
ਸ੍ਰੀ ਮੁਕਤਸਰ ਸਾਹਿਬ 2 ਅਗਸਤ (ਅਨਮੋਲ ਸਿੰਘ ਵਰਰਿੰਗ ) ਪੰਜਾਬ ਸਰਕਾਰ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਅੱਜ ਪੂਰੇ ਸੂਬੇ ਦੇ ਵਿੱਚ ਸਕੂਲ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਨੇ ਜਿਥੇ ਪੂਰੇ ਸੂਬੇ ਦੇ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਕਰੀਬ ਡੇਢ ਸਾਲ ਤੋਂ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਬੰਦ ਕੀਤੇ ਗਏ ਸਨ ਉੱਥੇ ਹੀ ਅੱਜ ਤਿੱਨ ਅਗਸਤ ਦੋ ਹਜਾਰ ਇੱਕੀ ਨੂੰ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਖੋਲ੍ਹੇ ਗਏ ਹਨ ਤਾਂ ਕਿ ਬੱਚਿਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ ਇਨ੍ਹਾਂ ਆਦੇਸ਼ਾਂ ਤੋਂ ਪਹਿਲਾਂ ਬੱਚਿਆਂ ਦੀ ਪਡ਼੍ਹਾਈ ਘਰਾਂ ਦੇ ਵਿੱਚ ਹੀ ਆਨਲਾਈਨ ਸਿਸਟਮ ਦੁਆਰਾ ਕਰਵਾਈ ਜਾ ਰਹੀ ਸੀ ਕੋਰੋਨਾ ਮਾਹਾਵਾਰੀ ਦੇ ਚੱਲਦੇ ਪੰਜਾਬ ਸਰਕਾਰ ਦੇ ਵੱਲੋਂ ਸੂਬੇ ਭਰ ਦੇ ਵਿੱਚ ਹੁਕਮ ਜਾਰੀ ਕੀਤੇ ਗਏ ਸਨ ਕਿ ਕੋਈ ਵੀ ਇਨਸਾਨ ਆਪਣੇ ਆਪ ਨੂੰ ਸੇਨੇਟਾਈਜ਼ਰ ਕੀਤੇ ਬਿਨਾਂ ਅਤੇ ਮਾਸਕ ਪਹਿਨੇ ਬਿਨਾਂ ਬਾਹਰ ਨਾ ਨਿਕਲੇ ਅਤੇ ਦੋ ਗਜ਼ ਦੀ ਦੂਰੀ ਬਣਾ ਕੇ ਰੱਖੀ ਜਾਵੇ ਤੇ ਹੁਣ ਸਰਕਾਰ ਦੇ ਵੱਲੋਂ ਬੱਚਿਆਂ ਦੀ ਪੜ੍ਹਾਈ ਦੇ ਨੂੰ ਮੱਦੇਨਜ਼ਰ ਰੱਖਦੇ ਹੋਏ ਪੂਰੇ ਪੰਜਾਬ ਦੇ ਵਿੱਚ ਸਕੂਲ ਖੋਲ੍ਹ ਦਿੱਤੇ ਗਏ ਨੇ ਪਰ ਸਰਕਾਰ ਵੱਲੋਂ ਸਾਰੇ ਹੀ ਸਕੂਲਾਂ ਵਿਚ ਕੋਰੋਨਾ ਮਹਾਂਮਾਰੀ ਤੋਂ ਬਚਣ ਦੇ ਲਈ ਆਦੇਸ਼ ਜਾਰੀ ਕੀਤੇ ਗਏ ਨੇ ਕਿ ਹਰ ਕੋਈ ਵਿਦਿਆਰਥੀ ਅਧਿਆਪਕ ਇਨ੍ਹਾਂ ਨਿਯਮਾਂ ਦੀ ਪਾਲਣਾ ਕਰੇ ਜਿਨ੍ਹਾਂ ਵਿੱਚ ਆਪਣੇ ਆਪ ਨੂੰ ਸੇਂਨੇਟਾਈਜ਼ ਕਰਨਾ ਦੂਰੀ ਬਣਾ ਕੇ ਰੱਖਣੀ ਮਾਸਕ ਲਗਾ ਕੇ ਰੱਖਣਾ ਜਦ ਇਸ ਬਾਰੇ ਸਰਕਾਰੀ ਹਾਈ ਸਕੂਲ ਵੜਿੰਗ ਦੇ ਹੈਡ ਮਾਸਟਰ ਬਿਸ਼ਨੋਈ ਦੇ ਨਾਲ ਗੱਲਬਾਤ ਕੀਤੀ ਗਈ ਉਨ੍ਹਾਂ ਕਿਹਾ ਕਿ ਸਾਡੇ ਸਕੂਲ ਦੇ ਵਿਚ ਸਰਕਾਰ ਦੁਆਰਾ ਦਿੱਤੀਆਂ ਗਈਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਕੀਤੀ ਜਾ ਰਹੀ ਹੈ ਸਾਡੇ ਸਕੂਲ ਵਿੱਚ ਜੋ ਬੱਚੇ ਮਾਸਕ ਨਹੀਂ ਪਾ ਕੇ ਆਏ ਉਨ੍ਹਾਂ ਬੱਚਿਆਂ ਨੂੰ ਮਾਸਕ ਦਿਤੇ ਗਏ ਨੇ ਅਤੇ ਸਾਡੇ ਅਧਿਆਪਕ ਵੀ ਸੈਨੀਟਾਈਜ਼ਰ ਦਾ ਇਸਤੇਮਾਲ ਕਰ ਰਹੇ ਹਨ ਅਤੇ ਪੂਰੀ ਸਾਵਧਾਨੀ ਵਰਤ ਰਹੇ ਨੇ





