
ਮੋਗਾ 27 ਜੁਲਾਈ (ਹੈੱਪੀ ਢੰਡ)ਪਿਛਲੇ ਕੁੱਝ ਦਿਨਾਂ ਤੋ ਪੈ ਰਹੀ ਕੜਾਕੇ ਦੀ ਗਰਮੀ ਨੂੰ ਵੇਖਦੇ ਹੋਏ ਐਤਵਾਰ ਦੀ ਸ਼ਾਮ ਇਨਰਵਹੀਲ ਕਲੱਬ ਮੋਗਾ ਰਾਇਲ ਵਲੋ 25 ਜਰੂਰਤਮੰਦ ਪਰਵਾਰਾਂ ਨੂੰ ਸੀਲਿੰਗ ਫੈਨ (ਪੰਖੇ) ਵੰਡੇ ਗਏ ਇਸ ਮੌਕੇ ਮੁੱਖ ਮਹਿਮਾਨ ਦੇ ਤੋਰ ਤੇ ਅਕਾਲੀਦਲ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਬਰਾੜ ਦੀ ਪਤਨੀ ਤਜਿੰਦਰ ਕੋਰ ਵਿਸ਼ੇਸ਼ ਤੌਰ ਤੇ ਪਜੇ ਉਹਨਾ ਇਨਰਵਹੀਲ ਕਲੱਬ ਵਲੋ ਕੀਤੇ ਜਾ ਰਹੇ ਕੰਮਾਂ ਦੀ ਸਲਾਘਾ ਵੀ ਕੀਤੀ ਸਮਾਗਮ ਦੀ ਸ਼ੁਰੁਆਤ ਰਾਸ਼ਟਰੀ ਗਾਨ ਦੇ ਨਾਲ ਹੋਈ ਓਥੇ ਹੀ ਸਟੇਜ ਦੀ ਭੂਮਿਕਾ ਸਕੱਤਰ ਦੀਪਿਕਾ ਮਿੱਤਲ ਤੇ ਸਰਿਤਾ ਸੂਦ ਨੇ ਬਖ਼ੂਬੀ ਨਿਭਾਈਇਸ ਮੌਕੇ ਇਨਰਵਹੀਲ ਕਲੱਬ ਮੋਗਾ ਰਾਇਲ ਦੀ ਪ੍ਰਧਾਨ ਵਾਲਾ ਖੰਨਾ ਨੇ ਦੱਸਿਆ ਕਿ ਇਸਤੋਂ ਪਹਿਲਾਂ ਵੀ ਇਨਰਵਹੀਲ ਕਲੱਬ ਵਲੋ ਸਮੇ ਸਮੇ ਤੇ ਜਰੂਰਤਮੰਦ ਪਰਵਾਰਾਂ ਨੂੰ ਮਦਦ ਦਿੱਤੀ ਜਾਂਦੀ ਹੈ ਕਲੱਬ ਵਲੋ ਗਰਮੀ ਨੂੰ ਵੇਖਦੇ ਹੋਏ 25 ਅਜਿਹੇ ਜਰੂਰਤਮੰਦ ਪਰਵਾਰਾਂ ਦੀ ਭਾਲ ਕੀਤੀ ਗਈ ਜਿਨ੍ਹਾਂ ਦੇ ਘਰ ਵਿੱਚ ਮੈਂਬਰ ਤਾਂ ਜ਼ਿਆਦਾ ਹਨ ਪਰ ਪੱਖਾ ਕੇਵਲ ਇੱਕ ਹੀ ਸੀ ਉਨ੍ਹਾਂ ਪਰਵਾਰਾਂ ਨੂੰ ਅੱਜ ਛੱਤ ਤੇ ਲੱਗਣ ਵਾਲੇ ਪੰਖੇ ਭੇਂਟ ਕੀਤੇ ਗਏ ਹਨ
ਓਥੇ ਹੀ ਮੁੱਖ ਮਹਿਮਾਨ ਤੇਜਿੰਦਰ ਕੌਰ ਨੇ ਕਲੱਬ ਮੈਬਰਾਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਜੇਕਰ ਹਰ ਕੋਈ ਵਿਅਕਤੀ ਆਪਣੀ ਸੋਚ ਇੰਨਾ ਦੀ ਤਰ੍ਹਾਂ ਬਣਾ ਲਵੇ ਤਾਂ ਹਰ ਜਰੂਰਤਮੰਦ ਦੀ ਜ਼ਰੂਰਤ ਪੂਰੀ ਹੋ ਸਕਦੀ ਹੈਇਸ ਮੌਕੇ ਕਲੱਬ ਪ੍ਰਧਾਨ ਬਾਲਾ ਖੰਨਾ, ਸਕੱਤਰ ਦੀਪਿਕਾ ਮਿੱਤਲ, ਖਜਾਂਚੀ ਰਿਆ ਅਰੋੜਾ, ਸਿਮਰ ਗਿਲ, ਤਨਵੀਰ ਕੌਰ, ਹਰਵੀਨ ਕੌਰ, ਲਕਸ਼ਮੀ ਮੋਰਿਆ, ਮੀਨਾਕਸ਼ੀ, ਆਂਚਲ ਗਰੋਵਰ, ਦੇ ਇਲਾਵਾ ਹੋਰ ਮੈਂਬਰ ਮੌਜੂਦ ਸਨ





