17.4 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰIndependence Day 2020: ਦਿੱਲੀ 'ਚ ਆਈਬੀ ਦੇ ਅਲਰਟ ਤੋਂ ਬਾਅਦ ਸਖ਼ਤ ਕੀਤੀ...

Independence Day 2020: ਦਿੱਲੀ ‘ਚ ਆਈਬੀ ਦੇ ਅਲਰਟ ਤੋਂ ਬਾਅਦ ਸਖ਼ਤ ਕੀਤੀ ਗਈ ਲਾਲ ਕਿਲ੍ਹੇ ਦੀ ਸੁਰੱਖਿਆ

ਨਵੀਂ ਦਿੱਲੀ, (ਏਜੰਸੀ) : ਆਜ਼ਾਦੀ ਦਿਵਸ ਨੂੰ ਮੱਦੇਨਜ਼ਰ ਰੱਖਦੇ ਹੋਏ ਲਾਲ ਕਿਲ੍ਹੇ ਦੀ ਸੁਰੱਖਿਆ ਨੂੰ ਬੇਹੱਦ ਸਖ਼ਤ ਕਰ ਦਿੱਤਾ ਗਿਆ ਹੈ। 15 ਅਗਸਤ ਨੂੰ ਲੈ ਕੇ ਆਈਬੀ ਨੇ ਹਾਈ ਅਲਰਟ ਜਾਰੀ ਕੀਤੀ ਹੈ। ਜਿਸ ‘ਚ ਕਿਹਾ ਗਿਆ ਹੈ ਕਿ ਅਮਰੀਕਾ ‘ਚ ਰਹਿਣ ਵਾਲੇ ਸਿੱਖ ਫਾਰ ਜਸਟਿਸ ਦੇ ਆਕਾਓ ਨੇ 14,15 ਤੇ 16 ਅਗਸਤ ਨੂੰ ਲਾਲ ਕਿਲ੍ਹੇ ‘ਤੇ ਖਾਲਿਸਤਾਨ ਦਾ ਝੰਡਾ ਲਹਿਰਾਉਣ ਵਾਲੇ ਨੂੰ ਸਵਾ ਲੱਖ ਡਾਲਰ ਦੇਣ ਦਾ ਐਲਾਨ ਕੀਤਾ ਹੈ। ਇਸ ਨੂੰ ਲੈ ਕੇ ਇਕ ਵੀਡੀਓ ਵੀ ਜਾਰੀ ਕੀਤੀ ਗਿਆ ਹੈ। ਜਿਸ ਤੋਂ ਬਾਅਦ ਲਾਲ ਕਿਲ੍ਹੇ ਤੇ ਉਸ ਦੇ ਆਸ-ਪਾਸ ਇਲਾਕਿਆਂ ਦੀ ਸੁਰੱਖਿਆ ਨੂੰ ਹੋਰ ਵਾਧਾ ਦਿੱਤਾ ਗਿਆ ਹੈ। ਆਜ਼ਾਦੀ ਦਿਵਸ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਉਸੇ ਤਰ੍ਹਾਂ ਹੀ ਦਿੱਲੀ ਪੁਲਿਸ ਸਮੇਤ ਸਾਰਿਆਂ ਸੁਰੱਖਿਆ ਏਜੰਸੀਆਂ ਨੇ ਚੌਕਸੀ ਹੋਰ ਵਾਧਾ ਦਿੱਤੀ ਹੈ।ਸੁਰੱਖਿਆ ਦੇ ਪ੍ਰਬੰਧ ਇੰਨੇ ਸਖ਼ਤ ਤੇ ਕੀਤੇ ਜਾ ਰਹੇ ਹਨ ਕਿ ਕਈ ਪੰਛੀ ਵੀ ਪਰ ਨਾ ਮਾਰ ਸਕੇ। ਦਿੱਲੀ ਪੁਲਿਸ Security branch ਦੇ ਸੀਨੀਅਰ ਅਧਿਕਾਰੀ ਮੁਤਾਬਕ ਲਾਲ ਕਿਲ੍ਹੇ ਦੇ ਤਿੰਨ ਕਿਲੋਮੀਟਰ ਤਕ ਦੀ ਦੂਰੀ ‘ਤੇ ਘਰ ਤੇ ਦੁਕਾਨਾਂ ‘ਚ ਜਾ ਕੇ ਉੱਥੇ ਰਹਿਣ ਵਾਲੇ ਕਿਰਾਏਦਾਰਾਂ ਤੇ ਹੋਰ ਬਾਹਰੀ ਲੋਕਾਂ ਦੀ ਪੁਲਿਸ ਤਸਦੀਕ (Verification) ਕੀਤੀ ਗਈ ਹੈ। Verification ਦਾ ਕੰਮ ਦੋ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤਾ ਗਿਆ ਸੀ। ਲਾਲ ਕਿਲ੍ਹੇ ਪਿੱਛੇ ਯਮੁਨਾ ਖੱਦਰ ‘ਚ ਵੱਡੀ ਗਿਣਤੀ ‘ਚ ਝੁੱਗੀਆਂ ਹਨ। ਸਾਹਮਣੇ ਲਾਜਪਤ ਰਾਏ ਮਾਰਕਿਟ, ਛੋਟੀ ਮੋਰ ਸਰਾਅ, ਵੱਡੀ ਮੋਰ ਸਰਾਅ, ਭਾਗੀਰਥ ਪਲੇਸ, ਅੰਗੂਰੀ ਬਾਗ, ਦਰੀਬਾ ਕਲਾ ਤੇ ਸ਼ੀਸ਼ਗੰਜ ਗੁਰਦੁਆਰਾ ਤੇ ਸਾਈਕਲ ਮਾਰਕਿਟ ‘ਚ ਹਜ਼ਾਰਾਂ ਲੋਕ ਰਹਿੰਦੇ ਹਨ। ਭੀੜ ਵਾਲੀਆਂ ਥਾਵਾਂ ‘ਤੇ ਪੁਲਿਸ ਦੀ ਤੈਨਾਤੀ ਕਰ ਦਿੱਤੀ ਗਈ ਹੈ। ਆਵਾਜਾਈ ਨੂੰ ਰੋਕਣ ਲਈ ਮੁੱਖ ਸੜਕਾਂ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਕਈ ਦਿਨਾਂ ਤੋਂ ਬਾਹਰੀ ਸੂਬਿਆਂ ਤੋਂ ਆਉਣ ਵਾਲੀਆਂ ਨਿੱਜੀ ਗੱਡੀਆਂ ਦੀ ਚੈਕਿੰਗ ਤੋਂ ਬਾਅਦ ਹੀ ਦਿੱਲੀ ‘ਚ ਪ੍ਰਵੇਸ਼ ਕਰਨ ਦਿੱਤਾ ਜਾ ਰਿਹਾ ਹੈ। ਪੁਲਿਸ ਨਾਲ ਲੋਕਾਂ ਦੀ ਜਾਗਰੂਕਤਾ ਵੀ ਕਾਫੀ ਅਹਿਮ ਭੂਮਿਕਾ ਅਦਾ ਕਰ ਸਕਦੀ ਹੈ।

Today Now News

RELATED ARTICLES
- Advertisment -

POPULAR POSTS