16 C
Chandigarh

TODAY NOW NEWS

Friday, March 20, 2026
Homeਤਾਜਾ ਖ਼ਬਰਮਾਨਸਾ ਪੁਲਿਸ ਵਲੋਂ ਕੀਤੇ ਸਖਤ, ਨਿਰਪਖ ਅਤੇ ਪਾਰਦਰਸ਼ੀ ਸੁਰਖਿਆ ਪ੍ਰਬੰਧਾਂ ਦੇ...

ਮਾਨਸਾ ਪੁਲਿਸ ਵਲੋਂ ਕੀਤੇ ਸਖਤ, ਨਿਰਪਖ ਅਤੇ ਪਾਰਦਰਸ਼ੀ ਸੁਰਖਿਆ ਪ੍ਰਬੰਧਾਂ ਦੇ ਮਦੇਨਜਰ ਜਿਲਾ ਅੰਦਰ ਚੋਣਾਂ ਦਾ ਕੰਮ ਅਮਨ ਅਮਾਨ ਨਾਲ ਨੇਪਰੇ ਚੜਿਆ

ਇਹ ਪਹਿਲੀ ਵਾਰ ਹੋਇਆ ਹੈ ਕਿ ਮਾਨਸਾ ਜਿਲਾ ਅੰਦਰ ਕੋਈ ਵੀ ਅਣਸੁਖਾਵੀ ਘਟਨਾ ਨਹੀ ਵਾਪਰੀ, ਜਿਸ ਸਬੰਧੀ ਪਬਲਿਕ ਵਲੋਂ ਮਾਨਸਾ ਪੁਲਿਸ ਦੀ ਕੀਤੀ ਜਾ ਰਹੀ ਹੈ ਪ੍ਰਸੰਸਾ

ਮਾਨਸਾ (ਗੁਰਜੰਟ ਸਿੰਘ ਬਾਜੇਵਾਲੀਆ) : ਨਗਰ ਕੌਸਲ ਅਤੇ ਨਗਰ ਪੰਚਾਇਤ ਚੋਣਾਂ (ਮਾਨਸਾ, ਬੁਢਲਾਡਾ, ਬਰੇਟਾ, ਜੋਗਾ ਅਤੇ ਬੋਹਾ) ਦੌਰਾਨ ਮਾਨਸਾ ਪੁਲਿਸ ਵਲੋਂ ਕੀਤੇ ਗਏ ਢੁਕਵੇਂ, ਸਖਤ, ਨਿਰਪਖ ਅਤੇ ਪਾਰਦਰਸ਼ੀ ਸੁਰੱਖਿਆ ਪ੍ਰਬੰਧਾਂ ਦੇ ਮਦੇਨਜਰ ਇਹ ਪਹਿਲੀ ਵਾਰ ਹੋਇਆ ਹੈ ਕਿ ਇਹਨਾਂ ਚੋਣਾਂ ਦੌਰਾਨ ਜਿਲਾ ਅੰਦਰ ਕੋਈ ਵੀ ਛੋਟੀ ਮੋਟੀ ਘਟਨਾ ਨਹੀ ਵਾਪਰੀ ਅਤੇ ਜਿਲਾ ਅੰਦਰ ਚੋਣਾਂ ਦਾ ਕੰਮ ਪੂਰੀ ਤਰਾ ਅਮਨ ਅਮਾਨ ਨਾਲ ਅਤੇ ਨਿਰਵਿਘਨਤਾ ਸਹਿਤ ਨੇਪਰੇ ਚੜਿਆ ਹੈ। ਕਿਸੇ ਵੀ ਸਰਾਰਤੀ ਅਨਸਰ ਨੂੰ ਸਿਰ ਚੁਕਣ ਨਹੀ ਦਿਤਾ ਗਿਆ। ਜਿਸ ਸਬੰਧੀ ਆਮ ਪਬਲਿਕ, ਵਖ ਵਖ ਪਾਰਟੀਆ ਅਤੇ ਉਮੀਦਵਾਰਾ ਵਲੋ ਪੁਲਿਸ ਪ੍ਰਸਾਸਨ ਦੀ ਭਰਪੂਰ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਐਸ.ਐਸ.ਪੀ. ਮਾਨਸਾ ਸ੍ਰੀ ਸੁਰੇਂਦਰ ਲਾਬਾ, ਆਈ.ਪੀ.ਅਸ. ਵਲੋ ਜਾਣਕਾਰੀ ਦਿੰਦੇ ਹੋਏ ਦਸਿਆ ਗਿਆ ਕਿ ਮਾਨਸਾ ਪੁਲਿਸ ਵਲੋਂ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰਖਣ ਦੇ ਮਦੇਨਜਰ ਸਾਰਾ ਲਾਇਸੰਸੀ ਅਸਲਾ ਜਮ੍ਹਾਂ ਕਰਵਾ ਕੇ ਅਗਾਊ ਪ੍ਰਬੰਧ ਮੁਕੰਮਲ ਕੀਤੇ ਗਏ। ਚੋਣਾਂ ਦੌਰਾਨ ਆਪਸੀ ਭਾਈਚਾਰਕ ਸਾਝ ਬਣਾਈ ਰਖਣ ਅਤੇ ਪਬਲਿਕ ਨੂੰ ਬਿਨਾ ਡਰ ਭੈਅ ਦੇ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਸਬੰਧੀ ਜਾਗਰੂਕ ਕੀਤਾ ਗਿਆ। ਮਾਨਸਾ ਪੁਲਿਸ ਵਲੋਂ ਮਿਤੀ 14 ਫਰਵਰੀ 2021 ਨੂੰ ਵੋਟਾਂ ਵਾਲੇ ਦਿਨ 1600 ਤੋਂ ਵਧ ਪੁਲਿਸ ਫੋਰਸ ਤਾਇਨਾਤ ਕਰਕੇ ਵੋਟਾ ਪੁਵਾਉਣ ਦਾ ਕੰਮ ਨਿਰਵਿਘਨ ਨੇਪਰੇ ਚਾੜਿਆ ਗਿਆ। ਉਸੇ ਦਿਨ ਤੋਂ ਹੀ ਤਿੰਨੇ ਸਟੋਰੇਜ ਸੈਂਟਰਾ (ਮਾਨਸਾ, ਬੁਢਲਾਡਾ ਅਤੇ ਬਰੇਟਾ) ਵਿਖੇ ਢੁਕਵੇਂ ਸੁਰੱਖਿਆ ਪ੍ਰਬੰਧ ਕਰਕੇ ਦਿਨ ਰਾਤ ਨਿਗਰਾਨੀ ਰਖੀ ਗਈ। ਅਜ ਮਿਤੀ 17ਫਰਵਰੀ2021 ਨੂੰ ਇਹਨਾਂ ਕਾਊਟਿੰਗ ਸੈਂਟਰਾ ਤੇ ਗਿਣਤੀ ਦੌਰਾਨ 600 ਤੋਂ ਵਧ ਪੁਲਿਸ ਫੋਰਸ ਤਾਇਨਾਤ ਕਰਕੇ ਚੋਣ ਪ੍ਰਕਿਰਿਆ ਨੂੰ ਨਿਰਵਿਘਨਤਾ ਸਹਿਤ ਨੇਪਰੇ ਚਾੜਿਆ ਗਿਆ ਹੈ। ਮਾਨਸਾ ਪੁਲਿਸ ਵਲੋਂ ਦਿਨ ਰਾਤ ਦੀਆ ਗਸਤਾ ਤੇ ਨਾਕਾਬਦੀਆ ਨੂੰ ਅਸਰਦਾਰ ਢੰਗ ਨਾਲ ਕਰਵਾ ਕੇ ਕੜੀ ਨਿਗਰਾਨੀ ਰਖ ਕੇ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਵਿਵਸਥਾ ਨੂੰ ਬਰਕਰਾਰ ਰਖਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।

Today Now News

RELATED ARTICLES
- Advertisment -

POPULAR POSTS