ਪੁਲੀਸ ਥਾਣਾ ਸਦਰ ਪੱਟੀ ਐੱਸ.ਐੱਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਘਟਨਾਵਾਂ ਸੰਬੰਧੀ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ. ਤਸਵੀਰਾਂ ਰਾਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ।

ਤਰਨ ਤਾਰਨ (ਜਸਬੀਰ ਸਿੰਘ) :ਪੱਟੀ ਏਰੀਆ ਵਿਚ ਆਏ ਦਿਨ ਲੁੱਟ ਦੀਆਂ ਘਟਨਾਵਾਂ ਵਿਚ ਵਾਧਾ ਹੁੰਦਾ ਜਾ ਰਿਹਾ ਹੈ । ਲੁਟੇਰਿਆਂ ਦੇ ਹੌਸਲੇਂ ਇੰਨੇ ਬੁਲੰਦ ਹਨ ਕਿ ਦਿਨ ਦਿਹਾੜੇ ਘਟਨਾਵਾਂ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਹਨ । ਤਾਜ਼ਾ ਮਾਮਲੇ ਵਿਚ ਲੁਟੇਰਿਆਂ ਵਲੋਂ 2 ਵੱਖ ਵੱਖ ਘਟਨਾਵਾਂ ਵਿਚ 2 ਵਿਅਕਤੀਆਂ ਨੂੰ ਜ਼ਖਮੀ ਕਰ 1 ਲੱਖ 66 ਹਜ਼ਾਰ 500 ਦੀ ਰਾਸ਼ੀ ਲੁੱਟ ਲਈ ਗਈ । ਜਿਸ ਜ਼ਖਮੀ ਵਿਆਕਤੀ ਹਸਪਤਾਲ ਵਿਚ ਜੇਰੇ ਇਲਾਜ ਹਨ ।
ਆਪਣੇ ਨਾਲ ਵਾਪਰੀ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਹੋਏ ਖਾਹਰਾ ਹਸਪਤਾਲ ਵਲਟੋਹਾ ਵਿਚ ਦਾਖ਼ਲ ਬਲਕਾਰ ਸਿੰਘ ਵਾਸੀ ਭੰਗਾਲਾ ਨੇ ਦੱਸਿਆ ਕਿ ਉਸ ਵਲੋਂ ਆਈ.ਸੀ.ਆਈ.ਸੀ.ਆਈ. ਬੈੰਕ ਵਿਚੋਂ 94,800/- ਰੁਪਏ ਕਢਵਾਕੇ 4800/- ਰੁਪਏ ਆਪਣੇ ਪਰਸ ਵਿਚ ਪਾ ਲਏ ਅਤੇ ਬਾਕੀ 90,000/- ਲਿਫਾਫੇ ਵਿੱਚ ਪਾ ਲਏ ਤੇ ਬੱਸ ਰਾਹੀਂ ਆਪਣੇ ਪਿੰਡ ਪੁੱਜਾ । ਜਦ ਉਹ ਬੱਸ ਵਿਚੋਂ ਉਤਰਕੇ ਆਪਣੇ ਘਰ ਨੂੰ ਜਾ ਰਿਹਾ ਸੀ ਤਾਂ ਦੋ ਨੌਜਵਾਨ ਮੋਟਰਸਾਈਕਲ ਸਪਲੈਂਡਰ ਤੇ ਅਤੇ ਉਸਨੂੰ ਸੱਟਾਂ ਮਾਰ ਕੇ ਜ਼ਖਮੀ ਕਰ ਉਸ ਕੋਲੋਂ ਨਗਦੀ ਵਾਲਾ ਲਿਫ਼ਾਫ਼ਾ ਖੋਹ ਕੇ ਫਰਾਰ ਹੋ ਗਏ । ਬਲਕਾਰ ਸਿੰਘ ਨੇ ਕਿਹਾ ਕਿ ਇਹ ਲੋਕ ਮੇਰਾ ਬੈੰਕ ਤੋਂ ਹੀ ਪਿੱਛਾ ਕਰਦੇ ਆ ਰਹੇ ਸਨ । ਉਸ ਨੇ ਇਸ ਮਾਮਲੇ ਵਿਚ ਬੈੰਕ ਦੀ ਮਿਲੀਭੁਗਤ ਹੋਣ ਦਾ ਵੀ ਸ਼ੱਕ ਜ਼ਾਹਿਰ ਕੀਤਾ ਅਤੇ ਪੁਲੀਸ ਪ੍ਰਸ਼ਾਸਨ ਕੋਲੋ ਇਨ੍ਹਾਂ ਖਿਲਾਫ ਵੀ ਜਾਂਚ ਕਰਨ ਦੀ ਮੰਗ ਕੀਤੀ ।
ਇਸੇ ਤਰਾਂ ਦੂਜੇ ਮਾਮਲੇ ਵਿਚ ਗੁਰਜੰਟ ਸਿੰਘ ਵਾਸੀ ਸਭਰਾ ਜੋ ਕਿ ਨੂਰ ਫਿਲਿੰਗ ਸਟੇਸ਼ਨ ਪੰਪ ਭੱਗੂਪੁਰ ਬਤੌਰ ਮੈਨੇਜਰ ਕੰਮ ਕਰਦਾ ਹੈ ਅਤੇ ਆਪਣੇ ਮਾਲਕ ਸਤਨਾਮ ਸਿੰਘ ਕੋਲੋ ਜਿਸ ਵਲੋਂ ਆਈ.ਸੀ.ਆਈ.ਸੀ.ਆਈ. ਬੈਂਕ ਵਿੱਚੋਂ 54,500/- ਰੁਪਏ ਕਢਵਾਕੇ ਅਤੇ 22,000/- ਕੋਲੋ ਦੇਕੇ ਕੁਲ 76,500/- ਰੁਪਏ ਐੱਸ.ਬੀ.ਆਈ. ਬੈੰਕ ਭੇਜਿਆ ਸੀ ਜਦ ਉਹ ਰਸਤੇ ਵਿਚ ਜਾ ਰਿਹਾ ਸੀ ਤਾਂ ਤਿੰਨ ਮੋਨੇ ਨੋਜਵਾਨ ਵਲੋਂ ਜੋ ਕਿ ਪਲਸਰ ਮੋਟਰਸਾਈਕਲ ਤੇ ਸਵਾਰ ਸਨ ਵੱਲੋ ਸਾਈਡ ਮਾਰ ਕੇ ਉਸਨੂੰ ਮੋਟਰਸਾਈਕਲ ਤੋਂ ਸੁੱਟ ਦਿੱਤਾ ਅਤੇ ਤੇਜ਼ਧਾਰ ਹਥਿਆਰਾਂ ਨਾਲ ਜ਼ਖ਼ਮੀ ਕਰ ਉਸ ਕੋਲੋਂ ਨਗਦੀ ਲੁੱਟ ਫਰਾਰ ਹੋ ਗਏ ।
ਖਾਹਰਾ ਹਸਪਤਾਲ ਦੇ ਡਾਕਟਰ ਪਲਵਿੰਦਰ ਸਿੰਘ ਦੱਸਿਆ ਕਿ ਬਲਕਾਰ ਸਿੰਘ ਸਿਰ ਅਤੇ ਛਾਤੀ ਤੇ ਟਾਂਕੇ ਲਗਾਏ ਗਏ ਹਨ ਅਤੇ ਉਹ ਇਲਾਜ ਅਧੀਨ ਹਨ ।
ਪੁਲੀਸ ਥਾਣਾ ਸਦਰ ਪੱਟੀ ਐੱਸ.ਐੱਚ.ਓ. ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਇਨ੍ਹਾਂ ਦੋਵਾਂ ਘਟਨਾਵਾਂ ਸੰਬੰਧੀ ਮਾਮਲਾ ਦਰਜ ਕਰਕੇ ਸੀ.ਸੀ.ਟੀ.ਵੀ. ਤਸਵੀਰਾਂ ਰਾਹੀਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਦੋਸ਼ੀਆ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ ।






