.55 ਕਰੋੜ ਡਾਲਰ ਦਾ ਚੈੱਕ United Nations Office for South-South Cooperation (ਯੂਐੱਨਓਐੱਸਐੱਸਸੀ) ਦੇ ਨਿਦੇਸ਼ਕ ਜਾਰਜ ਚੈਡਿਕ ਨੂੰ ਸੌਂਪਿਆ। ਚੈੱਕ ਸੌਂਪਣ ਦੌਰਾਨ ਸਰੀਰਕ ਦੂਰੀ ਸਬੰਧੀ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕੀਤਾ ਗਿਆ। ਇਸ ਮੌਕੇ ‘ਤੇ ਜਾਰਜ ਨੇ ਕਿਹਾ, ‘ਭਾਰਤ-ਯੂਐੱਨ ਫੰਡ ਨੇ ਸ਼ੁਰੂਆਤੀ ਸਾਲਾਂ ‘ਚ ਜ਼ਿਕਰਯੋਗ ਨਤੀਜੇ ਦਿੱਤੇ ਹਨ।’ਯੂਐੱਨਓਐੱਸਸੀ ਨੇ ਇਕ ਬਿਆਨ ‘ਚ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਦੌਰ ‘ਚ ਦੁਨੀਆ ਭਰ ਦੇ ਵਿਕਾਸਸ਼ੀਲ ਦੇਸ਼ ਜਨ ਸਿਹਤ ਸਮੇਤ ਕਈ ਟੀਚਿਆਂ ਨੂੰ ਹਾਸਿਲ ਕਰਨ ‘ਚ ਜੂਝ ਰਹੇ ਹਨ। ਅਜਿਹੇ ਹਾਲਾਤ ਦੇ ਬਾਵਜੂਦ ਭਾਰਤੀ ਸਰਕਾਰ ਨੇ ਆਪਣੇ ਸਨਮਾਨ ਦੂਜੇ ਵਿਕਾਸਸ਼ੀਲ ਦੇਸ਼ਾਂ ਦੇ ਵਿਕਾਸ ਸਬੰਧੀ ਤਰਜੀਹਾਂ ਦਾ ਸਮਰਥਨ ਕਰਨ ਦੀ ਆਪਣੀ ਵਚਨਬੱਧਤਾ ਨੂੰ ਦੋਹਰਾਇਆ ਹੈ।

Today Now News

RELATED ARTICLES
- Advertisment -

POPULAR POSTS