ਕਾਂਗਰਸ ਚ ਕੋਈ ਕਲੇਸ਼ ਨਹੀਂ, ਨਵਜੋਤ ਸਿੱਧੂ ਜਾ ਹੋਰ ਮਸਲੇ ਜਲਦ ਹਲ ਕਰ ਲਏ ਜਾਣਗੇ : ਤ੍ਰਿਪਤ ਰਜਿੰਦਰ ਬਾਜਵਾ

ਸ਼੍ਰੀ ਮੁਕਤਸਰ ਸਾਹਿਬ (ਅਨਮੋਲ ਵੜਿੰਗ) : ਇਹ ਪ੍ਰਗਟਾਵਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਕੀਤਾ।ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਸ੍ਰੀ ਮੁਕਤਸਰ ਸਾਹਿਬ ਵਿਖੇ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਲਈ ਪਾਈ ਹੰਸਾਲੀ ਦਾ ਉਦਘਾਟਨ ਕੀਤਾ। ਇਹ ਹੰਸਾਲੀ ਕਾਫੀ ਪੁਰਾਣੀ ਹੋ ਚੁੱਕੀ ਸੀ ਅਤੇ ਇਸ ਨੂੰ ਨਵੀਂ ਬਣਾਉਣ ਦੀ ਸੰਗਤ ਦੀ ਲੰਮੇ ਸਮੇਂ ਤੋਂ ਮੰਗ ਸੀ। ਜਿਸਦੇ ਚਲਦਿਆ ਇਸ ਹੰਸਾਲੀ ਦੇ ਕੰਮ ਦੀ ਸ਼ੁਰੂਆਤ ਵੀ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਕਰਵਾਈ ਸੀ ਅਤੇ ਹੁਣ ਕੰਮ ਪੂਰਾ ਹੋਣ ਤੇ ਇਸ ਹੰਸਾਲੀ ਦਾ ਉਹਨਾਂ ਉਦਘਾਟਨ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦਿਆ ਬਾਜਵਾ ਨੇ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਦੇ ਲਈ ਹੰਸਾਲੀ ਦੇ ਇਸ ਪ੍ਰੋਜੈਕਟ ਦਾ ਅਜ ਉਦਘਾਟਨ ਕੀਤਾ ਗਿਆ ਹੈ। ਇਤਿਹਾਸਕ ਸ਼ਹਿਰ ਦੇ ਇਸ ਇਤਿਹਾਸਕ ਸਥਾਨ ਲਈ ਇਹ ਜਰੂਰੀ ਕਾਰਜ ਸਰਕਾਰ ਵੱਲੋ ਕਰਵਾਇਆ ਗਿਆ। ਕਾਂਗਰਸ ਦੇ ਆਪਸੀ ਕਲੇਸ਼ ਸਬੰਧੀ ਪੁੱਛੇ ਜਾਣ ਤੇ ਉਹਨਾਂ ਕਿਹਾ ਕਿ ਕਾਂਗਰਸ ਚ ਕੋਈ ਕਲੇਸ਼ ਨਹੀਂ, ਨਵਜੋਤ ਸਿੱਧੂ ਸਬੰਧੀ ਅਤੇ ਹੋਰ ਮਸਲੇ ਜਲਦ ਕਾਂਗਰਸ ਹਾਈਕਮਾਨ ਹਲ ਕਰ ਲਵੇਗੀ।






