ਸ਼੍ਰੋਮਣੀ ਸਾਹਿਤਕਾਰ ਓਮਪ੍ਰਕਾਸ਼ ਗਾਸੋ, ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਰੁਪਿੰਦਰ ਰੂਪੀ, ਅਤੇ ਪ੍ਰਸਿੱਧ ਗਾਇਕ ਅਹਿਨ ਵਾਨੀ ਬਾਤਿਸ਼ ਵਲੋਂ ਜੋਤ ਜਗਾ ਕੇ ਕੀਤਾ ਗਿਆ
ਐੱਸ ਡੀ ਸਭਾ ਦੇ ਸਕੱਤਰ ਜਨਰਲ ਸ਼ਿਵ ਸਿੰਗਲਾ ਨੇ ਕਿਹਾ ਕਿ ਰੰਗ ਮੰਚ ਸਿਖਲਾਈ ਕੈਂਪ ਦਾ ਉਦੇਸ਼ ਜੀਵਨ ਨਾਲ ਜੁੜੀਆਂ ਘਟਨਾਵਾਂ ਅਧਾਰਤ ਦੇ ਪ੍ਰਦਰਸ਼ਨ ਤੋਂ ਹੈ

ਬਰਨਾਲਾ (ਕਰਨਪ੍ਰੀਤ ਧੰਦਰਾਲ) : ਐੱਸ ਐੱਸ ਡੀ ਕਾਲਜ਼ ਬਰਨਾਲਾ ਦੇ ਪ੍ਰਿੰਸੀਪਲ ਸ੍ਰ ਲਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ਼ ਵਿੱਚ 7 ਰੋਜ਼ਾ ਰੰਗਮੰਚ ਸਿਖਲਾਈ ਕੈਂਪ ਦਾ ਉਦਘਾਟਨ ਪੰਜਾਬੀ ਸਾਹਿਤ ਦੇ ਬਾਬਾ ਬੋਹੜ ਸ਼੍ਰੋਮਣੀ ਸਾਹਿਤਕਾਰ ਓਮਪ੍ਰਕਾਸ਼ ਗਾਸੋ, ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਰੁਪਿੰਦਰ ਰੂਪੀ, ਅਤੇ ਪ੍ਰਸਿੱਧ ਗਾਇਕ ਅਹਿਨ ਵਾਨੀ ਬਾਤਿਸ਼ ਵਲੋਂ ਜੋਤ ਜਗਾ ਕੇ ਕੀਤਾ ਗਿਆ। ਸ੍ਰੀ ਓਮ ਪ੍ਰਕਾਸ਼ ਗਾਸੋ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਕਿਹਾ ਕਿ ਰੰਗ ਮੰਚ ਨਿਮਾਣੇ ਲੋਕਾਂ ਦੀ ਆਵਾਜ਼ ਬਣ ਕੇ ਪੰਜਾਬ ਦੀ ਸਰਜ਼ਮੀਨ ਤੇ ਉਭਰੇ । ਉਨ੍ਹਾਂ ਕਿਹਾ ਕਿ ਰੰਗ ਮੰਚ ਹੁੰਨਰਾਂ ਦਾ ਹੁਨਰ ਹੈ ਜਿਸ ਵਿਚ ਸਾਰੀਆਂ ਕਲਾਵਾਂ ਸਮਾਈ ਹੋਈਆਂ ਹਨ। ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਰੁਪਿੰਦਰ ਰੂਪੀ ਨੇ ਕਿਹਾ ਕਿ ਅਜੋਕੇ ਦੌਰ ਵਿੱਚ ਸਾਡੇ ਰੰਗ ਕਰਮੀਆਂ ਅਤੇ ਨੌਜਵਾਨ ਨਾਟਕਕਾਰਾਂ ਨੂੰ ਨਵੇਂ ਵਿਸੇ ਲਭਣੇ ਪੈਣਗੇ । ਉਨ੍ਹਾਂ ਕਿਹਾ ਨਾਟਕਾ ਰਾਹੀਂ ਆਮ ਲੋਕਾਂ ਨਾਲ ਸੰਵਾਦ ਰਚਾਉਣਾ ਬਹੁਤ ਜ਼ਰੂਰੀ ਹੈ। ਪ੍ਰਸਿੱਧ ਗਾਇਕ ਅਹਿਨ ਵਾਨੀ ਬਾਤਿਸ਼ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਿਆਂ ਕਿਹਾ ਕਿ ਰੰਗ ਮੰਚ ਜਿੰਦਾ ਰੱਖਣ ਲਈ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਬਣਾਇਆ ਜਾਣਾ ਚਾਹੀਦਾ ਹੈ ਅਤੇ ਗ੍ਰਾਮ ਪੰਚਾਇਤ ਤੋਂ ਹਰ ਸ਼ਹਿਰ ਵਿੱਚ ਆਡੀਟੋਰੀਅਮ ਬਣਨੇ ਚਾਹੀਦੇ ਹਨ। ਕਲਾ ਅਤੇ ਸਾਹਿਤ ਸਿਆਸੀ ਐਕਸ਼ਨ ਨਹੀਂ ਹੈ ਸਗੋਂ ਇਹ ਆਪ ਮੁਹਾਰਾ ਵੇਗ ਹੈ। ਐਸਡੀ ਸਭਾ ਦੇ ਸਰਪ੍ਰਸਤ ਸ੍ਰੀ ਸ਼ਿਵਦਰਸ਼ਨ ਕੁਮਾਰ ਸ਼ਰਮਾ ਨੇ ਕਿਹਾ ਕਿ ਲੋਕ ਰੰਗਮੰਚ ਦਾ ਇਹ ਕਾਫਲਾ ਰੁਕਨਾਂ ਨਹੀਂ ਚਾਹੀਦਾ । ਉਨ੍ਹਾਂ ਕਿਹਾ ਕਿ ਇਹ 7 ਰੋਜ਼ਾ ਰੰਗਮੰਚ ਸਿਖਲਾਈ ਕੈਂਪ ਦਾ ਉਦੇਸ਼ ਅਜੌਕੇ ਦੌਰ ਵਿੱਚ ਰੰਗ ਮੰਚ ਦੀ ਭੂਮਿਕਾ ਦੀ ਨਿਸ਼ਾਨਦੇਹੀ ਕਰਨਾ ਹੈ। ਐੱਸ ਡੀ ਸਭਾ ਦੇ ਸਕੱਤਰ ਜਨਰਲ ਸ਼ਿਵ ਸਿੰਗਲਾ ਨੇ ਕਿਹਾ ਕਿ ਰੰਗ ਮੰਚ ਸਿਖਲਾਈ ਕੈਂਪ ਦਾ ਉਦੇਸ਼ ਜੀਵਨ ਨਾਲ ਜੁੜੀਆਂ ਘਟਨਾਵਾਂ ਅਧਾਰਤ ਦੇ ਪ੍ਰਦਰਸ਼ਨ ਤੋਂ ਹੈ। ਸਾਡੇ ਲਈ ਮਾਣ ਦੀ ਗੱਲ ਹੈ ਕਿ ਸ਼ੋ੍ਮਣੀ ਸਾਹਿਤਕਾਰ ਓਮਪ੍ਰਕਾਸ਼ ਗਾਸੋ ਜੀ ਸੱਮੁਚੀ ਪੰਜਾਬੀਅਤ ਲਈ ਚਾਨਣ ਮੁਨਾਰਾ ਹੈ ਅਤੇ ਪੰਜਾਬੀ ਰੰਗਮੰਚ ਅੱਜ ਵੀ ਇਸ ਖਿੱਤੇ ਦੇ ਕਣ ਕਣ ਵਿੱਚ ਵਾਸ ਹੈ। ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਕਾਲਜ਼ ਦੇ ਵਾਇਸ ਪ੍ਰਿੰਸੀਪਲ ਭਾਰਤ ਭੂਸ਼ਨ ਨਿਭਾਈ। ਇਸ ਮੌਕੇ ਕਾਲਜ ਦੇ ਕੋਆਰਡੀਨੇਟਰ ਮਨੀਸੀ ਦੱਤ ਸ਼ਰਮਾ, ਡੀਨ ਅਕਾਦਮਿਕ ਨੀਰਜ਼ ਸ਼ਰਮਾ, ਪ੍ਰੋ.ਦਿਲਪ੍ਰੀਤ ਚੌਹਾਨ,ਪ੍ਰੋ ਸੀਮਾ ਰਾਣੀ,ਪ੍ਰੋ ਜਸਵੰਤ ਕੌਰ,ਪ੍ਰੋ ਕ੍ਰਿਸ਼ਨ ਸਿੰਘ,ਪ੍ਰੋ ਰਾਹੁਲ ਗੁਪਤਾ,ਸਮੇਤ ਸਮੂਹ ਟੀਚਿੰਗ ਅਤੇ ਨਾਨਕ ਟੀਚਿੰਗ ਸਟਾਫ ਹਾਜ਼ਰ ਸੀ





