16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਮੋਦੀ ਸਰਕਾਰ :...

ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਮੋਦੀ ਸਰਕਾਰ : ਐਡਵੋਕੇਟ ਉੱਡਤ /ਬਾਜੇਵਾਲਾ

ਮਾਨਸਾ 2ਅਪ੍ਰੈਲ ਗੁਰਜੰਟ ਸਿੰਘ ਬਾਜੇਵਾਲੀਆ/ਕੇਦਰ ਮੋਦੀ ਹਕੂਮਤ ਨੇ ਜਦੋ ਦੇਸ ਵਿੱਚ ਜੀਐਸਟੀ ਲਿਆਦਾ ਤਾ ਇਹ ਕਹਿ ਕੇ ਜਸ਼ਨ ਮਨਾਇਆ ਸੀ ਕਿ ਇੱਕ ਦੇਸ ਵਿੱਚ ਇੱਕ ਟੈਕਸ , ਬਲਕਿ ਹਕੀਕਤ ਵਿੱਚ ਸਾਰੀਆਂ ਵਸਤੂਆਂ ਜੀਐਸਟੀ ਵਿੱਚ ਸਾਮਲ ਨਹੀ ਕੀਤੀਆ ਗਈਆ ਤੇ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿੱਚੋ ਬਾਹਰ ਰੱਖਿਆ ਤੇ ਪੈਟਰੋਲੀਅਮ ਪਦਾਰਥਾਂ ਤੇ ਭਾਰੀ ਟੈਕਸ ਲਗਾ ਕੇ ਮੋਦੀ ਹਕੂਮਤ ਨੇ ਆਮ ਲੋਕਾਂ ਦਾ ਦਿਵਾਲਾ ਕੱਢ ਦਿੱਤਾ ਤੇ ਉਨ੍ਹਾਂ ਦਾ ਜੀਵਨ ਜਿਊਣਾ ਦੁੱਭਰ ਕਰ ਦਿੱਤਾ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੀਪੀਆਈ ਐਮ ਵੱਲੋ ਸਥਾਨਿਕ ਕਚਹਿਰੀ ਦੇ ਗੇਟ ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਦੇ ਵਾਧੇ ਦੇ ਖਿਲਾਫ ਕੀਤੇ ਪ੍ਰਦਰਸ਼ਨ ਦੌਰਾਨ ਕਰਦਿਆਂ ਸੀਪੀਆਈ ਐਮ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਜਿਲ੍ਹਾ ਸਕੱਤਰ ਕਾਮਰੇਡ ਬਲਦੇਵ ਸਿੰਘ ਬਾਜੇਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਜਲਦੀ ਤੋ ਜਲਦੀ ਪੈਟਰੋਲੀਅਮ ਪਦਾਰਥਾਂ ਨੂੰ ਜੀਐਸਟੀ ਦੇ ਦਾਇਰੇ ਵਿੱਚ ਸਾਮਲ ਕਰੇ ਤੇ ਵੱਧਦੀ ਮਹਿੰਗਾਈ ਤੋ ਲੋਕਾ ਨੂੰ ਰਾਹਤ ਦੇਵੇ । ਉਨ੍ਹਾਂ ਕਿਹਾ ਕਿ ਆਏ ਦਿਨ ਪੈਟਰੋਲੀਅਮ ਪਦਾਰਥਾਂ ਦੀਆਂ ਵੱਧਦੀਆਂ ਕੀਮਤਾਂ ਨੇ ਮਹਿੰਗਾਈ ਵਿੱਚ ਬੇਹਿਤਾਸਾ ਵਾਧਾ ਕੀਤਾ ਹੈ ਤੇ ਮਹਿੰਗਾਈ ਕਾਰਨ ਆਮ ਆਦਮੀ ਦਾ ਜੀਵਨ ਜਿਊਣਾ ਦੁੱਭਰ ਹੋ ਚੁੱਕਾ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਸਾਧੂ ਸਿੰਘ ਰਾਮਾਨੰਦੀ, ਕਾਮਰੇਡ ਗੁਰਪਿਆਰ ਸਿੰਘ ਫੱਤਾ , ਕਾਮਰੇਡ ਜਸਵੰਤ ਸਿੰਘ ਬੀਰੋਕੇ , ਕਾਮਰੇਡ ਹਰਨੇਕ ਸਿੰਘ , ਕਾਮਰੇਡ ਬਲਵਿੰਦਰ ਸਿੰਘ ਕੋਟਧਰਮੂ , ਗੁਰਜੰਟ ਸਿੰਘ ਕੋਟਧਰਮੂ , ਕਾਲਾ ਖਾਂ ਭੰਮੇ , ਕਾਮਰੇਡ ਅਵਤਾਰ ਸਿੰਘ ਛਾਪਿਆਂਵਾਲੀ , ਕਾਮਰੇਡ ਰਾਜੂ ਗੋਸਵਾਮੀ , ਸਿਮਰੂ ਬਰਨ , ਕਾਮਰੇਡ ਸੰਕਰ ਜਟਾਣਾਂ, ਕਾਮਰੇਡ ਸੁਰੇਸ਼ ਮਾਨਸਾ , ਕਾਮਰੇਡ ਰਾਜ ਕੁਮਾਰ ਗਰਗ , ਨਿਰਮਲ ਸਿੰਘ ਬੱਪੀਆਣਾ , ਮੱਖਣ ਸਿੰਘ ਰਾਮਾਨੰਦੀ ਆਦਿ ਵੀ ਹਾਜਰ ਸਨ ।

Today Now News

RELATED ARTICLES
- Advertisment -

POPULAR POSTS