16.8 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਸਰਦੂਲਗੜ੍ਹ ਚ ਆਜ਼ਾਦੀ ਦਿਹਾੜਾ ਮਨਾਇਆ

ਸਰਦੂਲਗੜ੍ਹ ਚ ਆਜ਼ਾਦੀ ਦਿਹਾੜਾ ਮਨਾਇਆ

ਮਾਨਸਾ 16 ਅਗਸਤ ਸਵਰਗੀ ਬਲਰਾਜ ਸਿੰਘ ਮੈਮੋਰੀਅਲ ਕਾਲਜ ਸਰਦੂਲਗਡ਼੍ਹ ਵਿਖੇ 75ਵਾ ਅਜ਼ਾਦੀ ਦਿਹਾੜਾ ਮਨਾਇਆ ਗਿਆ ।ਆਜ਼ਾਦੀ ਦਿਹਾੜੇ ਮੌਕੇ ਝੰਡਾ ਲਹਿਰਾਉਣ ਦੀ ਰਸਮ ਐਸਡੀਐਮ ਸਰਦੂਲਗੜ੍ਹ ਮੈਡਮ ਮਨੀਸ਼ਾ ਰਾਣਾ ਨੇ ਨਿਭਾਈ।ਉਨ੍ਹਾਂ ਦੇਸ਼ ਦੇ ਸੂਰਬੀਰ ਯੋਧਿਆਂ ਨੂੰ ਯਾਦ ਕਰਦਿਆਂ ਕਿਹਾ ਅੱਜ ਅਸੀਂ ਦੇਸ਼ ਭਗਤਾਂ ਦੀ ਸ਼ਹਾਦਤ ਅਤੇ ਕੁਰਬਾਨੀ ਨੂੰ ਮੁੱਖ ਰੱਖਦਿਆਂ ਹੀ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ।ਸਾਨੂੰ ਇਨ੍ਹਾਂ ਯੋਧਿਆਂ ਦੀ ਯਾਦ ਨੂੰ ਕਦੇ ਵੀ ਨਹੀਂ ਭੁਲਾਉਣਾ ਚਾਹੀਦਾ ।ਉਨ੍ਹਾਂ ਕਿਹਾ ਕਿ ਅਸੀਂ ਇਸ ਸਬ ਡਵੀਜ਼ਨ ਅੰਦਰ ਜਿੰਨਾ ਵੀ ਹੋ ਸਕਿਆ ਵੱਧ ਤੋਂ ਵੱਧ ਵਿਕਾਸ ਅਤੇ ਇਲਾਕਾ ਵਾਸੀਆਂ ਨੂੰ ਚੰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ।ਇਸ ਮੌਕੇ ਮੁੱਖ ਮਹਿਮਾਨ ਵਜੋਂ ਅਨੂਪ ਸਿੰਘ ਪੀਸੀਐਸ ਸਿਵਲ ਜੱਜ ਸੀਨੀਅਰ ਡਵੀਜ਼ਨ ਸਰਦੂਲਗੜ੍ਹ ,ਗੁਰਦਰਸ਼ਨ ਸਿੰਘ ਪੀਸੀਐਸ ਸਿਵਲ ਜੱਜ ਜੂਨੀਅਰ ਡਵੀਜ਼ਨ ਸਰਦੂਲਗੜ੍ਹ,ਡੀ ਐੱਸ ਪੀ ਅਮਰਜੀਤ ਸਿੰਘ ,ਨੈਬ ਤਹਿਸੀਲਦਾਰ ਓਮ ਪ੍ਰਕਾਸ਼ ਜਿੰਦਲ ,ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਬਿਕਰਮ ਮੋਫਰ,ਬੀ ਡੀ ਪੀ ਓ ਮੇਜਰ ਸਿੰਘ ਧਾਲੀਵਾਲ ,ਜਗਤਾਰ ਸਿੰਘ ਸੈਕਟਰੀ ਮਾਰਕੀਟ ਕਮੇਟੀ ਸਰਦੂਲਗੜ੍ਹ ,ਏ ਐਫ ਐਸ ਓ ਰਜਿੰਦਰ ਸਿੰਘ ਆਦਿ ਹਾਜ਼ਰ ਸਨ। ਸਟੇਜ ਦੀ ਕਾਰਵਾਈ ਮਾਸਟਰ ਗੁਰਵਿੰਦਰ ਸਿੰਘ ਨੇ ਬਾਖੂਬੀ ਢੰਗ ਨਾਲ ਨਿਭਾਈ।ਇਸ ਮੌਕੇ ਵੱਖ ਵੱਖ ਸਕੂਲਾਂ ਕਾਲਜਾਂ ਅਤੇ ਕਵਿਡ -19 ਚ ਲੋੜਵੰਦਾਂ ਦੀ ਮਦਦ ਕਰਨ ਵਾਲੀਆਂ ਸੰਸਥਾਵਾਂ ਅਤੇ ਵਧੀਆ ਡਿਊਟੀ ਨਿਭਾਉਣ ਵਾਲੇ ਸਿਹਤ ਕਰਮੀਆਂ ਆਦਿ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਓ ਬੀ ਸੀ ਸੈੱਲ ਦੇ ਚੇਅਰਮੈਨ ਸੱਤਪਾਲ ਵਰਮਾ,ਆੜ੍ਹਤੀਆ ਐਸੋਸੀਏਸ਼ਨ ਸਰਦੂਲਗੜ੍ਹ ਦੇ ਪ੍ਰਧਾਨ ਸਾਹਿਲ ਚੌਧਰੀ,ਅਰਦਾਸ ਟਰੱਸਟ ਸਰਦੂਲਗੜ੍ਹ ਦੇ ਪ੍ਰਧਾਨ ਗੁਰਲਾਲ ਸੋਨੀ ,ਪਰਿਆਸ ਟਰੱਸਟ ਜਿੰਦਲ ਨੂੰ ਸਰਦੂਲਗੜ੍ਹ ਦੇ ਸਰਪ੍ਰਸਤ ਪ੍ਰੇਮ ਕੁਮਾਰ ਗਰਗ,ਸਿਵਤਾਜ ਸ਼ਰਮਾ,ਵੈਟਰਨਰੀ ਡਾਕਟਰ ਰਵੀ ਕਾਂਤ ਸਰਦੂਲਗਡ਼੍ਹ,ਖੇਤੀਬਾੜੀ ਅਫਸਰ ਡਾ ਮਨੋਜ ਕੁਮਾਰ,ਡਾ.ਅਮਨਦੀਪ ਸਿੰਘ ,ਐਸਐਚਓ ਸੰਦੀਪ ਭਾਟੀ ਆਦਿ ਹਾਜ਼ਰ ਸਨ।

Today Now News

RELATED ARTICLES
- Advertisment -

POPULAR POSTS