ਵੱਖ ਵੱਖ ਭੀੜ ਵਾਲੀਆਂ ਥਾਵਾਂ ਅਤੇ ਬੱਸਾਂ ਵਿੱਚ ਮੁਸਾਫਿਰਾਂ ਨੂੰ ਵੰਡੇ ਤੇ ਲੋਕਾਂ ਨੂੰ ਮਹਾਂਮਾਰੀ ਪ੍ਰਤੀ ਸੁਚੇਤ ਕੀਤਾ

ਤਲਵੰਡੀ ਭਾਈ (ਹਰਜਿੰਦਰ ਕਤਨਾ) : ਵੱਧ ਰਹੇ ਕੋਰੋਨਾ ਅਤੇ ਇਸ ਦੇ ਵੱਧ ਰਹੇ ਪ੍ਰਕੋਪ ਨੂੰ ਲੈ ਕੇ ਸਰਕਾਰ ਦੇ ਨਾਲ ਨਾਲ ਸਮਾਜ ਸੇਵੀ ਵੀ ਚਿੰਤਾ ਵਿੱਚ ਹਨ। ਅੱਜ ਤਲਵੰਡੀ ਭਾਈ ਵਿੱਚ ਕੁੱਝ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਪੁਲਸ ਵਲੋ 500 ਦੇ ਕਰੀਬ ਮਾਸਿਕ ਵੰਡੇ । ਇਹ ਮਾਸਿਕ ਵੱਖ ਵੱਖ ਭੀੜ ਵਾਲੀਆਂ ਜਨਤਕ ਥਾਵਾਂ ਅਤੇ ਬੱਸਾਂ ਵਿੱਚ ਵਿੱਚ ਜਾ ਕੇ ਮੁਸਾਫਿਰਾਂ ਨੂੰ ਵੰਡੇ। ਇਸ ਮੋਕੇ ਸਮਾਜ ਸੇਵੀ ਸੁਨੀਲ ਕੁਮਾਰ ਅਤੇ ਏ ਐਸ ਆਈ ਕਰਮ ਸਿੰਘ ਨੇ ਦੱਸਿਆ ਕਿ ਕੋਵਿਡ ਨਾਮ ਦੀ ਬਿਮਾਰੀ ਦਾ ਟਾਕਰਾ ਕਰਨ ਲਈ ਸਾਨੂੰ ਸੁਚੇਤ ਹੋਣਾ ਪਵੇਗਾ ਅਤੇ ਇਸ ਦੇ ਲਈ ਖੁਦ,ਆਪਣਾ ਪਰਿਵਾਰ ਅਤੇ ਫਿਰ ਸਮਾਜ ਨੂੰ ਕੋਰੋਨਾ ਨਿਯਮਾਂ ਬਾਰੇ ਜਾਗਰੁਕ ਕਰਨਾ ਹੋਵੇਗਾ। ਉਨ੍ਹਾਂ ਸਾਰੇ ਲੋਕਾਂ ਨੂੰ ਕੋਰੋਨਾ ਵੈਕਸ਼ੀਨ ਵੀ ਲਗਵਾਉਣ ਦੀ ਅਪੀਲ ਵੀ ਕੀਤੀ।






