16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਜਾਣੋ ਭਾਰਤ ਦੇ ਕਿਸ ਸੂਬੇ 'ਚ ਇਕ ਔਰਤ ਨੇ ਲਾਇਆ 143 ਜਣਿਆਂ...

ਜਾਣੋ ਭਾਰਤ ਦੇ ਕਿਸ ਸੂਬੇ ‘ਚ ਇਕ ਔਰਤ ਨੇ ਲਾਇਆ 143 ਜਣਿਆਂ ਖ਼ਿਲਾਫ਼ ਜਬਰ ਜਨਾਹ ਦਾ ਦੋਸ਼

ਔਰਤ ਨੇ ਕਈ ਮੁਲਜ਼ਮਾਂ ‘ਤੇ ਜਾਨੋਂ ਮਾਰਨ ਦੀ ਧਮਕੀ ਦੇਣ ਤੇ ਆਨਲਾਈਨ ਸੈਕਸ ਰੈਕਟ ਚਲਾਉਣ ਦਾ ਵੀ ਦੋਸ਼ ਲਾਇਆ ਹੈ।

ਹੈਦਰਾਬਾਦ (ਏਜੰਸੀ) : ਤੇਲੰਗਾਨਾ ‘ਚ ਇਕ ਔਰਤ ਨੇ 143 ਲੋਕਾਂ ‘ਤੇ ਜਬਰ ਜਨਾਹ ਦਾ ਸਨਸਨੀਖੇਜ਼ ਦੋਸ਼ ਲਾਇਆ ਹੈ। ਪੀੜਤਾ ਅਨੁਸਾਰ, 2010 ਤੋਂ ਹੁਣ ਤਕ ਉਸ ਨਾਲ 143 ਲੋਕਾਂ ਨੇ ਜਬਰ ਜਨਾਹ ਕੀਤਾ ਹੈ। ਇਨ੍ਹਾਂ ‘ਚੋਂ ਚਾਰ ਮੁਲਜ਼ਮਾਂ ਨੂੰ ਨਹੀਂ ਪਛਾਣਦੀ। ਮੂਲ ਤੌਰ ‘ਤੇ ਉਹ ਨਲਗੋਂਡਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ ਪਰ ਹਾਲ ‘ਚ ਹੈਦਰਾਬਾਦ ‘ਚ ਰਹਿੰਦੀ ਹੈ। ਮੁਲਜ਼ਮਾਂ ‘ਚ ਵਿਦਿਆਰਥੀ ਆਗੂ, ਫਿਲਮ ਜਗਤ ਸਮੇਤ ਮੀਡੀਆ ਨਾਲ ਜੁੜੇ ਲੋਕਾਂ ਦੇ ਨਾਂ ਸ਼ਾਮਲ ਹਨ। ਖਾਸ ਗੱਲ ਇਹ ਹੈ ਮੁਲਜ਼ਮਾਂ ‘ਚ ਕੁਝ ਅੌਰਤਾਂ ਵੀ ਹਨ। ਪੁੰਜਗੁੱਤਾ ਪੁਲਿਸ ਨੇ 42 ਪੰਨਿਆਂ ਦਾ ਮਾਮਲਾ ਦਰਜ ਕੀਤਾ ਹੈ। ਉਹ ਹੁਣ ਮੁਲਜ਼ਮਾਂ ਤੋਂ ਇਸ ਬਾਬਤ ਪੁੱਛਗਿੱਛ ਕਰੇਗੀ। ਔਰਤ ਦੀ ਮੈਡੀਕਲ ਜਾਂਚ ਕਰਵਾਈ ਜਾ ਰਹੀ ਹੈ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਹਾਲੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। ਇਸ ਤੋਂ ਬਾਅਦ ਉਚਿਤ ਕਾਰਵਾਈ ਕੀਤੀ ਜਾਵੇਗੀ।

ਪੁਲਿਸ ਨੂੰ ਦਿੱਤੀ ਗਈ ਸ਼ਿਕਾਇਤ ‘ਚ ਪੀੜਤਾ ਨੇ ਕਿਹਾ ਹੈ ਕਿ 2009 ‘ਚ ਉਸ ਦਾ ਵਿਆਹ ਹੋਇਆ ਸੀ। ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਪਤੀ ਸਮੇਤ ਸਹੁਰਿਆਂ ਨੇ ਉਸ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਉਸ ਦਾ ਜਿਨਸੀ ਸ਼ੋਸ਼ਣ ਵੀ ਕੀਤਾ ਗਿਆ। ਦਸੰਬਰ 2010 ‘ਚ ਤਲਾਕ ਹੋਣ ਤੋਂ ਬਾਅਦ ਉਹ ਆਪਣੇ ਮਾਂ ਦੇ ਘਰ ਵਾਪਸ ਆ ਕੇ ਪੜ੍ਹਾਈ ਕਰਨ ਲੱਗੀ। ਉਸ ਨੇ ਕਿਹਾ ਕਿ ਇਸ ਦੌਰਾਨ ਉਸ ਦਾ ਸ਼ੋਸ਼ਣ ਹੋਇਆ। ਮੁਲਜ਼ਮਾਂ ਨੇ ਉਸ ਨਾਲ ਕਈ ਵਾਰ ਜਬਰ ਜਨਾਹ ਕੀਤਾ। ਉਸ ਨੂੰ ਜਾਤ ਦੇ ਨਾਂ ‘ਤੇ ਗਾਲ੍ਹਾਂ ਕੱਢੀਆਂ। ਜਬਰ ਜਨਾਹ ਦਾ ਵੀਡੀਓ ਬਣਾ ਕੇ ਇਸ ਨੂੰ ਸੋਸ਼ਲ ਮੀਡੀਆ ‘ਤੇ ਪਾਉਣ ਦੀ ਧਮਕੀ ਦਿੱਤੀ ਗਈ।

Today Now News

RELATED ARTICLES
- Advertisment -

POPULAR POSTS