ਮਹਾਂਮਾਰੀ ਫੈਲਣ ਦਾ ਡਰ ਲੋਕਾਂ ਚ ਭਾਰੀ ਸਹਿਮ

ਬਰਨਾਲਾ (ਕਰਨਪਰੀਤ ਧੰਦਰਾਲ) : ਅੱਜ ਕੋਵਿਡ ਮਹਾਂਮਾਰੀ ਦੌਰਾਨ ਜਿੱਥੇ ਲਗਾਤਾਰ ਕੇਸਾਂ ਵਿਚ ਵਾਧਾ ਹੋ ਰਿਹਾ ਹੈ ਉਥੇ ਸਹਿਰ ਨਿਵਾਸੀਆਂ ਵਿਚ ਪੂਰੇ ਸਹਿਮ ਦਾ ਮਾਹੌਲ ਹੈ . ਜਿਸ ਕਾਰਨ ਸਰਕਾਰਾਂ ਅਤੇ ਸਿਹਤ ਵਿਭਾਗ ਵਲੋਂ ਲਗਾਤਾਰ ਇਨ੍ਹਾਂ ਕੇਸਾਂ ਵਿਚ ਕਮੀ ਲਿਆਉਣ ਲਈ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਸਫਾਈ ਕਰਮਚਾਰੀਆਂ ਵਲੋਂ ਕੀਤੀ ਅਣਮਿਥੇ ਸਮੇਂ ਦੀ ਹੜਤਾਲ ਕਾਰਨ ਸਹਿਰ ਬਰਨਾਲਾ ਵਿਚ ਲੱਗੇ ਜਗ੍ਹਾ-ਜਗ੍ਹਾ ‘ਤੇ ਕੂੜੇ ਕਰਕਟ ਦੇ ਢੇਰ ਕੋਵਿਡ ਮਹਾਂਮਾਰੀ ਨੂੰ ਠੱਲ੍ਹ ਪਾਉਣ ਦੀ ਜਗ੍ਹਾ ਹੋਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ . ਪਰ ਪ੍ਰਸਾਸਨ ਮੂਕ ਦਰਸਕ ਬਣ ਕੇ ਇਹ ਸਭ ਦੇਖ ਰਿਹਾ ਹੈ . ਇੱਥੇ ਇਹ ਵੀ ਜਿਕਰਯੋਗ ਹੈ ਕਿ ਇਸੇ ਤਰ੍ਹਾਂ ਸਫਾਈ ਦੇ ਮੁੱਦੇ ਨੂੰ ਲੈ ਕੇ ਦਿਨੇਸ ਕੁਮਾਰ ਪੁੱਤਰ ਸ੍ਰੀ ਹਰੀ ਚੰਦ ਵਾਸੀ ਬਰਨਾਲਾ ਅਤੇ ਹੋਰ ਵਲੋਂ ਮਾਨਯੋਗ ਹਾਈਕੋਰਟ ਵਿਖੇ ਸਿਵਲ ਰਿਟ ਪਟੀਸਨ (ਸੀ.ਡਬਲਯੂ.ਪੀ) 18681-2014 ਨੂੰ ਦਾਇਰ ਕੀਤੀ ਗਈ ਸੀ . ਜਿਸ ਦਾ ਫੈਸਲਾ 12 ਸਤੰਬਰ 2014 ਨੂੰ ਮਾਨਯੋਗ ਜੱਜ ਸ੍ਰੀ ਹਰਿੰਦਰ ਸਿੰਘ ਸਿੱਧੂ ਅਤੇ ਐਕਟਿੰਗ ਚੀਫ ਜੱਜ ਸ੍ਰੀ ਆਸੂਤੋਸ ਮੋਹੰਤੂ ਨੇ ਸੁਣਾਉਂਦੇ ਹੋਏ ਭਵਿੱਖ ਵਿਚ ਬਰਨਾਲਾ ਸਹਿਰ ਵਿਚ ਸਫਾਈ ਦਾ ਜਿਮੇਵਾਰ ਈ.ਓ. ਨੂੰ ਬਣਾਇਆ ਕਿ ਭਵਿੱਖ ਵਿਚ ਜੇ ਬਰਨਾਲਾ ਵਿਚ ਸਫਾਈ ਨੂੰ ਲੈ ਕੇ ਕੋਈ ਮੁਸਕਲ ਆਉਂਦੀ ਹੈ ਤਾਂ ਨਗਰ ਕੌਂਸਲ ਬਰਨਾਲਾ ਦਾ ਈ.ਓ. ਇਸ ਦਾ ਜਿਮੇਵਾਰ ਹੋਵੇਗਾ . ਪਰ ਫੇਰ ਵੀ ਹੁਣ ਤੱਕ ਬਰਨਾਲਾ ਸਹਿਰ ਵਿਚ ਸਫਾਈ ਕਿਉਂ ਨਹੀਂ ਹੋ ਰਹੀ .
ਕੀ ਕਹਿਣਾ ਈ.ਓ ਬਰਨਾਲਾ ਦਾ
ਜਦੋਂ ਇਸ ਮਾਮਲੇ ਸਬੰਧੀ ਈ.ਓ. ਨਗਰ ਕੋਸ਼ਲ ਬਰਨਾਲਾ ਮਨਪਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਚੱਲ ਰਹੀ ਮਹਾਂਮਾਰੀ ਦੌਰਾਨ ਨਗਰ ਕੋਸ਼ਲ ਪਰਧਾਨ ਗੁਰਜੀਤ ਸਿੰਘ ਰਾਮਣਵਾਸੀਆ ਅਤੇ ਮੀਤ ਪਰਧਾਨ ਨਰਿੰਦਰ ਨੀਟਾ ਨੂੰ ਨਾਲ ਲੈ ਕੇ ਸਫਾਈ ਕਰਮਚਾਰੀਆਂ ਦੇ ਨੁੰਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ ਹੈ ਤੇ ਸਟੇਟ ਲੈਵਲ ਦਾ ਮਸਲਾ ਹੋਣ ਕਰਕੇ ਕੁੱਝ ਦਿੱਕਤਾਂ ਆ ਰਹੀਆਂ ਹਨ ਜਲਦ ਹੀ ਇਸਦਾ ਹੱਲ ਹੋ ਜਾਵੇਗਾ ਤੇ ਤਰੰਤ ਸ਼ਹਿਰ ਦੀ ਸਫਾਈ ਕਰਵਾਈ ਜਾਵੇਗੀ।






